ਰੋਮ, 14 ਜੂਨ (ਪੋਸਟ ਬਿਊਰੋ): ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਇਟਲੀ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਇੱਕ ਵੀਡੀਓ 'ਚ ਵਿਸ਼ਵ ਨੇਤਾਵਾਂ ਤੋਂ ਦੂਰ ਭਟਕਦੇ ਨਜ਼ਰ ਆ ਰਹੇ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ, ਕੈਨੇਡੀਅਨ ਪੀਐਮ ਟਰੂਡੋ, ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਅਤੇ ਜਰਮਨ ਚਾਂਸਲਰ ਵਰਗੇ ਜੀ7 ਸਮੂਹ ਦੇ ਨੇਤਾ ਵੀਡੀਓ ਵਿੱਚ ਮੌਜੂਦ ਹਨ। ਸੰਮੇਲਨ ਦੀ ਮੇਜ਼ਬਾਨ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਨਾਲ ਵੀ ਹਨ।
ਸਾਰੇ ਨੇਤਾ ਗੱਲਬਾਤ ਸੈਸ਼ਨ ਦੌਰਾਨ ਪੈਰਾਗਲਾਈਡਿੰਗ ਦੇਖ ਰਹੇ ਹਨ। ਇਸ ਦੌਰਾਨ ਪੈਰਾਗਲਾਈਡਰ ਕੋਲ ਜੀ7 ਦਾ ਝੰਡਾ ਹੈ। ਜਦੋਂ ਉਹ ਉਤਰਿਆ ਤਾਂ ਸਾਰੇ ਆਗੂ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕਰਨ ਲੱਗੇ। ਇਸ ਦੌਰਾਨ, ਬਾਇਡਨ ਗਰੁੱਪ ਦੇ ਦੂਜੇ ਪਾਸੇ ਕਿਸੇ ਨੂੰ ਥੰਬਜ਼ਅੱਪ ਕਰ ਰਹੇ ਹਨ।
ਇਸ ਦੌਰਾਨ, ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਅੱਗੇ ਵਧਦੇ ਹਨ। ਫਿਰ ਉਹ ਬਾਇਡਨ ਦਾ ਹੱਥ ਫੜ੍ਹਦੇ ਹਨ ਅਤੇ ਉਨ੍ਹਾਂ ਨੂੰ ਗਰੁੱਪ ਵਿੱਚ ਵਾਪਿਸ ਲਿਆਉਂਦੇ ਹਨ। ਇਸ ਤੋਂ ਬਾਅਦ ਸਾਰੇ ਨੇਤਾ ਪੈਰਾਗਲਾਈਡਰ ਨਾਲ ਗੱਲਬਾਤ ਕਰਨ ਲੱਗੇ।