Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ

July 22, 2024 02:21 PM

ਓਟਵਾ, 22 ਜੁਲਾਈ (ਪੋਸਟ ਬਿਊਰੋ): 2024 ਵਿੱਚ ਓਟਵਾ ਵਿੱਚ ਵਾਹਨ ਚੋਰੀ ਲਈ ਗਲੂਸੇਸਟਰ-ਸਾਊਥਗੇਟ ਹਾਟ ਸਪਾਟ ਹਨ। ਇਸ ਸਾਲ ਹੁਣ ਤੱਕ ਸਾਊਥ ਓਟਵਾ ਵਾਰਡ ਵਿੱਚ 95 ਵਾਹਨ ਚੋਰੀ ਹੋਏ ਹਨ।
ਓਟਵਾ ਪੁਲਿਸ ਸਰਵਿਸ ਦੇ ਕ੍ਰਾਈਮ ਮੈਪ ਦੇ ਆਂਕੜੇ ਦੱਸਦੇ ਹਨ ਕਿ 2024 ਵਿੱਚ ਓਟਵਾ ਵਿੱਚ ਹੁਣ ਤੱਕ 929 ਵਾਹਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਵਿੱਚ ਜੁਲਾਈ ਦੇ ਪਹਿਲੇ 21 ਦਿਨਾਂ ਵਿੱਚ 77 ਵਾਹਨ ਚੋਰੀ ਹੋਏ ਹਨ।
ਪੁਲਿਸ ਨੇ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ 504 ਵਾਹਨ ਚੋਰੀ ਹੋਣ ਅਤੇ 1 ਜਨਵਰੀ ਤੋਂ 30 ਜੂਨ, 2022 ਦੇ ਵਿੱਚਕਾਰ 387 ਵਾਹਨ ਚੋਰੀ ਹੋਣ ਦੀ ਸੂਚਨਾ ਮਿਲੀ।
ਇਸ ਸਾਲ ਓਟਵਾ ਦੇ ਸਾਰੇ 24 ਵਾਰਡਾਂ ਵਿੱਚ ਘੱਟ ਤੋਂ ਘੱਟ ਇੱਕ ਵਾਹਨ ਚੋਰੀ ਹੋਇਆ ਹੈ।
2024 ਵਿੱਚ ਹੁਣ ਤੱਕ ਵਾਹਨ ਚੋਰੀ ਦੇ ਮਾਮਲੇ ਵਿੱਚ ਗਲੂਸੇਸਟਰ-ਸਾਊਥਗੇਟ ਸਭਤੋਂ ਜਿ਼ਆਦਾ ਪ੍ਰਭਾਵਿਤ ਰਿਹਾ ਹੈ, ਜਿੱਥੇ 95 ਵਾਹਨ ਚੋਰੀ ਦੀਆਂ ਘਟਨਾਵਾਂ ਹੋਈਆਂ ਹਨ।
ਬੇ ਵਾਰਡ 68 ਵਾਹਨ ਚੋਰੀ ਦੇ ਨਾਲ ਦੂਜੇ ਸਥਾਨ `ਤੇ ਹੈ, ਇਸਤੋਂ ਬਾਅਦ ਰਾਈਡਿਊ-ਵੇਨੀਅਰ ਵਿੱਚ 59 ਵਾਹਨ ਚੋਰੀ ਹੋਏ, ਆਰਲੀਅਨਜ਼ ਈਸਟ-ਕੰਬਰਲੈਂਡ ਵਿੱਚ 53 ਅਤੇ ਰਿਵਰ ਵਾਰਡ ਵਿੱਚ 52 ਵਾਹਨ ਚੋਰੀ ਹੋਏ।
ਇਸੇ ਤਰ੍ਹਾਂ ਹੋਰ ਇਲਾਕਿਆਂ ਵਿਚ ਵਾਰਨ ਚੋਰੀ ਦੀ ਸੂਚੀ:

Gloucester-Southgate: 95,  Bay: 68,  Rideau-Vanier: 59,  Orléans East-Cumberland: 53. River: 52,  Barrhaven West: 50,  Rideau-Rockcliffe: 48,  Beacon Hill-Cyrville: 47,  Alta Vista: 44,  Somerset: 44,  College: 42,  Orleans South-Navan: 39, Riverside South-Findlay Creek: 36, Knoxdale-Merivale: 33, Capital: 29

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ