ਓਟਵਾ, 27 ਜੂਨ (ਪੋਸਟ ਬਿਊਰੋ): ਕੈਨੇਡਾ ਇਸ ਗੱਲ `ਤੇ ਵਿਚਾਰ ਕਰ ਰਿਹਾ ਹੈ ਕਿ ਸਸਤੇ ਈ.ਵੀ. ਨੂੰ ਬਾਜ਼ਾਰ ਵਿੱਚ ਆਉਣ ਤੋਂ ਰੋਕਣ ਲਈ ਚੀਨੀ ਨਿਰਮਿਤ ਇਲੈਕਟ੍ਰਿਕ ਵਾਹਨਾਂ ਉੱਤੇ ਟੈਰਿਫ ਲਗਾਇਆ ਜਾਵੇ ਜਾਂ ਨਹੀਂ। ਪਰ ਓਟਵਾ, ਜਿਸ ਨੇ ਕੈਨੇਡੀਅਨ ਈਵੀ ਉਦਯੋਗ ਵਿੱਚ ਅਰਬਾਂ ਡਾਲਰ ਦੀ ਸਬਸਿਡੀ ਦਿੱਤੀ ਹੈ, ਦਾ ਕਹਿਣਾ ਹੈ ਕਿ ਉਸ ਦੀਆਂ ਚਿੰਤਾਵਾਂ ਸਿਰਫ਼ ਆਰਥਿਕ ਨਹੀਂ ਹਨ।
ਉਪ ਪ੍ਰਧਾਨ ਮੰਤਰੀ ਕ੍ਰੀਸਟੀਆ ਫਰੀਲੈਂਡ ਨੇ ਸੋਮਵਾਰ ਨੂੰ ਕਿਹਾ ਸੀ ਅਸੀਂ ਇਸ ਦੇ ਰਾਸ਼ਟਰੀ ਸੁਰੱਖਿਆ ਪਹਿਲੂ `ਤੇ ਵੀ ਵਿਚਾਰ ਕਰ ਰਹੇ ਹਾਂ, ਜਦੋਂ ਈ.ਵੀ. ਵਰਗੀਆਂ ਉੱਚ ਤਕਨੀਕੀ ਵਸਤਾਂ ਦੇ ਚੀਨੀ ਨਿਰਯਾਤ ਦੀ ਗੱਲ ਆਉਂਦੀ ਹੈ, ਤਾਂ ਸਾਈਬਰ ਸੁਰੱਖਿਆ ਸਮੇਤ ਸੁਰੱਖਿਆ ਪਹਿਲੂ ਵੀ ਆੳਂੁਦਾ।
ਉਨ੍ਹਾਂ ਨੇ ਟੋਰਾਂਟੋ ਦੇ ਉੱਤਰ ਵਿੱਚ ਵਾਨ, ਓਂਟਾਰੀਓ ਵਿੱਚ ਇੱਕ ਆਟੋ ਪਲਾਂਟ ਵਿੱਚ ਇਹ ਟਿੱਪਣੀ ਕੀਤੀ, ਜਦੋਂਕਿ ਉਨ੍ਹਾਂ ਨੇ ਬੀਜਿੰਗ ਦੀ ਅਣ-ਉਚਿਤ ਵਪਾਰਕ ਗਤੀਵਿਧੀਆਂ `ਤੇ 30 ਦਿਨਾਂ ਵਿਚਾਰ ਪਰਿਕ੍ਰੀਆ ਦਾ ਐਲਾਨ ਕੀਤਾ।
ਕੈਨੇਡਾ ਇਸ ਗੱਲ `ਤੇ ਵਿਚਾਰ ਕਰ ਰਿਹਾ ਹੈ ਕਿ ਕੀ ਅਮਰੀਕਾ ਅਨੁਸਾਰ ਚੱਲਿਆ ਜਾਵੇ ਜਾਂ ਚੀਨੀ ਈਵੀ `ਤੇ ਟੈਰਿਫ ਨੂੰ 25 ਫ਼ੀਸਦੀ ਤੋਂ ਵਧਾਕੇ 100 ਫ਼ੀਸਦੀ ਕੀਤਾ ਜਾਵੇ।
ਯੂਰਪੀ ਸੰਘ ਵੀ ਇਸੇ ਤਰ੍ਹਾਂ ਦੇ ਉਪਰਾਲੀਆਂ ਉੱਤੇ ਵਿਚਾਰ ਕਰ ਰਿਹਾ ਹੈ, ਪਰ ਉਸਨੇ ਚੀਨੀ ਸਰਕਾਰ ਨਾਲ ਵਪਾਰਕ ਗੱਲਬਾਤ ਕਰਨ `ਤੇ ਸਹਿਮਤੀ ਜਤਾਈ ਹੈ।