Welcome to Canadian Punjabi Post
Follow us on

05

May 2024
ਬ੍ਰੈਕਿੰਗ ਖ਼ਬਰਾਂ :
ਕਜ਼ਾਕਿਸਤਾਨ ਦੇ ਸਾਬਕਾ ਮੰਤਰੀ ਨੇ ਆਪਣੀ ਪਤਨੀ ਦਾ ਕੀਤਾ ਕਤਲ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ: ਨਿੱਝਰ ਕਤਲ ਕੇਸ 'ਚ ਗ੍ਰਿਫ਼ਤਾਰੀ ਉਨ੍ਹਾਂ ਦਾ ਅੰਦਰੂਨੀ ਮਾਮਲਾਬ੍ਰਾਜ਼ੀਲ ਵਿਚ ਭਾਰੀ ਮੀਂਹ ਤੇ ਹੜ੍ਹ ਕਾਰਨ 58 ਮੌਤਾਂ, 70 ਹਜ਼ਾਰ ਲੋਕ ਬੇਘਰਸੋਨੇ ਦੀ ਤਸਕਰੀ ਮਾਮਲੇ `ਚ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ ਨੇ ਦਿੱਤਾ ਅਸਤੀਫਾ, ਕੱਪੜਿਆਂ ਵਿੱਚ ਲੁਕਾਇਆ ਸੀ 25 ਕਿਲੋ ਸੋਨਾਬ੍ਰਾਜ਼ੀਲ 'ਚ ਭਾਰੀ ਮੀਂਹ ਕਾਰਨ 29 ਲੋਕਾਂ ਦੀ ਮੌਤ, 60 ਤੋਂ ਵੱਧ ਲੋਕ ਲਾਪਤਾਬੋਇੰਗ ਜਹਾਜ਼ 'ਚ ਗੜਬੜੀ ਦਾ ਪਰਦਾਫਾਸ਼ ਕਰਨ ਵਾਲੇ ਵ੍ਹਿਸਲਬਲੋਅਰ ਦੀ ਹੋਈ ਮੌਤੀ ਮੋਟਾਪਾ ਘੱਟ ਕਰਨ ਲਈ ਪਿਤਾ 6 ਸਾਲ ਦੇ ਬੇਟੇ ਨੂੰ ਟਰੇਡ ਮਿੱਲ 'ਤੇ ਭਜਾਉਂਦਾ ਰਿਹਾ, ਬੇਟੇ ਦੀ ਹੋਈ ਮੌਤਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਹਮਾਸ ਨੂੰ ਇਜ਼ਰਾਈਲੀ ਬੰਧਕਾਂ ਨੂੰ ਰਿਹਾਅ ਕਰਨ ਲਈ ਕਿਹਾ
 
ਨਜਰਰੀਆ

ਬਰੈਂਪਟਨ ਦੇ ਪੁਰਾਣੇ ਸਕੂਲਾਂ ਦੇ ਇਤਿਹਾਸ ਨੂੰ ਦਰਸਾਉਂਦਾ ‘ਐੱਬਨੇਜ਼ਰ ਹਾਲ’

August 30, 2023 03:57 AM

ਡਾ. ਸੁਖਦੇਵ ਸਿੰਘ ਝੰਡ
ਫ਼ੌਨ: 647-567-9128
ਇਹ ਤਸਵੀਰ ਬਰੈਂਪਟਨ ਦੇ ‘ਐੱਬਨੇਜ਼ਰ ਹਾਲ’ ਦੀ ਹੈ ਜੋ ਕੁਈਨਜ਼ ਸਟਰੀਟ ਤੋਂ ਉੱਤਰ ਵਾਲੇ ਪਾਸੇ ਕੈਸਲਮੋਰ ਰੋਡ ਵੱਲ ਜਾਂਦਿਆਂ ‘ਗੋਰ ਰੋਡ’ ਅਤੇ ‘ਐੱਬਨੇਜ਼ਰ ਰੋਡ’ ਦੇ ਇੰਟਰਸੈੱਕਸ਼ਨ ਦੀ ਖੱਬੀ ਨੁੱਕਰ ‘ਤੇ ਸਥਿਤ ਹੈ। ਇਹ ਵਿਰਾਸਤੀ ਹਾਲ 1892 ਵਿਚ ਤਿਆਰ ਕੀਤਾ ਗਿਆ ਸੀ ਅਤੇ ਇਸ ਦਾ ਉਦਘਾਟਨ ਉਸ ਸਾਲ ਨਵੰਬਰ ਦੇ ਮਹੀਨੇ ‘ਯੂਨੀਅਨ ਸਕੂਲ’ ਵਜੋਂ ਕੀਤਾ ਗਿਆ। ਇਹ ਸਕੂਲ ਉਸ ਸਮੇਂ ਟੋਰਾਂਟੋ-ਗੋਰ ਅਤੇ ਵਾਅੱਨ ਟਾਊਨਸਿ਼ੱਪਸ ਦੀਆਂ ਵਿੱਦਿਅਕ ਜ਼ਰੂਰਤਾਂ ਨੂੰ ਪੂਰਿਆਂ ਕਰਦਾ ਸੀ। ਇਹ ਹਾਲ ਓਨਟਾਰੀਓ ਸੂਬੇ ਦੇ ਪੁਰਾਤਨ ਵਿੱਿਦਅਕ-ਢਾਂਚੇ ਨੂੰ ਬਾਖ਼ੂਬੀ ਦਰਸਾਉਂਦਾ ਹੈ। ਇਹ ਉਸ ਵੇਲੇਂ ਦੇ ਇਕ ਹੀ ‘ਹਾਲ-ਨੁਮਾ ਕਮਰੇ’ ਵਾਲੇ ਸਕੂਲਾਂ ਦੀ ਖ਼ੂਬਸੂਰਤ ਝਲਕ ਪੇਸ਼ ਕਰਦਾ ਹੈੈ ਜਿਹੜੇ ਉਦੋਂ ਓਨਟਾਰੀਓ ਸੂਬੇ ਦੇ ‘ਸਿੱਖਿਆ ਖ਼ੇਤਰ ਦੇ ਪਿਤਾਮਾ’ ਵਜੋਂ ਜਾਣੇ ਜਾਂਦੇ ਡਾ. ਐੱਡਜਰਟਨ ਰਾਇਰਸਨ ਵੱਲੋਂ ਖੋਲ੍ਹੇ ਗਏ ਸਨ। ਇਹ ਇਕ ਕਮਰੇ ਵਾਲੇ ਸਕੂਲ ਸਥਾਨਕ ਟਰੱਸਟੀਆਂ ਅਤੇ ਇਲਾਕਾ-ਨਿਵਾਸੀਆਂ ਵੱਲੋਂ ਮਿਲ ਕੇ ਚਲਾਏ ਜਾਂਦੇ ਸਨ।
1900’ਵਿਆਂ ਦੇ ਆਰੰਭ ਵਿਚ ਬਰੈਂਪਟਨ ਦੇ ਵਿਕਾਸ ਨੂੰ ਮੁੱਖ ਰੱਖਦਿਆਂ ਇਸ ਐੱਬਨੇਜ਼ਰ ਹਾਲ ਦੇ ਸਕੂਲ ਵਿਚ ਕਈ ਤਬਦੀਲੀਆਂ ਲਿਆਂਦੀਆਂ ਗਈਆਂ। ਇਸ ਦੇ ਆਲੇ-ਦੁਆਲੇ ਕਈ ਖ਼ੂਬਸੂਰਤ ਰੁੱਖ ਲਗਾਏ ਗਏ। ਵਿਦਿਆਰਥੀਆਂ ਦਾ ਠੰਢ ਤੋਂ ਬਚਾਅ ਕਰਨ ਲਈ 1913 ਵਿਚ ਕੋਇਲੇ ਨਾਲ ਚੱਲਣ ਵਾਲੀ ’ਭੱਠੀ’ (ਸਟੋਵ) ਦਾ ਪ੍ਰਬੰਧ ਕੀਤਾ ਗਿਆ, ਹਾਲ ਵਿਚ ਇਕ ਛੋਟੀ ਜਿਹੀ ਲਾਇਬ੍ਰੇਰੀ ਬਣਾਈ ਗਈ ਅਤੇ ਵੱਖ-ਵੱਖ ਨਕਸਿ਼ਆਂ ਦੀ ਸੰਭਾਲ ਲਈ ‘ਮੈਪਕੇਸ’ ਰੱਖਿਆ ਗਿਆ। ਹਾਲ ਦੇ ਚਾਰ-ਚੁਫੇਰੇ ਖ਼ੂਬਸੂਰਤ ਫੁੱਲਦਾਰ ਬੂਟੇ ਲਗਾ ਕੇ ਇਸ ਦੇ ਆਲ਼ੇ-ਦੁਆਲੇ ਦੀ ਦਿੱਖ ਨੂੰ ਸੁੰਦਰ ਬਣਾਇਆ ਗਿਆ। 1957 ਵਿਚ ਤੇਲ ਨਾਲ ਚੱਲਣ ਵਾਲੀ ਭੱਠੀ ਚਾਲੂ ਕੀਤੀ ਗਈ, ਹਾਲ ਦੇ ਅੰਦਰ ਇੱਕ ਵਾਸ਼ਰੂਮ ਅਤੇ ਬਿਜਲੀ ਦੀ ਰੌਸ਼ਨੀ ਦਾ ਪ੍ਰਬੰਧ ਕੀਤਾ ਗਿਆ। ਨਵੇਂ ਡੈੱਸਕ ਲਿਆਂਦੇ ਗਏ, ਹਾਲ ਦੀ ਛੱਤ ਅਤੇ ਦੀਵਾਰਾਂ ਨੂੰ ਮੁੜ ਨਵੇਂ ਸਿਰਿਉਂ ਸੰਵਾਰਿਆ ਬਣਾਇਆ ਗਿਆ। ਵਿਦਿਆਰਥੀਆਂ ਨੂੰ ਸੰਗੀਤ ਸਿਖਾਉਣ ਲਈ ਇਕ ਪਿਆਨੋ ਦੀ ਵੀ ਖ਼੍ਰੀਦ ਕੀਤੀ ਗਈ।
ਇਕ ਕਮਰੇ ਵਾਲੇ ਹਾਲ ਦੀ ਇਹ ਇਮਾਰਤ ਸਕੂਲ ਦੇ ਲਈ 70 ਸਾਲ ਤੱਕ ਕੰਮ ਕਰਦੀ ਰਹੀ। 1962 ਵਿਚ ਜਦੋਂ ਇਹ ਏਰੀਆ ਟੋਰਾਂਟੋ ਗੋਰ ਏਰੀਆ ਟਾਊਨਸਿ਼ੱਪ ਬਣ ਗਿਆ ਅਤੇ ਇਕ ਕਮਰੇ ਵਾਲੇ ਸਕੂਲ ਬੰਦ ਕਰ ਦਿੱਤੇ ਗਏ ਤਾਂ ਇਹ ਸਕੂਲ ਬੰਦ ਹੋਣ ਵਾਲੇ ਸਕੂਲਾਂ ਵਿਚ ਆਖ਼ਰੀ ਸੀ। ਫਿਰ ਇਸ ਨੂੰ ਟੋਰਾਂਟੋ ਗੋਰਟਾਊਨਸਿ਼ਪ ਦਾ ‘ਕੌਂਸਲ ਚੈਂਬਰ’ ਬਣਾ ਦਿੱਤਾ ਗਿਆ। ਇਸ ਤਰ੍ਹਾਂ ਇਹ ਪੁਰਾਣਾ ‘ਐੱਬਨੇਜ਼ਰ ਹਾਲ’ ਬਰੈਂਪਟਨ ਦਾ ਸੱਭ ਤੋਂ ਅਖ਼ੀਰਲੇ ਬਚੇ ਹਾਲ ਦਾ ਦਰਜਾ ਅਖ਼ਤਿਆਰ ਕਰ ਗਿਆ। 1973 ਤੱਕ ਇਹ ਆਪਣੀ ਏਸੇ ਹੀ ਪੁਰਾਣੀ ਹਾਲਤ ਵਿਚ ਰਿਹਾ। ਬੋਰਡ ਉੱਪਰ ਸਫ਼ੈਦ ਅੰਗਰੇਜ਼ੀ ਅੱਖਰਾਂ ਵਿਚ ਇਸ ਹਾਲ ਦੇ ਇਤਿਹਾਸ ਦੇ ਨਾਲ ਲੱਗਦੀ ‘ਬਲੈਕ ਐਂਡ ਵਾੲ੍ਹੀਟ’ ਤਸਵੀਰ ਵਿਚ ਇਹ ਆਪਣੇ ਪੁਰਾਣੇ ਰੂਪ ਵਿਚ ਦਿਖਾਈ ਦੇ ਰਿਹਾ ਹੈ।

2010 ਵਿਚ ਬਰੈਂਪਟਨ ਸਿਟੀ ਵੱਲੋਂ ਗੋਰ ਰੋਡ ਨੂੰ ਚੌੜਾ ਕਰਕੇ ਚਾਰ-ਲੇਨਾਂ ਵਾਲੀ ਸੜਕ ਬਨਾਉਣ ਸਮੇਂ ਹਾਲ ਦੀ ਇਸ ਇਮਾਰਤ ਨੂੰ ਲੱਗਭੱਗ 15 ਮੀਟਰ ਪਿੱਛੇ ਕਰ ਦਿੱਤਾ ਗਿਆ। ਪੁਰਾਤਨ ਇਮਾਰਤ ਨੂੰ ਓਸੇ ਹੀ ਰੂਪ ਵਿਚ ਓਸੇ ਹੀ ਪੁਰਾਣੇ ਲੌਟ ਵਿਚ ਮੁੜ-ਸੁਰਜੀਤ ਕੀਤਾ ਗਿਆ ਹੈ ਅਤੇ ਇਸ ਇਮਾਰਤ ਨੂੰ ਵਿਰਾਸਤੀ ਦਰਜਾ ਦਿੱਤਾ ਗਿਆ ਹੈ। ਇਮਾਰਤ ਦੇ ਸਾਹਮਣੇ ਵਾਲੇ ਪਾਸੇ ਅੰਗਰੇਜ਼ੀ ਵਿਚ ਇਸ ਦਾ ਇਤਿਹਾਸ ਦਰਸਾਉਂਦਾ ਹੋਇਆ ਬੋਰਡ ਲਗਾਇਆ ਗਿਆ ਹੈ ਤਾਂ ਜੋ ਇਸ ਨੂੰ ਪੜ੍ਹ ਲੋਕਾਂ ਨੂੰ ਇਸ ਅਮੀਰ ਵਿਰਾਰਤ ਦਾ ਪਤਾ ਲੱਗ ਸਕੇ।
ਇਕ ਦਿਨ ਸੈਰ ਕਰਦਿਆਂ ਜਦੋਂ ਮੇਰੀ ਨਜ਼ਰ ਇਸ ਬੋਰਡ ‘ਤੇ ਪਈ ਤਾਂ ਮੈਨੂੰ ਇਸ ਇਮਾਰਤ ਦਾ ਇਤਿਹਾਸ ਕਾਫ਼ੀ ਦਿਲਚਸਪ ਲੱਗਿਆ। ਮੈਂ ਓਸੇ ਵੇਲੇ ਆਪਣੇ ਸੈੱਲ ਫ਼ੋਨ ਨਾਲ ਇਸ ਬੋਰਡ ਅਤੇ ਵਿਰਾਸਤੀ ਇਮਾਰਤ ਦੀਆਂ ਤਸਵੀਰਾਂ ਲਈਆਂ ਅਤੇ ਨਾਲ ਹੀ ਬੋਰਡ ਦੀ ਸ਼ਬਦਾਵਲੀ ਨੂੰ ਪੰਜਾਬੀ ਰੂਪ ਦੇ ਕੇ ਪਾਠਕਾਂ ਨਾਲ ਸਾਂਝਾ ਕਰਨ ਦਾ ਮਨ ਬਣਾ ਲਿਆ ਤੇ ਅੱਜ ਇਹ ਆਪ ਦੇ ਸਨਮੁੱਖ ਪੇਸ਼ ਹੈ।
ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਸ ਪੁਰਾਣੇ ਐੱਬਨੇਜ਼ਰ ਸਕੂਲ ਨੇ ਕੌਮੀ ਪੱਧਰ ‘ਤੇ ਵੀ ਆਪਣੇ ਆਪ ਨੂੰ ਬਾਖ਼ੂਬੀ ਦਰਸਾਇਆ ਹੈ। ਟੀ.ਵੀ.‘ਤੇ ਆਉਣ ਵਾਲੀਆਂ ਮਸ਼ਹੂਰੀਆਂ ਦੀ ਇਕ ਲੜੀ ਵਿਚ ‘ਲੈਕਟਂੈਸ਼ੀਆਂ ਬਟਰ’ ਦੀ ਮਸ਼ਹੂਰੀ ਵਿਚ ਇਸ ਹਾਲ ਦੀ ਵਰਤੋਂ ਕੀਤੀ ਗਈ ਹੈ ਜੋ ਕੈਨੇਡਾ-ਭਰ ਵਿਚ ਵਿਖਾਈ ਜਾ ਰਹੀ ਹੈ।
ਬਰੈਂਪਟਨ ਵਿਚ ਹੋਰ ਵੀ ਬਹੁਤ ਸਾਰੀਆਂ ਅਹਿਮ ਇਮਾਰਤਾਂ ਨੂੰ ਵਿਰਾਸਤੀ ਦਰਜਾ ਦਿੱਤਾ ਗਿਆ ਹੈ ਜੋ ਬਹੁਤ ਹੀ ਸੋਹਣੀ ਗੱਲ ਹੈ। ਇਸ ਨਾਲ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੈਨੇਡਾ ਦੇ ਇਤਿਹਾਸ ਅਤੇ ਸੱਭਿਆਚਾਰ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ!