Welcome to Canadian Punjabi Post
Follow us on

26

September 2024
 
ਕੈਨੇਡਾ

ਸਿੱਖਾਂ ਤੇ ਮੁਸਲਮਾਨਾਂ ਨੂੰ ਅੱਤਵਾਦੀ ਦੱਸਣ ਵਾਲੀ ਰਿਪੋਰਟ ਬਾਰੇ ਐਨਡੀਪੀ ਵੱਲੋਂ ਗੁਡੇਲ ਨੂੰ ਕਮੇਟੀ ਸਾਹਮਣੇ ਪੇਸ਼ ਕਰਨ ਦੀ ਮੰਗ

April 08, 2019 08:13 AM

ਓਟਵਾ, 7 ਅਪਰੈਲ (ਪੋਸਟ ਬਿਊਰੋ) : ਪਿਛਲੇ ਬੁੱਧਵਾਰ ਐਨਡੀਪੀ ਦੇ ਪਬਲਿਕ ਸੇਫਟੀ ਕ੍ਰਿਟਿਕ ਮੈਥਿਊ ਡਿਊਬ ਨੇ ਪਬਲਿਕ ਸੇਟਫੀ ਤੇ ਨੈਸ਼ਨਲ ਸਕਿਊਰਿਟੀ ਸਬੰਧੀ ਮੌਜੂਦਾ ਕਮੇਟੀ ਨੂੰ ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਬਾਰੇ ਮੰਤਰੀ ਰਾਲਫ ਗੁਡੇਲ ਨੂੰ ਕਮੇਟੀ ਸਾਹਮਣੇ ਪੇਸ਼ ਕਰਨ ਦੇ ਆਪਣੇ ਇਰਾਦੇ ਬਾਰੇ ਦੱਸਿਆ। ਡਿਊਬ ਨੇ ਆਖਿਆ ਕਿ ਉਹ ਚਾਹੁੰਦੇ ਹਨ ਕਿ 11 ਦਸੰਬਰ, 2018 ਨੂੰ ਪਾਰਲੀਆਮੈਂਟ ਵਿੱਚ ਪੇਸ਼ ਕੀਤੀ ਗਈ ਰਿਪਰੋਟ, ਜਿਸ ਵਿੱਚ ਕੈਨੇਡਾ ਨੂੰ ਅੱਤਵਾਦ ਤੋਂ ਖਤਰਾ ਦਰਸਾਇਆ ਗਿਆ ਸੀ, ਦੇ ਸਬੰਧ ਵਿੱਚ ਗੁਡੇਲ ਕਮੇਟੀ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦੇਣ।
ਪਿਛਲੇ ਸਾਲ ਦਸੰਬਰ ਵਿੱਚ ਗੁਡੇਲ ਨੂੰ ਇੱਕ ਪੱਤਰ ਭੇਜਣ ਤੋਂ ਬਾਅਦ ਜਦੋਂ ਪਬਲਿਕ ਸੇਫਟੀ ਮੰਤਰੀ ਨੇ ਉਸ ਦਾ ਕੋਈ ਜਵਾਬ ਨਹੀਂ ਦਿੱਤਾ ਤਾਂ ਡਿਊਬ ਨੇ ਇਹ ਮਤਾ ਪੇਸ਼ ਕੀਤਾ। ਡਿਊਬ ਨੇ ਪੱਤਰ ਰਾਹੀਂ ਇਹ ਸਵਾਲ ਪੁੱਛੇ ਸਨ ਕਿ ਸਿੱਖ ਤੇ ਮੁਸਲਮਾਨ ਭਾਈਚਾਰੇ ਨੂੰ ਅੱਤਵਾਦੀਆਂ ਦਾ ਦਰਜਾ ਕਿਉਂ ਦਿੱਤਾ ਗਿਆ ਹੈ। ਇਸ ਬਾਰੇ ਚਿੰਤਾ ਪ੍ਰਗਟਾਉਂਦਿਆਂ ਡਿਊਬ ਨੇ ਆਪਣੇ ਪੱਤਰ ਵਿੱਚ ਇਹ ਵੀ ਚਿੰਤਾ ਪ੍ਰਗਟਾਈ ਕਿ ਇਸ ਤਰ੍ਹਾਂ ਦੇ ਲੇਬਲ ਲੱਗਣ ਦਾ ਕਿੰਨਾ ਖਤਰਾ ਹੈ ਤੇ ਇਸ ਨਾਲ ਇਨ੍ਹਾਂ ਦੋਵਾਂ ਕਮਿਊਨਿਟੀਜ਼ ਦੇ ਅਕਸ ਬਾਰੇ ਲੋਕਾਂ ਦੀ ਧਾਰਨਾ ਪੱਕੀ ਹੋ ਜਾਵੇਗੀ, ਜੋ ਕਿ ਗਲਤ ਹੈ।
ਬੁੱਧਵਾਰ ਨੂੰ ਕਮੇਟੀ ਨਾਲ ਗੱਲ ਕਰਦਿਆਂ ਡਿਊਬ ਨੇ ਹੇਠ ਲਿਖਿਆ ਮਤਾ ਪੇਸ਼ ਕੀਤਾ ਕਿ ਕਮੇਟੀ ਪਬਲਿਕ ਸੇਫਟੀ ਤੇ ਐਮਰਜੰਸੀ ਪ੍ਰੀਪੇਅਰਡਨੈੱਸ ਮੰਤਰੀ 21 ਜੂਨ, 2019 ਤੋਂ ਪਹਿਲਾਂ ਆਪਣੇ ਸਾਹਮਣੇ ਪੇਸ਼ ਹੋਣ ਲਈ ਆਖੇ ਤਾਂ ਕਿ ਉਨ੍ਹਾਂ ਤੋਂ 2018 ਵਿੱਚ ਜਨਤਕ ਕੀਤੀ ਗਈ ਰਿਪੋਰਟ ਬਾਰੇ ਸਵਾਲ ਜਵਾਬ ਕੀਤੇ ਜਾ ਸਕਣ। ਡਿਊਬ ਨੇ ਆਖਿਆ ਕਿ ਜਿਨ੍ਹਾਂ ਕਮਿਊਨਿਟੀਜ਼ ਦੇ ਨਾਂ ਇਸ ਰਿਪੋਰਟ ਵਿੱਚ ਲਏ ਗਏ ਹਨ ਉਨ੍ਹਾਂ ਨੇ ਵੀ ਇਸ ਬਾਰੇ ਚਿੰਤਾ ਪ੍ਰਗਟਾਈ ਹੈ ਕਿ ਉਨ੍ਹਾਂ ਉੱਤੇ ਇਸ ਦਾ ਕੀ ਪ੍ਰਭਾਵ ਹੋਵੇਗਾ। ਉਨ੍ਹਾਂ ਆਖਿਆ ਕਿ ਇਹ ਗੱਲ ਮੁੜ ਵਿਚਾਰਨ ਵਾਲੀ ਹੈ ਕਿ ਇਸ ਰਿਪੋਰਟ ਵਿੱਚ ਇਨ੍ਹਾਂ ਗਰੁੱਪਜ਼ ਦੇ ਨਾਂ ਕਿਵੇਂ ਆਏ। ਇਸ ਫੈਸਲੇ ਬਾਰੇ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੇ ਜਾਣ ਦੀ ਲੋੜ ਹੈ।
ਜਗਮੀਤ ਸਿੰਘ ਤੇ ਐਨਡੀਪੀ ਦਾ ਮੰਨਣਾ ਹੈ ਕਿ ਕੈਨੇਡੀਅਨ ਬਿਹਤਰ ਡਿਜ਼ਰਵ ਕਰਦੇ ਹਨ। ਉਨ੍ਹਾਂ ਸਾਰੇ ਲਿਬਰਲਾਂ ਤੇ ਕੰਜ਼ਰਵੇਟਿਵ ਮੈਂਬਰਾਂ ਨੂੰ ਇਸ ਮਤੇ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਤੇ ਆਖਿਆ ਕਿ ਇਹ ਮੁੱਦਾ ਜੋ ਕਿ ਸਿੱਖਾਂ ਤੇ ਮੁਸਲਮਾਨ ਕਮਿਊਨਿਟੀ ਲਈ ਅਹਿਮ ਹੈ, ਨੂੰ ਹੱਲ ਕਰਨ ਲਈ ਗੁਡੇਲ ਕਮੇਟੀ ਸਾਹਮਣੇ ਪੇਸ਼ ਹੋ ਕੇ ਸਵਾਲਾਂ ਦੇ ਜਵਾਬ ਦੇਣ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ