Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਕੈਨੇਡਾ

ਯੂਕਰੇਨ ਨੂੰ 800 ਡਰੋਨਜ਼ ਡੋਨੇਟ ਕਰੇਗਾ ਕੈਨੇਡਾ : ਬਲੇਅਰ

February 19, 2024 10:22 PM

ਓਟਵਾ, 19 ਫਰਵਰੀ (ਪੋਸਟ ਬਿਊਰੋ) : ਰੱਖਿਆ ਮੰਤਰੀ ਬਿੱਲ ਬਲੇਅਰ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਵੱਲੋਂ 800 ਡਰੋਨ ਯੂਕਰੇਨ ਨੂੰ ਡੋਨੇਟ ਕੀਤੇ ਜਾਣਗੇ।
ਇਨ੍ਹਾਂ ਡਰੋਨਜ਼ ਦੀ ਕੀਮਤ ਅੰਦਾਜ਼ਨ 95 ਮਿਲੀਅਨ ਡਾਲਰ ਬਣਦੀ ਹੈ ਤੇ ਪਿਛਲੇ ਸਾਲ ਜੂਨ ਵਿੱਚ ਕੀਵ ਦੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਯੂਕਰੇਨ ਨੂੰ ਜਿਹੜਾ 500 ਮਿਲੀਅਨ ਡਾਲਰ ਦਾ ਪੈਕੇਜ ਦੇਣ ਦਾ ਵਾਅਦਾ ਕੀਤਾ ਗਿਆ ਸੀ, ਇਹ ਉਸ ਦਾ ਹੀ ਹਿੱਸਾ ਹੋਣਗੇ। ਫਰਵਰੀ 2022 ਤੋਂ ਹੀ ਕੈਨੇਡਾ, ਯੂਕਰੇਨ ਦੀ ਮਦਦ ਲਈ 9·7 ਬਿਲੀਅਨ ਡਾਲਰ ਖਰਚ ਕਰ ਚੁੱਕਿਆ ਹੈ। ਇਸ ਵਿੱਚ 2·4 ਬਿਲੀਅਨ ਡਾਲਰ ਦੀ ਫੌਜੀ ਮਦਦ ਵੀ ਸ਼ਾਮਲ ਹੈ।
ਬਲੇਅਰ ਨੇ ਇੱਕ ਮੀਡੀਆ ਰਲੀਜ਼ ਵਿੱਚ ਆਖਿਆ ਕਿ ਇਨ੍ਹਾਂ ਡਰੋਨਜ਼ ਦੀ ਮਦਦ ਨਾਲ ਯੂਕਰੇਨ, ਰੂਸ ਖਿਲਾਫ ਆਪਣੇ ਡਿਫੈਂਸ ਨੂੰ ਹੋਰ ਮਜ਼ਬੂਤ ਕਰ ਸਕੇਗਾ। ਜਿੰਨੀ ਦੇਰ ਵੀ ਇਹ ਸੰਘਰਸ਼ ਚੱਲਦਾ ਹੈ ਕੈਨੇਡਾ, ਯੂਕਰੇਨ ਦੇ ਨਾਲ ਹੈ। ਸਕਾਇਰੇਂਜਰ ਆਰ 70 ਡਰੋਨਜ਼ ਕੈਨੇਡਾ ਵਿੱਚ ਤਿਆਰ ਕੀਤੇ ਜਾਂਦੇ ਹਨ ਤੇ ਇਨ੍ਹਾਂ ਨੂੰ ਵਾਟਰਲੂ, ਓਨਟਾਰੀਓ ਸਥਿਤ ਕੰਪਨੀ ਤਿਆਰ ਕਰਦੀ ਹੈ।ਇਹ ਆਪਣੇ ਨਾਲ ਕਈ ਤਰ੍ਹਾਂ ਦੇ ਕੈਮਰਾ ਸਿਸਟਮਜ਼ ਨੂੰ ਲਿਜਾ ਸਕਦੇ ਹਨ ਤੇ ਟਿਕਾਣਿਆਂ ਦੀ ਪਛਾਣ ਕਰ ਸਕਦੇ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦ ਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦਾ ਵੱਡਾ ਬਿਆਨ: ਕਿਹਾ- ਖਾਲਿਸਤਾਨੀਆਂ ਨੇ ਦੇਸ਼ ਨੂੰ ਕੀਤਾ ਪ੍ਰਦੂਸਿ਼ਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ ਕਨਾਟਾ `ਚ ਟ੍ਰੈਫਿਕ ਰੋਕਣ ਤੋਂ ਬਾਅਦ G1 ਚਾਲਕ `ਤੇ ਲੱਗੇ ਚਾਰਜਿਜ ਟਰੂਡੋ, ਫਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀ ਦੋਸ਼ੀ ਪਾਏ ਗਏ਼ ਇੰਗਲਿਸ਼ ਬੇ ਵਿੱਚ ਇਕ ਹੋਰ ਔਰਤ ਮ੍ਰਿਤਕ ਮਿਲੀ 2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ 23 ਸਾਲਾ ਡਰਾਈਵਰ `ਤੇ ਪੈਰੀ ਸਾਊਂਡ ਕੋਲ ਭਿਆਨਕ ਹਾਦਸੇ ਵਿੱਚ ਚਾਰਜਿਜ਼ ਲਗਾਏ, ਹਾਦਸੇ ਵਿਚ ਤਿੰਨ ਲੋਕਾਂ ਦੀ ਹੋ ਗਈ ਸੀ ਮੌਤ ਦੋ-ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਕਮੀ ਦੀ ਜ਼ਰੂਰਤ : ਸਰਵੇ