Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਨਜਰਰੀਆ

ਕੁਦਰਤ ਨਾਲ ਛੇੜਛਾੜ ਦਾ ਖਮਿਆਜ਼ਾ

August 24, 2022 05:07 PM

-ਮੁਖਤਾਰ ਗਿੱਲ
ਪਹਾੜੀ ਰਾਜਾਂ ਹਿਮਾਚਲ ਪ੍ਰਦੇਸ਼ ਉਤਰਾਖੰਡ ਆਦਿ ਵਿੱਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਕਈ ਥਾਈਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਪਿਛਲੇ ਤਿੰਨ ਦਿਨਾਂ ਵਿੱਚ ਤੀਹ ਲੋਕਾਂ ਦੀ ਜਾਨ ਜਾ ਚੁੱਕੀ ਹੈ।ਪੂਰੇ ਮੌਨਸੂਨ ਵਿੱਚ ਮੌਤਾਂ ਦੀ ਗਿਣਤੀ 244 ਤੱਕ ਪਹੁੰਚ ਗਈ ਹੈ। ਹਿਮਾਚਲ ਤੇ ਉਤਰਾਖੰਡ ਵਿੱਚ ਮੀਂਹ ਪੈਣ ਤੇ ਚੱਟਾਨਾਂ ਦੇ ਖਿਸਕਣ ਨਾਲ ਭਾਰੀ ਤਬਾਹੀ ਹੋਈ ਹੈ। ਹਿਮਾਚਲ ਵਿੱਚ 36 ਘੰਟਿਆਂ ਦੌਰਾਨ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਕਾਰਨ ਢਿੱਗਾਂ ਡਿੱਗਣ ਅਤੇ ਅਚਾਨਕ ਆਏ ਹੜ੍ਹ ਨਾਲ 22 ਵਿਅਕਤੀ ਮਾਰੇ ਗਏ, ਜਦ ਕਿ ਛੇ ਲਾਪਤਾ ਹੋ ਗਏ।
ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲੇ ਵਿੱਚ ਇੱਕ ਮਕਾਨ ਉੱਤੇ ਪਹਾੜ ਦਾ ਮਲਬਾ ਡਿੱਗਣ ਨਾਲ ਦੋ ਮੌਤਾਂ ਹੋ ਗਈਆਂ। ਇੱਕ ਦਿਨ ਵਿੱਚ ਲਗਭਗ 400 ਕਰੋੜ ਰੁਪਏ ਦੇ ਨੁਕਸਾਨ ਦਾ ਅਨੁਮਾਨ ਹੈ। ਬਾਰਿਸ਼ ਤੇ ਬੱਦਲ ਫਟਣ ਕਰ ਕੇ ਆਏ ਹੜ੍ਹ ਤੇ ਢਿੱਗਾਂ ਡਿੱਗਣ ਕਾਰਨ ਮੰਡੀ, ਕਾਂਗੜਾ ਤੇ ਚੰਬਾ ਜ਼ਿਲਿਆਂ ਵਿੱਚ ਭਾਰੀ ਤਬਾਹੀ ਹੋਈ। ਪੌਂਗ ਡੈਮ ਝੀਲ ਵਿੱਚ ਪਾਣੀ ਦਾ ਪੱਧਰ 1378 ਫੁੱਟ ਤੋਂ ਪਾਰ ਹੋ ਜਾਣ ਕਾਰਨ ਗੁਰਦਾਸਪੁਰ, ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਨੂੰ ਹੜ੍ਹ ਦਾ ਖਤਰਾ ਬਣਾ ਗਿਆ। ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ਉੱਤੇ ਚੱਕੀ ਦਰਿਆ ਉਪਰ ਅੰਗਰੇਜ਼ੀ ਰਾਜ ਸਮੇਂ 1929 ਵਿੱਚ ਬਣਾਏ ਰੇਲਵੇ ਦੇ ਪੁਲ ਦਾ ਤਿੰਨ ਸੌ ਫੁੱਟ ਹਿੱਸਾ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਿਆ। ਇਹ ਪੁਲ ਰੁੜ੍ਹਨ ਨਾਲ ਪੰਜਾਬ ਤੇ ਹਿਮਾਚਲ ਦਾ ਰੇਲ ਸੰਪਰਕ ਟੁੱਟ ਗਿਆ। ਨਾਜਾਇਜ਼ ਮਾਈਨਿੰਗ ਨੇ ਚੱਕੀ ਦਰਿਆ ਦੇ ਉਪਰ ਵੱਲ ਵੱਡਾ ਖੋਰਾ ਲਾਇਆ ਸੀ। ਮਾਹਰਾਂ ਵੱਲੋਂ ਸਰਕਾਰਾਂ ਨੂੰ ਦਿੱਤੀਆਂ ਗਈਆਂ ਚਿਤਾਵਨੀਆਂ ਦੇ ਬਾਵਜੂਦ ਦਰਿਆਵਾਂ ਵਿੱਚੋਂ ਗੈਰ ਕਾਨੂੰਨੀ ਖੁਦਾਈ ਨਹੀਂ ਰੋਕੀ ਗਈ ਜਿਸ ਕਾਰਨ ਨਦੀਆਂ ਦੇ ਕੰਢੇ ਅਸੁਰੱਖਿਅਤ ਹੋਏ ਹਨ। ਪੁਲ ਦੇ ਪਿੱਲਰਾਂ ਥੱਲਿਓਂ, ਨੀਂਹਾਂ ਵਿੱਚੋਂ ਮਿੱਟੀ ਕੱਢਣ ਨਾਲ ਪੁਲਾਂ ਨੂੰ ਖਤਰਾ ਪੈਦਾ ਹੋ ਗਿਆ, ਜਿਸ ਕਾਰਨ ਚੱਕੀ ਦਰਿਆ ਉੱਤੇ ਪਠਾਨਕੋਟ, ਕੁੱਲੂ ਨੈਸ਼ਨਲ ਹਾਈਵੇ ਉੱਤੇ ਬਣੇ ਪੁਲ ਨੂੰ ਖਤਰਾ ਦੱਸਿਆ ਜਾਣ ਲੱਗਾ ਸੀ। ਸੁਰੱਖਿਆ ਦੇ ਪੱਖੋਂ ਪੰਜਾਬ ਤੇ ਹਿਮਾਚਲ ਪ੍ਰ੍ਰਸ਼ਾਸਨ ਨੇ ਉਸ ਉਪਰ ਆਵਾਜਾਈ ਬੰਦ ਕਰ ਦਿੱਤੀ। ਉਤਰਾਖੰਡ ਵਿੱਚ ਬੱਦਲ ਫਟਣ ਕਰ ਕੇ ਚਾਰ ਮੌਤਾਂ ਹੋ ਗਈਆਂ ਅਤੇ ਕਈ ਪੁਲ ਰੁੜ੍ਹ ਗਏ। ਹਿਮਾਚਲ ਦੀਆਂ 743 ਸੜਕਾਂ ਢਿੱਗਾਂ ਡਿੱਗਣ ਕਾਰਨ ਜਾਂ ਪਾਣੀ ਕਾਰਨ ਨੁਕਸਾਨੀਆਂ ਜਾਣ ਕਾਰਨ ਬੰਦ ਕਰਨੀਆਂ ਪਈਆਂ ਹਨ।
ਭਾਰੀ ਬਾਰਿਸ਼ ਕਾਰਨ ਜ਼ਿਲਾ ਪ੍ਰਸ਼ਾਸਨ ਚੰਬਾ ਨੇ ਉੱਤਰੀ ਭਾਰਤ ਦੀ ਪ੍ਰਸਿੱਧ ਮਣੀ ਮਹੇਸ਼ ਯਾਤਰਾ ਦੋ ਦਿਨ ਲਈ ਰੋਕੀ ਹੈ। ਪ੍ਰਸ਼ਾਸਨ ਨੇ ਹਿਮਾਚਲ ਪ੍ਰਦੇਸ਼ ਆਉਣ ਵਾਲੇ ਸੈਲਾਨੀਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਕਿ ਨਦੀਆਂ ਤੇ ਖੱਡਾਂ ਕਿਨਾਰੇ ਨਾ ਜਾਣ। ਬਰਸਾਤਾਂ ਦੇ ਮੌਸਮ ਵਿੱਚ ਪਹਾੜਾਂ ਉੱਤੇ ਹਾਦਸਿਆਂ ਦੇ ਖਤਰੇ ਵਧ ਜਾਂਦੇ ਹਨ। ਕਦੇ ਬੱਦਲ ਫਟਦੇ, ਕਦੇ ਢਿੱਗਾਂ ਡਿੱਗਦੀਆਂ ਅਤੇ ਕਦੇ ਖੋਖਲੇ ਪਹਾੜ ਸੜਕਾਂ, ਪਿੰਡਾਂ ਉੱਤੇ ਆ ਡਿੱਗਦੇ ਹਨ ਅਤੇ ਉਨ੍ਹਾਂ ਦਾ ਮਲਬਾ ਪਹਾੜੀ ਘਰਾਂ ਨੂੰ ਦੱਬ ਦਿੰਦਾ ਹੈ। ਜੰਮੂ-ਕਸ਼ਮੀਰ ਦੀ ਪਾਵਨ ਗੁਫਾ ਅਮਰਨਾਥ ਦੀ ਯਾਤਰਾ ਦਾ ਸਮਾਂ ਭਾਵੇਂ ਪਹਿਲਾਂ ਤੈਅ ਕਰ ਦਿੱਤਾ ਜਾਂਦਾ ਹੈ, ਜੋ ਇਸ ਵਾਰ ਤੀਹ ਜੂਨ ਤੋਂ 11 ਅਗਸਤ ਤੱਕ ਸੀ, ਪਰ ਸ਼ਰਧਾਲੂ ਇਸ ਯਾਤਰਾ ਲਈ ਜੋਖਮਾਂ ਦੀ ਪ੍ਰਵਾਹ ਕੀਤੇ ਨਿਕਲ ਪੈਂਦੇ ਹਨ। ਪਹਿਲਾਂ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਹੁੰਦੀ ਹੈ। ਸੁਰੱਖਿਆ ਦੇ ਸਖਤ ਪ੍ਰਬੰਧ ਹੁੰਦੇ ਹਨ। ਯਾਤਰੂਆਂ ਦੀ ਸੁਵਿਧਾ ਲਈ ਰਸਤੇ ਵਿੱਚ ਅਸਥਾਈ ਸਿਹਤ ਸੰਬੰਧੀ ਸਮੱਸਿਆਵਾਂ ਲਈ ਡਿਸਪੈਂਸਰੀਆਂ, ਗੈਸਟ ਹਾਊਸ, ਤੰਬੂ ਅਤੇ ਲੰਗਰ ਆਦਿ ਹੁੰਦੇ ਹਨ, ਪਰ ਕੁਦਰਤ ਦੀ ਕਰੋਪੀ ਅੱਗੇ ਕਿਸਦਾ ਵੱਸ ਚੱਲਦਾ ਹੈ। ਇਸ ਵਾਰ ਪਾਵਨ ਗੁਫਾ ਅਮਰਨਾਥ ਦੇ ਦੋ ਕਿਲੋਮੀਟਰ ਘੇਰੇ ਵਿੱਚ ਬੱਦਲ ਫਟਿਆ। ਤੰਬੂ, ਲੰਗਰ ਤੇ ਯਾਤਰੀ ਰੁੜ੍ਹ ਗਏ। ਇਸ ਆਫਤ ਕਾਰਨ 16 ਮੌਤਾਂ ਹੋਲ ਗਈਆਂ ਤੇ ਚਾਲੀ ਯਾਤਰੂ ਲਾਪਤਾ ਹੋਏ। ਪੰਜਾਹ ਜ਼ੇਰੇ ਇਲਾਜ ਹਨ। ਜਿਸ ਵੇਲੇ ਬੱਦਲ ਫਟਿਆ ਉਸ ਸਮੇਂ ਉਥੇ 10 ਤੋਂ 15 ਹਜ਼ਾਰ ਲੋਕ ਮੌਜੂਦ ਸਨ। ਇਸ ਇਲਾਕੇ ਦੇ ਪਹਾੜ ਵੀ ਕੱਚੇ ਹਨ। ਪਾਣੀ ਦੇ ਨਾਲ ਮਲਬਾਂ ਵੀ ਵਹਿ ਕੇ ਆ ਗਿਆ ਤੇ ਉਸ ਹੇਠਾਂ ਲੋਕ ਦੱਬੇ ਗਏ। ਇਸ ਤੋਂ ਸਬਕ ਮਿਲਦਾ ਹੈ ਕਿ ਸੁਰੱਖਿਆ ਉਪਾਅ ਹੋਰ ਧਿਆਨ ਮੰਗਦੇ ਹਨ। ਇਸ ਤੋਂ ਪਹਿਲਾਂ ਕੁਝ ਦਿਨਾਂ ਦੀਆਂ ਘਟਨਾਵਾਂ ਵਿੱਚ ਮਨੀਪੁਰ ਵਿੱਚ ਢਿੱਗਾਂ ਡਿੱਗਣ ਨਾਲ 25 ਮੌਤਾਂ ਹੋ ਗਈਆਂ। ਮਨੀਕਰਨ ਨੇੜਲੇ ਪਿੰਡਾਂ ਮਿਲਾਣਾ ਆਦਿ ਦੇ ਪਹਾੜਾਂ ਵਿੱਚ ਬੱਦਲ ਫਟਣ ਕਰ ਕੇ ਪਾਰਵਤੀ ਨਦੀ ਦੀ ਸਹਾਇਕ ਨਦੀ ਵਿੱਚ ਆਏ ਹੜ੍ਹ ਵਿੱਚੇ ਚਾਰ ਜਣੇ ਰੁੜ੍ਹ ਗਏ।ਉਤਰਾਖੰਡ ਵਿੱਚ ਜ਼ਮੀਨ ਖਿਸਕਣ ਕਰ ਕੇ ਬਦਰੀਨਾਥ ਧਾਮ ਵਿੱਚ 2000 ਯਾਤਰੀ ਫਸ ਗਏ।
ਦੇਖਿਆ ਜਾਵੇ ਤਾਂ ਕੁਦਰਤੀ ਆਫਤਾਂ ਲਈ ਮਨੁੱਖ ਖੁਦ ਜ਼ਿੰਮੇਵਾਰ ਹੈ। ਉਹ ਕੁਦਰਤ ਨਾਲ ਛੇੜਛਾੜ ਕਰਦਾ ਆ ਰਿਹਾ ਹੈ, ਜਿਸ ਦਾ ਖਮਿਆਜ਼ਾ ਉਸ ਨੂੰ ਆਫਤਾਂ ਵਿੱਚ ਭੁਗਤਣਾ ਪੈ ਰਿਹਾ ਹੈ। ਮਨੁੱਖ ਨੇ ਜੰਗਲਾਂ, ਬਨਸਪਤੀਆਂ ਦੀ ਤਬਾਹੀ ਕੀਤੀ। ਸੰਨ 2003 ਵਿੱਚ ਕੇਦਰਾਨਾਥ ਵਿੱਚ ਬੱਦਲ ਫਟਿਆ ਸੀ। ਉਸ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਲਗਭਗ 5000 ਲੋਕ ਹੋ ਕੇ ਜਾਨਾਂ ਗੁਆ ਬੈਠੇ ਸਨ। ਇਹ ਸਹੀ ਹੈ ਕਿ ਕੁਦਰਤ ਆਫਤਾਂ ਦੀ ਰਫਤਾਰ ਤੇ ਤੀਬਰਤਾ ਵਧੀ ਹੈ, ਪਰ ਇਸ ਤੋਂ ਵੀ ਗੰਭੀਰ ਸੰਕਟ ਪੈਦਾ ਹੋ ਗਿਆ ਤੇ ਮਨੁੱਖੀ ਕਾਰਨਾਮੇ ਇਨ੍ਹਾਂ ਨੂੰ ਹੋਰ ਮਾਰੂ ਬਣਾ ਰਹੇ ਹਨ।ਜੇ ਧਰਤੀ ਉੱਤੇ ਜੀਵਨ ਲਈ ਰੁੱਖ ਜ਼ਰੂਰੀ ਹਨ ਤਾਂ ਜੰਗਲ ਤੇ ਪਹਾੜ ਉਨ੍ਹਾਂ ਤੋਂ ਜ਼ਰੂਰੀ ਹਨ। ਗਲੋਬਲ ਵਾਰਮਿੰਗ, ਜਲਵਾਯੂ ਤਬਦੀਲੀ ਵਿਸ਼ਵ-ਵਿਆਪੀ ਸਮੱਸਿਆ ਦਾ ਜਨਮ ਵੀ ਜੰਗਲਾਂ ਤੇ ਪਹਾੜਾਂ ਨੂੰ ਉਜਾੜਨ ਕਰ ਕੇ ਹੋਇਆ ਹੈ। ਆਮ ਲੋਕਾਂ ਲਈ ਪਹਾੜ ਸੈਰ ਸਪਾਟੇ ਦੇ ਕੇਂਦਰ ਹਨ। ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਰਗੇ ਪਹਾੜੀ ਰਾਜਾਂ ਵਿੱਚ ਏਦਾਂ ਦੀਆਂ ਨਿਰਮਾਣ ਗਤੀਵਿਧੀਆਂ ਵਧੀਆਂ ਹਨ, ਉਸ ਨਾਲ ਸੰਕਟ ਵਧਿਆ ਹੈ।ਉਤਰਾਖੰਡ ਵਿੱਚ ਬਣ ਰਹੀਆਂ ਪੱਕੀਆਂ ਸੜਕਾਂ ਲਈ 356 ਕਿਲੋਮੀਟਰ ਵਣ ਖੇਤਰ ਵਿੱਚੋਂ 25 ਹਜ਼ਾਰ ਰੁੱਖ ਕੱਟੇ ਗਏ। ਰਿਸ਼ੀਕੇਸ਼ ਤੋਂ ਕਰਣਪ੍ਰਯਾਗ ਤੱਕ ਰੇਲ ਮਾਰਗ ਬਣਾਉਣ ਲਈ ਵੱਡੇ ਪੈਮਾਨੇ ਉੱਤੇ ਰੁੱਖ ਵੱਢੇ ਜਾਣਗੇ। ਪਹਾੜ ਕੱਟ ਕੇ ਸੁਰੰਗਾਂ ਬਣਾਈਆਂ ਜਾਣਗੀਆਂ। ਪਹਾੜ ਖੋਖਲੇ ਹੋਣਗੇ। ਰੁੱਖ ਖੋਰਾ ਅਤੇ ਪਹਾੜ ਖਿਸਕਣ ਤੋਂ ਰੋਕਣ ਦਾ ਇਕਮਾਤਰ ਉਪਾਅ ਹਨ। ਮਨੁੱਖੀ ਲੋਭ ਤੇ ਲਾਲਸਾ ਕਾਰਨ ਹੀ ਕੁਦਰਤ ਦਾ ਤਾਂਡਵ ਦੇਖਣ ਨੂੰ ਮਿਲ ਰਿਹਾ ਹੈ।
ਮਨੁੱਖ ਦੀ ਲਾਲਸਾ ਨੇ ਪਹਾੜੀ ਰਾਜਾਂ ਦੀਆਂ ਨਦੀਆਂ ਤੇ ਪਰਬਤੀ, ਜਾਇਦਾਦ ਦੀ ਭਾਰੀ ਲੁੱਟ ਕੀਤੀ ਹੈ ਅਤੇ ਇਹ ਲੁੱਟ ਦਾ ਸਿੱਟਾ ਹੈ ਕਿ ਪਹਾੜ ਖਿਸ਼ਕ ਰਹੇ ਹਨ। ਵਿਕਾਸ ਦੇ ਨਾਂਅ ਉੱਤੇ ਪਹਾੜੀ ਰਾਜਾਂ ਵਿੱਚ ਪ੍ਰਕਿਰਤੀ ਦਾ ਬੇਹਿਸਾਬ ਦੋਹਨ ਕੀਤਾ ਜਾ ਰਿਹਾ ਹੈ। ਸੈਲਾਨੀਆਂ ਦੇ ਆਉਣ, ਰਹਿਣ ਤੇ ਠਹਿਰਨ ਵਾਲੇ ਕੇਂਦਰਾਂ ਤੱਕ ਜਾਣ ਲਈ ਸੜਕਾਂ ਬਣਾਉਣ ਵਾਸਤੇ ਪਹਾੜਾਂ ਨੂੰ ਨਿਸ਼ਾਨਾ ਬਣਾਇਆ ਗਿਆ। ਓਥੇ ਮਾਈਨਿੰਗ ਤੇ ਕਟਾਈ ਬਾਰੇ ਮਸ਼ੀਨੀ ਗਤੀਵਿਧੀਆਂ ਘਾਤਕ ਸਾਬਿਤ ਹੋਈਆਂ। ਪਹਾੜੀ ਇਲਾਕਿਆਂ ਵਿੱਚ ਨਦੀਆਂ ਦਾ ਉਛਾਲ ਅਤੇ ਹੜ੍ਹ ਦੀਆਂ ਘਟਨਾਵਾਂ ਪਿੱਛੇ ਵੱਡਾ ਕਾਰਨ ਨਦੀਆਂ ਦੇ ਲਾਂਘਿਆਂ ਵਿੱਚ ਰੁਕਾਵਟ ਅਤੇ ਵਹਾਅ ਨੂੰ ਰੋਕਣਾ ਹੈ। ਪਹਾੜਾਂ ਅਤੇ ਨਦੀਆਂ ਦੇ ਕਿਨਾਰਿਆਂ ਉੱਤੇ ਬਹੁ-ਮੰਜ਼ਿਲੇੇ ਗੈਸਟ ਹਾਊਸ ਬਣਾਉਣੇ ਕਿੰਨੇ ਤਬਾਹਕੁੰਨ ਹਨ, ਇਹ ਅਸਾਂ ਵੇਖ ਲਿਆ ਹੈ।
ਇਹ ਬਦਕਿਸਮਤੀ ਹੈ ਕਿ ਅਸੀਂ ਬੱਦਲ ਫੱਟਣ, ਹੜ੍ਹਾਂ ਦੀ ਤਬਾਹੀ ਤੋਂ ਸਬਕ ਨਹੀਂ ਸਿੱਖਿਆ। ਓਥੇ ਉਸਾਰੀ ਦੇ ਕੰਮ ਜਾਰੀ ਹਨ। ਬੇਲੋੜੀਆਂ ਇਮਾਰਤਾਂ ਉਸਰ ਰਹੀਆਂ ਹਨ। ਚਹੁੰ-ਮਾਰਗੀ ਸ਼ਾਹਰਾਹਾਂ ਦੇ ਕੰਮ ਬਾਦਸਤੂਰ ਚੱਲ ਰਹੇ ਹਨ। ਇਸ ਮਕਸਦ ਲਈ ਵਿਸਫੋਟਾਂ ਰਾਹੀਂ ਪਹਾੜ ਖੋਖਲੇ ਕੀਤੇ ਜਾ ਰਹੇ ਹਨ, ਰੁੱਖਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ।
ਜੰਗਲ ਤੇ ਰੁੱਖਾਂ ਦੇ ਵੱਢੇ ਜਾਣ ਨਾਲ ਪਹਾੜੀ ਚਸ਼ਮਿਆਂ ਦੇ ਕੁਦਰਤੀ ਵਹਾਅ ਨੂੰ ਨੁਕਸਾਨ ਪੁੱਜਾ ਹੈ। ਜੱਗ ਜ਼ਾਹਰ ਹੈ ਕਿ ਕੁਦਰਤ ਤੋਂ ਸਾਧਨ ਲਏ ਜਾਂਦੇ ਹਨ, ਮੋੜੇ ਨਹੀਂ ਜਾਂਦੇ। ਵਿਕਾਸ ਦੀ ਥਾਂ ਵਿਨਾਸ਼ ਵੱਧ ਹੋ ਰਿਹਾ ਹੈ। ਮਨੁੱਖਤਾ ਦੇ ਸਮੁੱਚੇ ਹਿੱਤ ਲਈ ਸਰਕਾਰਾਂ ਤੇ ਪ੍ਰਸ਼ਾਸਨ ਨੂੰ ਕੁਦਰਤ ਨਾਲ ਸੰਤੁਲਨ ਰੱਖਣ ਦੀ ਲੋੜ ਹੈ। ਇਸ ਤਰ੍ਹਾਂ ਸਾਂਝੀਆਂ ਕੋਸ਼ਿਸ਼ਾਂ ਨਾਲ ਕੁਦਰਤੀ ਆਫਤਾਂ ਦਾ ਕਹਿਰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਵੱਡੀ ਸਮਝ ਇਸੇ ਗੱਲ ਵਿੱਚ ਹੈ ਕਿ ਮਨੁੱਖ ਨੂੰ ਕੁਦਰਤ ਨਾਲ ਛੇੜਛਾੜ ਕਰਨੋਂ ਹਟ ਜਾਣਾ ਚਾਹੀਦਾ ਹੈ ਤਾਂ ਕਿ ਬੱਦਲ, ਫਟਣ, ਹੜ੍ਹਾਂ ਤੇ ਪਹਾੜ ਖਿਸਕਣ ਤੋਂ ਮੁਕਤੀ ਮਿਲ ਸਕੇ। ਜੇ ਮਨੁੱਖ ਅਜੇ ਵੀ ਨਾ ਸੁਧਰਿਆ ਤਾਂ ਉਸ ਨੂੰ ਕੁਦਰਤ ਦੀ ਹੋਰ ਜ਼ਿਆਦਾ ਕਰੋਪੀ ਸਹਾਰਨੀ ਪਵੇਗੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਕੀ ਕੁਝ ਲੋਕ ਐਡੇ ਵੱਡੇ ਮਹਾਨ ਵੀ ਹੋ ਸਕਦੇ ਹਨ? ਘਪਲੇਬਾਜ਼ਾਂ ਦੀ ਚਰਚਾ ਕਰਦਾ ਹੈ ਭਾਰਤ ਦਾ ਲੋਕਤੰਤਰ, ਘਪਲੇ ਹੁੰਦੇ ਨਹੀਂ ਰੋਕਦਾ “ਆ ਗਿਆ ‘ਪੰਨੂੰ ਵੈਦ’ ਕੰਪਿਊਟਰ-ਰੋਗੀਆਂ ਦਾ ...” ਚੋਣਾਂ ਨੂੰ ਕਿਲ੍ਹਿਆਂ ਉੱਤੇ ਕਬਜਿ਼ਆਂ ਦੀਆਂ ਰਾਜਿਆਂ ਵਾਲੀਆਂ ਜੰਗਾਂ ਦਾ ਰੂਪ ਦੇਣਾ ਚੰਗਾ ਨਹੀਂ ਹੁੰਦਾ ਜਸਵੰਤ ਸਿੰਘ ਕੰਵਲ ਦੇ 105ਵੇਂ ਜਨਮ ਦਿਵਸ `ਤੇ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਪੁਸਤਕ ਵਰਿਆਮ ਸਿੰਘ ਸੰਧੂ ਨੂੰ ਭੇਟ ਕਰਦਿਆਂ ਭੀੜਾਂ ਦੀ ਭਾਜੜ ਵਿੱਚ ਮਰਦੇ ਲੋਕ ਤੇ ਚਿੰਤਾ ਸਿਰਫ ਮੁਆਵਜ਼ੇ ਦੇਣ ਦੇ ਐਲਾਨਾਂ ਤੱਕ ਸੀਮਤ! ਰਮਿੰਦਰ ਰੰਮੀ ਦੀ ਕਾਵਿ-ਪੁਸਤਕ ‘ਤੇਰੀ ਚਾਹਤ’ ਮੇਰੀ ਨਜ਼ਰ ‘ਚ ... ਕਹਿਣ ਨੂੰ ਤਾਂ ਲੋਕਤੰਤਰ, ਪਰ ਅਸਲ ਵਿੱਚ ਲੋਕਤੰਤਰੀ ਸਰਕਸ ਬਣ ਚੁੱਕਾ ਹੈ ਭਾਰਤ ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ