Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਕੈਨੇਡਾ

ਬਦਲਾਲਊ ਕਾਰਵਾਈ ਵਿੱਚ ਚੀਨ ਨੇ ਕੈਨੇਡਾ ਦੀ ਡਿਪਲੋਮੈਟ ਨੂੰ ਕੱਢਿਆ

May 09, 2023 09:12 AM

ਓਟਵਾ, 9 ਮਈ (ਪੋਸਟ ਬਿਊਰੋ) : ਕੈਨੇਡਾ ਵੱਲੋਂ ਚੀਨ ਦੇ ਡਿਪਲੋਮੈਟ ਨੂੰ ਕੱਢਣ ਦੀ ਘਟਨਾ ਤੋਂ ਬਾਅਦ ਬਦਲਾਲਊ ਕਾਰਵਾਈ ਵਿੱਚ ਚੀਨ ਵੱਲੋਂ ਵੀ ਕੈਨੇਡਾ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਗਿਆ ਹੈ।
ਮੰਗਲਵਾਰ ਨੂੰ ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਪਣੀ ਇੰਗਲਿਸ਼ ਵੈੱਬਸਾਈਟ ਉੱਤੇ ਬਿਆਨ ਪੋਸਟ ਕਰਕੇ ਆਖਿਆ ਕਿ ਕੈਨੇਡਾ ਦੀ ਇਸ ਤਰ੍ਹਾਂ ਦੀ ਹੋਛੀ ਹਰਕਤ ਦਾ ਜਵਾਬ ਦੇਣ ਲਈ ਚੀਨ ਵੱਲੋਂ ਵੀ ਕੈਨੇਡੀਅਨ ਡਿਪਲੋਮੈਟ ਨੂੰ ਕੱਢਿਆ ਜਾ ਰਿਹਾ ਹੈ। ਚੀਨ ਵੱਲੋਂ ਕੈਨੇਡਾ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਗਈ ਤੇ ਇਸ ਦਾ ਸਖ਼ਤ ਵਿਰੋਧ ਵੀ ਕੀਤਾ ਗਿਆ।ਇਸ ਬਿਆਨ ਵਿੱਚ ਚੀਨ ਨੇ ਇਹ ਵੀ ਆਖਿਆ ਕਿ ਸ਼ੰਘਾਈ ਵਿੱਚ ਕੈਨੇਡਾ ਦੀ ਕਾਂਊਸਲੇਟ ਜਨਰਲ ਦੀ ਕਾਊਂਸਲ ਜੈਨੀਫਰ ਲਿੰਨ ਲਾਲੌਂਡੇ ਨੂੰ 13 ਮਈ ਤੋਂ ਪਹਿਲਾਂ ਦੇਸ਼ ਛੱਡਣ ਲਈ ਆਖ ਦਿੱਤਾ ਗਿਆ ਹੈ।ਇਹ ਵੀ ਆਖਿਆ ਗਿਆ ਕਿ ਸਮਾਂ ਆਉਣ ਉੱਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਸੋਮਵਾਰ ਨੂੰ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਕਿ ਕੈਨੇਡਾ ਵੱਲੋਂ ਟੋਰਾਂਟੋ ਸਥਿਤ ਡਿਪਲੋਮੈਟ ਜਾਓ ਵੇਈ ਨੂੰ ਅਸਵੀਕਾਰ ਵਿਅਕਤੀ ਐਲਾਨ ਕੇ ਕੱਢਿਆ ਜਾ ਰਿਹਾ ਹੈ। ਜਾਓ ਨੂੰ ਕੱਢੇ ਜਾਣ ਦੀ ਕਾਰਵਾਈ ਪਿਛਲੇ ਹਫਤੇ ਉਸ ਸਮੇਂ ਸ਼ੁਰੂ ਹੋਈ ਜਦੋਂ ਗਲੋਬ ਐਂਡ ਮੇਲ ਤੇ ਸੀਐਸਆਈਐਸ ਨੇ ਇਹ ਰਿਪੋਰਟ ਨਸ਼ਰ ਕੀਤੀ ਕਿ 2021 ਵਿੱਚ ਕੰਜ਼ਰਵੇਟਿਵ ਐਮਪੀ ਮਾਈਕਲ ਚੌਂਗ ਤੇ ਹਾਂਗ ਕਾਂਗ ਸਥਿਤ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਚੀਨੀ ਸਰਕਾਰ ਵੱਲੋਂ ਵੇਈ ਰਾਹੀਂ ਧਮਕਾਇਆ ਗਿਆ। ਫੈਡਰਲ ਸਰਕਾਰ ਵੱਲੋਂ ਇਸ ਰਿਪੋਰਟ ਦੀ ਪੁਸ਼ਟੀ ਵੀ ਕੀਤੀ ਗਈ।
ਜੋਲੀ ਦੇ ਇਸ ਐਲਾਨ ਤੋਂ ਬਾਅਦ ਓਟਵਾ ਸਥਿਤ ਚੀਨੀ ਅੰਬੈਸੀ ਨੇ ਇੱਕ ਬਿਆਨ ਜਾਰੀ ਕਰਦਿਆਂ ਦੋਸ਼ ਲਾਇਆ ਕਿ ਕੈਨੇਡਾ ਕੌਮਾਂਤਰੀ ਕਾਨੂੰਨ ਤੋੜਨ ਦੀ ਕੋਸਿ਼ਸ਼ ਕਰ ਰਿਹਾ ਹੈ ਤੇ ਚੀਨ ਵਿਰੋਧੀ ਭਾਵਨਾਵਾਂ ਨੂੰ ਹਵਾ ਦੇ ਰਿਹਾ ਹੈ। ਇਹ ਵੀ ਆਖਿਆ ਗਿਆ ਕਿ ਇਸ ਨਾਲ ਚੀਨ ਤੇ ਕੈਨੇਡਾ ਦਰਮਿਆਨ ਸਬੰਧ ਹਰ ਖਰਾਬ ਹੋ ਗਏ ਹਨ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦ ਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰ ਭਾਰਤੀ ਮੂਲ ਦੇ ਕੈਨੇਡੀਅਨ ਸੰਸਦ ਮੈਂਬਰ ਚੰਦਰ ਆਰੀਆ ਦਾ ਵੱਡਾ ਬਿਆਨ: ਕਿਹਾ- ਖਾਲਿਸਤਾਨੀਆਂ ਨੇ ਦੇਸ਼ ਨੂੰ ਕੀਤਾ ਪ੍ਰਦੂਸਿ਼ਤ ਬੈਂਕ ਆਫ ਕੈਨੇਡਾ ਨੇ ਵਿਆਜ ਦਰ ਵਿੱਚ ਕੀਤੀ ਕਟੌਤੀ ਕਨਾਟਾ `ਚ ਟ੍ਰੈਫਿਕ ਰੋਕਣ ਤੋਂ ਬਾਅਦ G1 ਚਾਲਕ `ਤੇ ਲੱਗੇ ਚਾਰਜਿਜ ਟਰੂਡੋ, ਫਰੀਲੈਂਡ ਅਤੇ ਜਗਮੀਤ ਸਿੰਘ ਨੂੰ ਜਾਨੋਂ ਮਾਰਨੇ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਦੋ ਵਿਅਕਤੀ ਦੋਸ਼ੀ ਪਾਏ ਗਏ਼ ਇੰਗਲਿਸ਼ ਬੇ ਵਿੱਚ ਇਕ ਹੋਰ ਔਰਤ ਮ੍ਰਿਤਕ ਮਿਲੀ 2024 ਵਿੱਚ ਹੁਣ ਤੱਕ ਓਟਵਾ ਵਿੱਚ 900 ਵਾਹਨ ਹੋਏ ਚੋਰੀ ਹੋਏ 23 ਸਾਲਾ ਡਰਾਈਵਰ `ਤੇ ਪੈਰੀ ਸਾਊਂਡ ਕੋਲ ਭਿਆਨਕ ਹਾਦਸੇ ਵਿੱਚ ਚਾਰਜਿਜ਼ ਲਗਾਏ, ਹਾਦਸੇ ਵਿਚ ਤਿੰਨ ਲੋਕਾਂ ਦੀ ਹੋ ਗਈ ਸੀ ਮੌਤ ਦੋ-ਤਿਹਾਈ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਿਆਜ ਦਰਾਂ ਵਿੱਚ ਕਮੀ ਦੀ ਜ਼ਰੂਰਤ : ਸਰਵੇ