ਅਟਲਾਂਟਿਕ, 27 ਜੂਨ (ਪੋਸਟ ਬਿਊਰੋ): ਨੋਵਾ ਸਕੋਟੀਆ ਵਿੱਚ ਟਾਟਾਮਾਗੌਚੇ ਖੇਤਰੀ ਅਕਾਦਮੀ ਦੇ ਇੱਕ ਅਧਿਆਪਕ ਉੱਤੇ ਇੱਕ ਵਿਦਿਆਰਥੀ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ ।
ਆਰਸੀਐੱਮਪੀ ਅਨੁਸਾਰ, ਸਕੂਲ ਪ੍ਰਸ਼ਾਸਨ ਨੇ 25 ਜੂਨ ਨੂੰ ਇੱਕ ਅਧਿਆਪਕ ਵੱਲੋਂ ਵਿਦਿਆਰਥੀ ਨਾਲ ਅਣ-ਉਚਿਤ ਸਪਰਸ਼ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸਕੂਲ ਨੇ ਅਧਿਆਪਕ ਨੂੰ 18 ਜੂਨ ਨੂੰ ਛੁੱਟੀ `ਤੇ ਭੇਜ ਦਿੱਤਾ ।
ਜਾਂਚ ਤੋਂ ਪਤਾ ਚੱਲਦਾ ਹੈ ਕਿ ਅਧਿਆਪਕ ਨੇ ਇੱਕ ਵਿਦਿਆਰਥੀ ਦਾ ਕਈ ਵਾਰ ਯੌਨ ਸ਼ੋਸ਼ਣ ਕੀਤਾ ਅਤੇ ਮਈ ਅਤੇ ਜੂਨ ਵਿੱਚ ਉਸ ਵਿਦਿਆਰਥੀ ਅਤੇ ਇੱਕ ਹੋਰ ਨੂੰ ਅਸ਼ਲੀਲ ਤਸਵੀਰਾਂ ਭੇਜੀਆਂ।