Welcome to Canadian Punjabi Post
Follow us on

30

June 2024
 
ਖੇਡਾਂ

ਮਹਿੰਦਰ ਸਿੰਘ ਧੋਨੀ ਆਈ.ਪੀ.ਐੱਲ. ਦੇ ਇਸ ਸੀਜ਼ਨ ਵਿਚ ਵੀ ਚੇਨੱਈ ਦੇ ਕਪਤਾਨ ਹੋਣਗੇ

November 26, 2023 10:42 AM

ਮੁੰਬਈ, 26 ਨਵੰਬਰ (ਪੋਸਟ ਬਿਊਰੋ): ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਵੀ ਆਈ.ਪੀ.ਐੱਲ. ਦੇ ਇਸ ਸੀਜ਼ਨ ਵਿੱਚ ਚੇਨੱਈ ਸੁਪਰ ਕਿੰਗਜ਼ (ਸੀਐੱਸਕੇ) ਦੀ ਕਪਤਾਨੀ ਕਰਨਗੇ, ਜਦੋਂਕਿ ਹਾਰਦਿਕ ਪੰਡਯਾ ਗੁਜਰਾਤ ਟਾਈਟਨਸ (ਜੀ.ਟੀ.) ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਫ੍ਰੈਂਚਾਇਜ਼ੀ ਨੇ 2024 ਲਈ ਆਪਣੇ ਰਿਟੇਨ ਅਤੇ ਜਾਰੀ ਕੀਤੇ ਗਏ ਖਿਡਾਰੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਐਤਵਾਰ ਨੂੰ ਰਿਟੇਨ ਅਤੇ ਰਿਲੀਜ਼ ਦੀ ਆਖਰੀ ਤਾਰੀਖ ਸੀ।
ਇਸ ਸੀਜ਼ਨ ਵਿੱਚ 2 ਵੱਡੀਆਂ ਟ੍ਰਡਿੰਗ ਹੋਈਆਂ ਹਨ। ਉਨ੍ਹਾਂ ਵਿੱਚੋਂ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਨੇ ਸ਼ਾਹਬਾਜ਼ ਅਹਿਮਦ ਦੀ ਥਾਂ ਰਾਜਸਥਾਨ ਰਾਇਲਜ਼ (ਆਰਆਰ) ਨੂੰ ਮਯੰਕ ਡਾਗਰ ਲਈ, ਜਦੋਂ ਕਿ ਲਖਨਊ ਸੁਪਰਜਾਇੰਟਸ (ਐਲਐਸਜੀ) ਨੇ ਅਵੇਸ਼ ਖ਼ਾਨ ਦੀ ਥਾਂ ਆਰਆਰ ਦੇ ਦੇਵਦੱਤ ਪਡਿੱਕਲ ਨੂੰ ਸ਼ਾਮਿਲ ਕੀਤਾ। ਬੇਨ ਸਟੋਕਸ ਅਤੇ ਜੋ ਰੂਟ ਨੇ ਇਸ ਸੀਜ਼ਨ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ ਹੈ।
ਸ਼ਾਰਦੁਲ ਠਾਕੁਰ ਅਤੇ ਜੋ ਰੂਟ ਵਰਗੇ ਖਿਡਾਰੀਆਂ ਨੂੰ ਇਸ ਸੀਜ਼ਨ ਲਈ ਛੱਡ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਸਾਰਿਆਂ ਨੂੰ 19 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿਚ ਉਤਰਣਾ ਹੋਵੇਗਾ।
2023 ਦੀ ਟਰਾਫੀ ਜਿੱਤਣ ਤੋਂ ਬਾਅਦ ਧੋਨੀ ਨੇ ਕਿਹਾ ਸੀ ਕਿ ਜੇਕਰ ਤੁਸੀਂ ਮੌਕਾ ਦੇਖਦੇ ਹੋ, ਤਾਂ ਇਹ ਸੰਨਿਆਸ ਦਾ ਐਲਾਨ ਕਰਨ ਦਾ ਸਭ ਤੋਂ ਵਧੀਆ ਸਮਾਂ ਹੈ। ਸਾਰਿਆਂ ਦਾ ਧੰਨਵਾਦ ਕਰਕੇ ਸੰਨਿਆਸ ਲੈਣਾ ਮੇਰੇ ਲਈ ਆਸਾਨ ਹੈ। ਜਦੋਂਕਿ 9 ਮਹੀਨੇ ਸਖ਼ਤ ਮਿਹਨਤ ਕਰਨੀ ਅਤੇ ਇੱਕ ਹੋਰ ਆਈਪੀਐਲ ਸੀਜ਼ਨ ਖੇਡਣਾ ਔਖਾ ਕੰਮ ਹੈ। ਇਹ ਮੇਰੇ ਵੱਲੋਂ ਇੱਕ ਤੋਹਫ਼ਾ ਹੋਵੇਗਾ। ਇਹ ਮੇਰੇ ਸਰੀਰ ਲਈ ਆਸਾਨ ਨਹੀਂ ਹੋਵੇਗਾ।"
ਟਰਾਫੀ ਜਿੱਤਣ ਤੋਂ ਬਾਅਦ ਕੁਮੈਂਟੇਟਰ ਹਰਸ਼ਾ ਭੋਗਲੇ ਨੇ ਧੋਨੀ ਨੂੰ ਪੁੱਛਿਆ ਕਿ ਕੀ ਇਹ ਤੁਹਾਡਾ ਆਖਰੀ ਸੀਜ਼ਨ ਸੀ? ਧੋਨੀ ਨੇ ਕਿਹਾ- ਫਿਟਨੈੱਸ ਸਹੀ ਰੱਖਣੀ ਪੈਂਦੀ ਹੈ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਬੇਸਬਾਲ ਦੇ ਮਹਾਨ ਖਿਡਾਰੀ ਵਿਲੀ ਮੇਅਜ਼ ਦਾ 93 ਸਾਲ ਦੀ ਉਮਰ ਵਿੱਚ ਦਿਹਾਂਤ ਕੈਲਗਰੀ ਕਲੱਬ ਦੇ ਤਿੰਨ ਤੈਰਾਕਾਂ ਨੇ ਪੈਰਿਸ ਓਲੰਪਿਕ ਲਈ ਕੀਤਾ ਕਵਾਲੀਫਾਈ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਦਿਨੇਸ਼ ਕਾਰਤਿਕ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਭਾਰਤ ਦੇ ਮੁੱਕੇਬਾਜ਼ ਅਮਿਤ ਪੰਘਾਲ ਨੇ ਹਾਸਿਲ ਕੀਤਾ ਪੈਰਿਸ ਓਲੰਪਿਕ ਕੋਟਾ ਨੀਰਜ ਚੋਪੜਾ ਨੇ ਐਥਲੈਟਿਕਸ ਫੈਡਰੇਸ਼ਨ ਕੱਪ `ਚ ਜਿੱਤਿਆ ਸੋਨ ਤਮਗਾ ਕੈਨੇਡਾ ਦੀ ਮੈਸੇ ਨੇ ਓਲੰਪਿਕ ਟ੍ਰਾਇਲ ਵਿੱਚ ਔਰਤਾਂ ਦੀ 100 ਮੀਟਰ ਬੈਕਸਟ੍ਰੋਕ ਦੌੜ ਜਿੱਤੀ ਟੀ-20 ਵਿਸ਼ਵ ਕੱਪ 'ਚ ਅੱਤਵਾਦੀ ਹਮਲੇ ਦੀ ਮਿਲੀ ਧਮਕੀ ਪੰਜਾਬ ਰਾਜ ਸਕੂਲ ਖੇਡਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਜਿਲ੍ਹਾ ਬਰਨਾਲਾ ਦੇ ਖਿਡਾਰੀਆਂ ਦਾ ਕੀਤਾ ਸਨਮਾਨ ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ