ਵਾਸਿ਼ੰਗਟਨ, 26 ਜੂਨ (ਪੋਸਟ ਬਿਊਰੋ): ਅਮਰੀਕਾ ਵਿੱਚ ਭਾਰਤੀ ਮੂਲ ਦਾ ਇੱਕ ਜੋੜਾ ਆਪਣੇ ਇੱਕ ਰਿਸ਼ਤੇਦਾਰ ਨੂੰ ਸਕੂਲ ਵਿੱਚ ਪੜ੍ਹਾਉਣ ਦੇ ਬਹਾਨੇ ਅਮਰੀਕਾ ਲੈ ਆਇਆ ਅਤੇ ਉਸ ਨੂੰ 3 ਸਾਲਾਂ ਤੱਕ ਪੈਟਰੋਲ ਪੰਪ ਅਤੇ ਜਨਰਲ ਸਟੋਰ ਵਿੱਚ ਕੰਮ ਕਰਨ ਲਈ ਮਜਬੂਰ ਕਰ ਦਿੱਤਾ। ਅਮਰੀਕੀ ਅਦਾਲਤ ਨੇ ਇਸ ਜੋੜੇ ਨੂੰ 11.25 ਸਾਲ (135 ਮਹੀਨੇ) ਦੀ ਸਜ਼ਾ ਸੁਣਾਈ ਹੈ।
31 ਸਾਲਾ ਭਾਰਤੀ-ਅਮਰੀਕੀ ਨਾਗਰਿਕ ਹਰਮਨਪ੍ਰੀਤ ਸਿੰਘ ਅਤੇ ਉਸ ਦੀ 43 ਸਾਲਾ ਪਤਨੀ ਕੁਲਬੀਰ ਕੌਰ ਨੂੰ ਵੀ ਪੀੜਤ ਨੂੰ 1.87 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਹਰਮਨਪ੍ਰੀਤ ਅਤੇ ਕੁਲਬੀਰ ਦਾ ਹੁਣ ਤਲਾਕ ਹੋ ਚੁੱਕਾ ਹੈ।
ਜਾਣਕਾਰੀ ਮੁਤਾਬਕ ਦੋਵੇਂ ਦੋਸ਼ੀ ਆਪਣੇ ਰਿਸ਼ਤੇਦਾਰ ਨੂੰ ਝੂਠੇ ਵਾਅਦੇ 'ਤੇ ਅਮਰੀਕਾ ਲੈ ਕੇ ਆਏ ਸਨ। ਇਸ ਤੋਂ ਬਾਅਦ ਉਸ ਨੇ ਆਪਣਾ ਪਾਸਪੋਰਟ ਅਤੇ ਇਮੀਗ੍ਰੇਸ਼ਨ ਦਸਤਾਵੇਜ਼ ਆਪਣੇ ਕੋਲ ਰੱਖ ਲਏ। ਦੋਸ਼ੀ ਪੀੜਤ ਵਿਅਕਤੀ 'ਤੇ ਤਸ਼ੱਦਦ ਕਰਦਾ ਸੀ ਅਤੇ ਉਸ ਨੂੰ ਘੰਟਿਆਂ ਬੱਧੀ ਆਪਣੀ ਦੁਕਾਨ 'ਤੇ ਕੰਮ ਕਰਵਾਉਂਦਾ ਸੀ। ਇਸ ਦੌਰਾਨ ਉਸ ਨੂੰ ਬਹੁਤ ਘੱਟ ਪੈਸੇ ਦਿੱਤੇ ਗਏ।