Welcome to Canadian Punjabi Post
Follow us on

30

June 2024
 
ਅੰਤਰਰਾਸ਼ਟਰੀ

ਕੁਵੈਤ ਅੱਗ ਮਾਮਲੇ 'ਚ 3 ਭਾਰਤੀਆਂ ਸਮੇਤ 8 ਗ੍ਰਿਫ਼ਤਾਰ, ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗਾ 12.5 ਲੱਖ ਰੁਪਏ ਦਾ ਮੁਆਵਜ਼ਾ

June 20, 2024 03:48 AM

ਮੰਗਾਫ, 20 ਜੂਨ (ਪੋਸਟ ਬਿਊਰੋ): ਕੁਵੈਤ ਵਿੱਚ ਇੱਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਦੇ ਸਬੰਧ ਵਿੱਚ ਅਧਿਕਾਰੀਆਂ ਨੇ 3 ਭਾਰਤੀਆਂ, 4 ਮਿਸਰ ਅਤੇ 1 ਕੁਵੈਤੀ ਨੂੰ ਗ੍ਰਿਫਤਾਰ ਕੀਤਾ ਹੈ। (8 arrested including 3 Indians in Kuwait fire case)  12 ਜੂਨ ਦੀ ਤੜਕੇ 6 ਮੰਜਿ਼ਲਾ ਇਮਾਰਤ ਵਿੱਚ ਅੱਗ ਲੱਗਣ ਕਾਰਨ ਕੁੱਲ 50 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ਵਿੱਚੋਂ 45 ਭਾਰਤੀ ਸਨ।
ਇਸ ਇਮਾਰਤ ਵਿੱਚ 196 ਮਜ਼ਦੂਰ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਜਿ਼ਆਦਾਤਰ ਭਾਰਤੀ ਸਨ। ਅਰਬ ਟਾਈਮਜ਼ ਦੀ ਰਿਪੋਰਟ ਮੁਤਾਬਕ ਗ੍ਰਿਫਤਾਰ ਕੀਤੇ ਗਏ 8 ਲੋਕਾਂ ਨੂੰ 2 ਹਫਤਿਆਂ ਲਈ ਪੁਲਸ ਰਿਮਾਂਡ 'ਤੇ ਭੇਜਿਆ ਗਿਆ ਹੈ। ਉਨ੍ਹਾਂ ਖਿਲਾਫ਼ ਅਣਗਹਿਲੀ ਤੇ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਕੁਵੈਤ ਦੇ ਅਮੀਰ ਸ਼ੇਖ ਮੇਸ਼ਾਲ ਅਲ-ਅਹਿਮਦ ਅਲ-ਜਾਬਰ ਅਲ-ਸਬਾਹ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ ਕਿ ਪੀੜਤ ਪਰਿਵਾਰਾਂ ਨੂੰ 1.25 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਕੁਵੈਤ ਸਰਕਾਰ ਦੇ ਸੂਤਰਾਂ ਅਨੁਸਾਰ ਇਹ ਪੈਸਾ ਵਿਦੇਸ਼ੀ ਕਾਮਿਆਂ ਦੇ ਦੂਤਾਵਾਸ ਨੂੰ ਦਿੱਤਾ ਜਾਵੇਗਾ, ਜਿੱਥੋਂ ਇਹ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚੇਗਾ। ਮਰਨ ਵਾਲਿਆਂ ਵਿਚ ਭਾਰਤ ਤੋਂ ਇਲਾਵਾ ਫਿਲੀਪੀਨਜ਼ ਦੇ ਨਾਗਰਿਕ ਵੀ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਕਟਰ ਬਿਲ ਕਾਬਸ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਭਾਰਤੀ ਮੂਲ ਦੇ ਜੋੜੇ ਨੂੰ ਅਮਰੀਕਾ 'ਚ 11 ਸਾਲ ਦੀ ਕੈਦ, ਅਮਰੀਕਾ ਆਏ ਰਿਸ਼ਤੇਦਾਰ ਦਾ ਪਾਸਪੋਰਟ ਖੋਹ ਲਿਆ, ਕੀਤਾ ਕੰਮ ਕਰਨ ਲਈ ਮਜਬੂਰ ਕੀਨੀਆ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਟੈਕਸ ਬਿੱਲ ਵਾਪਿਸ, ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿਚ ਲਗਾ ਦਿੱਤੀ ਸੀ ਅੱਗ ਨੇਪਾਲੀ ਧਰਮਗੁਰੂ ਨਾਬਾਲਿਗ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ, ਹੋ ਸਕਦੀ ਹੈ 12 ਸਾਲ ਦੀ ਸਜ਼ਾ ਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗ ਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ ਰੂਸ ਵਿੱਚ 3 ਥਾਂਵਾਂ `ਤੇ ਅੱਤਵਾਦੀ ਹਮਲੇ, 9 ਦੀ ਮੌਤ, ਪਾਦਰੀ ਦਾ ਗਲਾ ਕੱਟਿਆ ਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰ ਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ ਸਾਊਦੀ ਵਿਚ ਗਰਮੀ ਕਾਰਨ 922 ਹੱਜ ਯਾਤਰੀਆਂ ਦੀ ਮੌਤ