Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ

July 24, 2024 01:25 PM

ਓਟਵਾ, 24 ਜੁਲਾਈ (ਪੋਸਟ ਬਿਊਰੋ): ਬੈਂਕ ਆਫ ਕੈਨੇਡਾ ਨੇ ਲਗਾਤਾਰ ਦੂਜੀ ਵਾਰ ਆਪਣੀ ਨੀਤੀਗਤ ਵਿਆਜ ਦਰ ਵਿੱਚ ਕਮੀ ਕੀਤੀ ਹੈ ਅਤੇ ਸੰਕੇਤ ਦਿੱਤਾ ਹੈ ਕਿ ਜੇਕਰ ਮਹਿੰਗਾਈ ਵਿੱਚ ਕਮੀ ਜਾਰੀ ਰਹੀ ਤਾਂ ਹੋਰ ਕਟੌਤੀ ਕੀਤੀ ਜਾਵੇਗੀ।
25 ਆਧਾਰ ਅੰਕਾਂ ਦੀ ਕਟੌਤੀ ਨਾਲ ਓਵਰਨਾਈਟ ਦਰ 4.5 ਫ਼ੀਸਦੀ ਹੋ ਗਈ ਹੈ, ਜੋ ਜੂਨ 2023 ਤੋਂ ਬਾਅਦ ਨਹੀਂ ਵੇਖੇ ਗਏ ਪੱਧਰਾਂ `ਤੇ ਵਾਪਿਸ ਆ ਗਈ ਹੈ। ਪਿਛਲੇ ਮਹੀਨੇ 5 ਫ਼ੀਸਦੀ ਤੋਂ 4.75 ਫ਼ੀਸਦੀ ਦੀ ਕਟੌਤੀ ਚਾਰ ਸਾਲ ਤੋਂ ਜਿ਼ਆਦਾ ਸਮੇਂ ਵਿੱਚ ਪਹਿਲੀ ਵਾਰ ਕੀਤੀ ਗਈ ਸੀ।
ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਮ ਨੇ ਕਿਹਾ ਕਿ ਇਹ ਫ਼ੈਸਲਾ ਆਰਥਿਕ ਆਂਕੜਿਆਂ `ਤੇ ਆਧਾਰਿਤ ਸੀ, ਜੋ ਲੇਬਰ ਮਾਰਕੀਟ ਵਿੱਚ ਸੁਸਤੀ, ਮਾਲੀ ਹਾਲਤ ਵਿੱਚ ਵਾਧੂ ਸਪਲਾਈ ਅਤੇ ਮਹਿੰਗਾਈ ਵਿੱਚ ਲਗਾਤਾਰ ਗਿਰਾਵਟ ਵਿਖਾ ਰਹੇ ਸਨ।
ਮੈਕਲੇਮ ਨੇ ਕਿਹਾ ਕਿ ਸਾਨੂੰ ਇਸ ਗੱਲ ਦਾ ਪੂਰਾ ਭਰੋਸਾ ਹੈ ਕਿ ਮਹਿੰਗਾਈ ਨੂੰ ਟੀਚੇ `ਤੇ ਵਾਪਿਸ ਲਿਆਉਣ ਲਈ ਸਾਰੇ ਤੱਤ ਮੌਜੂਦ ਹਨ। ਜਦੋਂ ਤੋਂ ਬੈਂਕ ਆਫ ਕੈਨੇਡਾ ਨੇ ਮਾਰਚ 2022 ਵਿੱਚ ਦਰਾਂ ਵਧਾਊਣੀਆਂ ਸ਼ੁਰੂ ਕੀਤੀਆਂ, ਉਦੋਂ ਤੋਂ ਮਹਿੰਗਾਈ ਜੂਨ 2022 ਵਿੱਚ 8.1 ਫ਼ੀਸਦੀ ਦੇ ਸਿਖਰ ਤੋਂ ਡਿੱਗ ਕੇ ਜੂਨ 2024 ਵਿੱਚ 2.7 ਫ਼ੀਸਦੀ ਹੋ ਗਈ ਹੈ, ਮਈ ਵਿੱਚ ਮਾਮੂਲੀ ਵਾਧੇ ਤੋਂ ਬਾਅਦ ।
ਮੈਕਲੇਮ ਨੇ ਕਿਹਾ ਕਿ ਅੱਗੇ ਵੇਖਦੇ ਹੋਏ, ਸਾਨੂੰ ਉਮੀਦ ਹੈ ਕਿ ਮਹਿੰਗਾਈ ਵਿੱਚ ਹੋਰ ਕਮੀ ਆਵੇਗੀ, ਹਾਲਾਂਕਿ ਅਗਲੇ ਸਾਲ ਦੀ ਪ੍ਰਗਤੀ ਅਸਮਾਨ ਹੋਵੇਗੀ।
ਜੇਕਰ ਮਹਿੰਗਾਈ ਉਮੀਦ ਮੁਤਾਬਕ ਘੱਟ ਹੁੰਦੀ ਰਹੀ, ਤਾਂ ਮੈਕਲੇਮ ਨੇ ਸੰਕੇਤ ਦਿੱਤਾ ਕਿ ਕੈਨੇਡੀਅਨ ਹੋਰ ਵੀ ਦਰਾਂ ਵਿੱਚ ਕਟੌਤੀ ਦੀ ਉਮੀਦ ਕਰ ਸਕਦੇ ਹਨ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ