Welcome to Canadian Punjabi Post
Follow us on

26

September 2024
 
ਕੈਨੇਡਾ

ਬਰਫ ਵਿੱਚ ਦੱਬੇ ਬਜੁ਼ਰਗ ਦੀ ਜਾਨ 8 ਸਾਲਾ ਬੱਚੇ ਨੇ ਬਚਾਈ

January 18, 2022 02:20 AM

ਓਟਵਾ, 17 ਜਨਵਰੀ (ਪੋਸਟ ਬਿਊਰੋ) : ਸੋਮਵਾਰ ਸਵੇਰੇ ਆਏ ਬਰਫੀਲੇ ਤੂਫਾਨ ਕਾਰਨ ਲੱਗਭਗ ਬਰਫ ਵਿੱਚ ਪੂਰੀ ਤਰ੍ਹਾਂ ਦਬ ਚੁੱਕੇ ਇੱਕ ਬਜ਼ੁਰਗ ਦੀ ਜਾਨ ਇੱਕ 8 ਸਾਲਾ ਬੱਚੇ ਕਾਰਨ ਬਚ ਗਈ। ਪੈਰਾਮੈਡਿਕਸ ਵੱਲੋਂ ਇਸ ਬੱਚੇ ਦਾ ਸ਼ੁਕਰੀਆ ਅਦਾ ਕੀਤਾ ਗਿਆ।
ਇੱਕ ਟਵੀਟ ਵਿੱਚ ਓਟਵਾ ਪੈਰਾਮੈਡਿਕਸ ਸਰਵਿਸ ਨੇ ਆਖਿਆ ਕਿ ਕਲੇਟਨ ਨੇ ਆਪਣੇ ਘਰ ਦੇ ਨੇੜੇ ਇੱਕ ਵਿਅਕਤੀ ਨੂੰ ਬਰਫ ਵਿੱਚ ਦੱਬਿਆ ਵੇਖਿਆ ਤੇ ਫੌਰਨ ਆਪਣੇ ਮਾਪਿਆਂ ਨੂੰ ਦੱਸਿਆ ਤੇ ਉਨ੍ਹਾਂ ਨੇ ਅੱਗੇ 911 ਨੂੰ ਕਾਲ ਕੀਤਾ।ਪੈਰਾਮੈਡਿਕਸ ਸਰਵਿਸ ਨੇ ਆਖਿਆ ਕਿ ਉਹ ਬਜ਼ੁਰਗ ਭਾਰੀ ਬਰਫਬਾਰੀ ਕਾਰਨ ਦਬ ਚੁੱਕਿਆ ਸੀ। ਉਸ ਬਜੁ਼ਰਗ ਦੀ ਸਿਹਤ ਸਬੰਧੀ ਜਾਂਚ ਮੌਕੇ ਉੱਤੇ ਕੀਤੀ ਗਈ ਪਰ ਉਸ ਨੇ ਹਸਪਤਾਲ ਨਾ ਜਾਣ ਦਾ ਫੈਸਲਾ ਕੀਤਾ।
ਸੋਮਵਾਰ ਸਵੇਰੇ 11:00 ਵਜੇ ਤੱਕ ਓਟਵਾ ਵਿੱਚ ਬਰਫੀਲੇ ਤੂਫਾਨ ਤੋਂ ਬਾਅਦ 38 ਸੈਂਟੀਮੀਟਰ ਤੱਕ ਬਰਫਬਾਰੀ ਹੋਈ। ਸਿਟੀ ਸਟਾਫ ਨੇ ਦੱਸਿਆ ਕਿ ਉਨ੍ਹਾਂ ਨੂੰ 12 ਸੈਂਟੀਮੀਟਰ ਤੱਕ ਬਰਫਬਾਰੀ ਪ੍ਰਤੀ ਘੰਟਾਂ ਵੇਖਣ ਨੂੰ ਮਿਲੀ। ਓਟਵਾ ਦੇ ਮੇਅਰ ਜਿੰਮ ਵਾਟਸਨ ਨੇ ਕਲੇਟਨ ਦੇ ਇਸ ਕਦਮ ਦੀ ਤਾਰੀਫ ਕੀਤੀ ਤੇ ਉਸ ਨੂੰ ਕਮਾਲ ਦਾ ਨੇਕ ਬੱਚਾ ਦੱਸਿਆ। ਕਈ ਹੋਰਨਾਂ ਵੱਲੋਂ ਉਸ ਨੂੰ ਹੀਰੋ ਦੱਸਿਆ ਗਿਆ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ