Welcome to Canadian Punjabi Post
Follow us on

30

June 2024
 
ਅੰਤਰਰਾਸ਼ਟਰੀ

ਕੁਵੈਤ ਲੱਗੀ ਅੱਗ ਵਿੱਚ 42 ਭਾਰਤੀਆਂ ਦੀ ਮੌਤ, ਏਅਰ ਫੋਰਸ ਵਨ ਦੁਆਰਾ ਵਾਪਿਸ ਲਿਆਂਦੀਆਂ ਜਾਣਗੀਆਂ ਮ੍ਰਿਤਕਦੇਹਾਂ

June 13, 2024 08:43 AM
ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਵਿੱਚ ਜ਼ਖ਼ਮੀ ਹੋਏ ਭਾਰਤੀਆਂ ਨੂੰ ਮਿਲਦੇ ਹੋਏ।

ਮੰਗਾਫ, 13 ਜੂਨ (ਪੋਸਟ ਬਿਊਰੋ): ਕੁਵੈਤ ਦੇ ਮੰਗਾਫ ਸ਼ਹਿਰ 'ਚ ਬੁੱਧਵਾਰ ਨੂੰ 6 ਮੰਜਿ਼ਲਾ ਇਮਾਰਤ 'ਚ ਅੱਗ ਲੱਗਣ ਕਾਰਨ 49 ਮਜ਼ਦੂਰਾਂ ਦੀ ਮੌਤ ਹੋ ਗਈ। 50 ਤੋਂ ਵੱਧ ਲੋਕ ਜ਼ਖਮੀ ਹਨ। ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮਾਰੇ ਗਏ ਲੋਕਾਂ 'ਚੋਂ ਲਗਭਗ 42 ਭਾਰਤੀ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ 12 ਕੇਰਲ ਅਤੇ 5 ਤਾਮਿਲਨਾਡੂ ਦੇ ਸਨ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਕੁਵੈਤ ਲਈ ਰਵਾਨਾ ਹੋ ਗਏ ਹਨ।
ਬਾਕੀ ਮ੍ਰਿਤਕ ਪਾਕਿਸਤਾਨ, ਫਿਲੀਪੀਨਜ਼, ਮਿਸਰ ਅਤੇ ਨੇਪਾਲ ਦੇ ਹਨ। ਹਾਦਸੇ ਤੋਂ ਬਾਅਦ ਭਾਰਤ ਦੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਕੁਵੈਤ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਇਮਾਰਤ ਨੂੰ ਅੱਗ ਲੱਗਣ ਕਾਰਨ ਕੁਝ ਲਾਸ਼ਾਂ ਇੰਨੀਆਂ ਬੁਰੀ ਤਰ੍ਹਾਂ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਇਮਾਰਤ ਦੀਆਂ ਪੌੜੀਆਂ 'ਤੇ ਕਈ ਲਾਸ਼ਾਂ ਮਿਲੀਆਂ। ਭਾਰਤ ਦਾ ਏਅਰ ਫੋਰਸ ਵਨ ਜਹਾਜ਼ ਲਾਸ਼ਾਂ ਨੂੰ ਵਾਪਿਸ ਲਿਆਉਣ ਲਈ ਤਿਆਰ ਖੜ੍ਹਾ ਹੈ।
ਮੰਤਰੀ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਹੁੰਦੇ ਹੀ ਉਨ੍ਹਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਲਾਸ਼ਾਂ ਨੂੰ ਭਾਰਤ ਵਾਪਿਸ ਲਿਆਂਦਾ ਜਾਵੇਗਾ। ਇਹ ਹਾਦਸਾ ਕੁਵੈਤ ਦੇ ਸਮੇਂ ਮੁਤਾਬਕ ਬੁੱਧਵਾਰ ਸਵੇਰੇ ਕਰੀਬ 4:30 ਵਜੇ ਵਾਪਰਿਆ। 6 ਮੰਜਿ਼ਲਾ ਇਮਾਰਤ ਦੀ ਗਰਾਊਂਡ ਫਲੋਰ 'ਤੇ ਰਸੋਈ 'ਚ ਲੱਗੀ ਅੱਗ ਤੇਜ਼ੀ ਨਾਲ ਪੂਰੀ ਇਮਾਰਤ 'ਚ ਫੈਲ ਗਈ। ਉਸ ਸਮੇਂ ਸਾਰੇ ਵਰਕਰ ਸੁੱਤੇ ਪਏ ਸਨ।
ਅੱਗ ਕਾਰਨ ਮਚੀ ਭਗਦੜ ਦੌਰਾਨ ਕਈ ਲੋਕ ਘਬਰਾ ਗਏ ਅਤੇ ਇਮਾਰਤ ਦੀਆਂ ਖਿੜਕੀਆਂ ਤੋਂ ਛਾਲ ਮਾਰ ਦਿੱਤੀ। ਕਈ ਲੋਕ ਇਮਾਰਤ ਦੇ ਅੰਦਰ ਫਸ ਗਏ ਅਤੇ ਧੂੰਏਂ ਵਿੱਚ ਦਮ ਘੁੱਟਣ ਕਾਰਨ ਮੌਤ ਹੋ ਗਈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਐਕਟਰ ਬਿਲ ਕਾਬਸ ਦਾ 90 ਸਾਲ ਦੀ ਉਮਰ ਵਿੱਚ ਦਿਹਾਂਤ ਭਾਰਤੀ ਮੂਲ ਦੇ ਜੋੜੇ ਨੂੰ ਅਮਰੀਕਾ 'ਚ 11 ਸਾਲ ਦੀ ਕੈਦ, ਅਮਰੀਕਾ ਆਏ ਰਿਸ਼ਤੇਦਾਰ ਦਾ ਪਾਸਪੋਰਟ ਖੋਹ ਲਿਆ, ਕੀਤਾ ਕੰਮ ਕਰਨ ਲਈ ਮਜਬੂਰ ਕੀਨੀਆ ਵਿੱਚ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਟੈਕਸ ਬਿੱਲ ਵਾਪਿਸ, ਪ੍ਰਦਰਸ਼ਨਕਾਰੀਆਂ ਨੇ ਸੰਸਦ ਵਿਚ ਲਗਾ ਦਿੱਤੀ ਸੀ ਅੱਗ ਨੇਪਾਲੀ ਧਰਮਗੁਰੂ ਨਾਬਾਲਿਗ ਨਾਲ ਬਲਾਤਕਾਰ ਦਾ ਦੋਸ਼ੀ ਕਰਾਰ, ਹੋ ਸਕਦੀ ਹੈ 12 ਸਾਲ ਦੀ ਸਜ਼ਾ ਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗ ਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ ਰੂਸ ਵਿੱਚ 3 ਥਾਂਵਾਂ `ਤੇ ਅੱਤਵਾਦੀ ਹਮਲੇ, 9 ਦੀ ਮੌਤ, ਪਾਦਰੀ ਦਾ ਗਲਾ ਕੱਟਿਆ ਪੁਤਿਨ ਨੇ ਕਿਮ ਜੋਂਗ ਉਨ ਨੂੰ ਦਿੱਤੀ ਆਲੀਸ਼ਾਨ ਕਾਰ, ਪੁਤਿਨ ਨੇ ਖੁਦ ਚਲਾਈ ਕਾਰ ਪਾਕਿਸਤਾਨ ਵਿਚ ਲੈਪਟਾਪ ਦੀ ਬੈਟਰੀ ਫਟਣ ਨਾਲ ਲੱਗੀ ਅੱਗ, 2 ਬੱਚਿਆਂ ਦੀ ਮੌਤ, 7 ਝੁਲਸੇ ਸਾਊਦੀ ਵਿਚ ਗਰਮੀ ਕਾਰਨ 922 ਹੱਜ ਯਾਤਰੀਆਂ ਦੀ ਮੌਤ