Welcome to Canadian Punjabi Post
Follow us on

15

March 2025
 
ਕੈਨੇਡਾ

ਯੂਕਰੇਨ ਟਰੇਡ ਡੀਲ ਉੱਤੇ ਬਹਿਸ ਕਰਨਗੇ ਐਮਪੀਜ਼

November 28, 2023 09:10 AM

ਓਟਵਾ, 28 ਨਵੰਬਰ (ਪੋਸਟ ਬਿਊਰੋ) : ਕੈਨੇਡਾ ਯੂਕਰੇਨ ਮੁਕਤ ਟਰੇਡ ਸਮਝੌਤੇ ਦੇ ਖਿਲਾਫ ਫੈਡਰਲ ਟੋਰੀਜ਼ ਵੱਲੋਂ ਵੋਟ ਕੀਤੇ ਜਾਣ ਤੋਂ ਬਾਅਦ ਐਮਪੀਜ਼ ਦੀ ਕਮੇਟੀ ਵੱਲੋਂ ਇਸ ਸਮਝੌਤੇ ਨੂੰ ਅਪਡੇਟ ਕਰਨ ਲਈ ਕਲਾਜ਼ ਦਰ ਕਲਾਜ਼ ਅਧਿਐਨ ਸੁ਼ਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਇਸ ਅਪਡੇਸ਼ਨ ਦਾ ਵਿਰੋਧ ਕੀਤੇ ਜਾਣ ਦੇ ਆਪਣੀ ਪਾਰਟੀ ਦੇ ਫੈਸਲੇ ਦਾ ਪੱਖ ਪੂਰਿਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਕੈਬਨਿਟ ਵੱਲੋਂ ਪੌਲੀਏਵਰ ਦੇ ਬਿਆਨ ਨੂੰ ਰੱਦ ਕਰ ਦਿੱਤਾ ਗਿਆ ਤੇ ਟੋਰੀਜ਼ ਉੱਤੇ ਕੁੱਝ ਰਿਪਬਲਿਕਨਾਂ ਦੇ ਨਕਸੇ਼ ਕਦਮ ਉੱਤੇ ਚੱਲਣ ਦਾ ਦੋਸ਼ ਲਾਇਆ ਗਿਆ। ਜਿ਼ਕਰਯੋਗ ਹੈ ਕਿ ਅਮਰੀਕੀ ਰਿਪਬਲਿਕਨ ਵੀ ਯੂਕਰੇਨ ਵਿਚਲੀ ਜੰਗ ਲਈ ਅਮਰੀਕਾ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦੇ ਉਲਟ ਹਨ।
ਇਸ ਸਮਝੌਤੇ ਬਾਰੇ ਜਿਸ ਟੈਕਸਟ ਉੱਤੇ ਗੱਲਬਾਤ ਹੋਈ ਉਸ ਉੱਤੇ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਉਸ ਸਮੇਂ ਸਹੀ ਪਾਈ ਸੀ ਜਦੋਂ ਉਹ ਸਤੰਬਰ ਵਿੱਚ ਓਟਵਾ ਦੇ ਦੌਰੇ ਉੱਤੇ ਆਏ ਸਨ। ਇਸ ਸਮਝੌਤੇ ਵਿੱਚ ਆਖਿਆ ਗਿਆ ਹੈ ਕਿ ਦੋਵੇਂ ਦੇਸ਼ ਕਾਰਬਨ ਪ੍ਰਾਈਸਿੰਗ ਨੂੰ ਹੱਲਾਸ਼ੇਰੀ ਦੇਣਗੇ। ਇਸੇ ਦਰਮਿਆਨ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਬੰਧ ਲਾਗੂ ਕੀਤਾ ਜਾਣਾ ਲਾਜ਼ਮੀ ਨਹੀਂ ਹੈ।
ਜਿ਼ਕਰਯੋਗ ਹੈ ਕਿ ਯੂਕਰੇਨ ਵਿੱਚ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਕਾਰਬਨ ਪ੍ਰਾਈਸ ਦਾ ਪ੍ਰਬੰਧ ਹੈ ਤੇ ਇਸ ਦੇ ਅੰਬੈਸਡਰ ਇਹ ਆਖ ਰਹੇ ਹਨ ਕਿ ਕੈਨੇਡਾ ਵੀ ਇਸ ਸਬੰਧੀ ਬਿੱਲ ਪਾਸ ਕਰੇ। ਯੂਕਰੇਨ ਕੈਨੇਡੀਅਨ ਕਾਂਗਰਸ ਦੇ ਕੌਮੀ ਪ੍ਰੈਜ਼ੀਡੈਂਟ ਨੇ ਆਖਿਆ ਕਿ ਉਨ੍ਹਾਂ ਨੂੰ ਆਸ ਹੈ ਕਿ ਟੋਰੀਜ਼ ਆਪਣੀ ਸਥਿਤੀ ਨੂੰ ਇੱਕ ਵਾਰੀ ਮੁੜ ਵਿਚਾਰਨਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਮਾਰਕ ਕਾਰਨੀ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਬਣੇ, ਕੈਬਨਿਟ ਨਾਲ ਚੁੱਕੀ ਸਹੁੰ ਏਬਾਟਸਫੋਰਡ ਵਿੱਚ ਪਿਕਅਪ ਟਰੱਕ ਟੈਲੀਫੋਨ ਪੋਲ ਨਾਲ ਟਕਰਾਇਆ, 2 ਲੋਕਾਂ ਦੀ ਮੌਤ ਮੈਨੀਟੋਬਾ ਸਰਕਾਰ ਛੂਤ ਦੀਆਂ ਬੀਮਾਰੀਆਂ ਵਾਲੇ ਲੋਕਾਂ ਲਈ ਜੇਲ੍ਹਾਂ ਦੀ ਵਰਤੋਂ ਬੰਦ ਕਰਨ ਦੀ ਬਣਾ ਰਹੀ ਹੈ ਯੋਜਨਾ ਸੁਰੱਖਿਆ ਦੇ ਮੱਦੇਨਜ਼ਰ ਕੈਲਗਰੀ ਹਵਾਈ ਅੱਡੇ ਤੋਂ ਓਟਵਾ ਜਾਣ ਵਾਲੀ ਉਡਾਨ ਰੱਦ ਪੁਲਿਸ ਨੇ ਓਵਰਸਪੀਡ ਗੱਡੀ ਚਲਾਉਣ ਵਾਲੇ ਤਿੰਨ ਕੀਤੇ ਗ੍ਰਿਫ਼ਤਾਰ ਨਕਲੀ ਨੋਟਾਂ ਨਾਲ ਸ਼ਾਪਿੰਗ ਕਰਨ ਵਾਲੀ ਔਰਤ ਦੀ ਭਾਲ ਕਰ ਰਹੀ ਪੁਲਿਸ ਵੇਨਿਅਰ ਅਗਨੀਕਾਂਡ ਵਿੱਚ ਸ਼ੱਕੀ ਵਿਅਕਤੀ ਦੀ ਭਾਲ `ਚ ਲੱਗੀ ਓਟਵਾ ਪੁਲਿਸ ਮਾਰਕ ਕਾਰਨੀ ਭਲਕੇ ਪ੍ਰਧਾਨ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ ਹਾਈਵੇ 417 `ਤੇ ਓਵਰਪਾਸ ਨਾਲ ਟਕਰਾਇਆ ਟਰੱਕ, ਚਾਲਕ `ਤੇ ਮਾਮਲਾ ਦਰਜ ਬਾਇਵਾਰਡ ਮਾਰਕੀਟ ਵਿੱਚ ਡੰਸ ਫੇਮਸ ਡੇਲੀ 23 ਮਾਰਚ ਨੂੰ ਹੋ ਜਾਵੇਗਾ ਬੰਦ