ਸਮੱਗਰੀ-250 ਗਰਾਮ ਚੌਲ, 500 ਮਿਲੀਲੀਟਰ ਪਾਣੀ, ਤੇਲ ਚਾਰ ਚਮਚ, ਇੱਕ ਤੇਜ਼ ਪੱਤਾ, ਜ਼ੀਰਾ ਇੱਕ ਚਮਚ, ਚਾਰ ਲੌਂਗ, ਦੋ ਹਰੀ ਇਲਾਇਚੀ, ਕਾਲੀ ਮਿਰਚ, ਪਿਆਜ਼ 50 ਗਰਾਮ, ਅਦਰਕ ਇੱਕ ਚਮਚ, ਹਰੀ ਮਿਰਚ ਇੱਕ ਚਮਚ, ਗਰਮ ਮਸਾਲਾ ਇੱਕ ਚਮਚ, ਧਨੀਆ ਪਾਊਡਰ ਇੱਕ ਚਮਚ, ਹਰੇ ਮਟਰ ਸੱਤਰ ਗਰਾਮ, ਨਮਕ।
ਵਿਧੀ-ਇੱਕ ਕਟੋਰਾ ਲਓ, ਚੌਲ ਤੇ ਪਾਣੀ ਪਾਓ ਅਤੇ ਤੀਹ ਮਿੰਟ ਲਈ ਭਿਉਂ ਕੇ ਰੱਖੋ। ਕੜਾਹੀ ਵਿੱਚ ਤੇਲ ਪਾਓ, ਤੇਲ ਗਰਮ ਹੋਣ ਉੱਤੇ ਇੱਕ ਤੇਜ ਪੱਤਾ, ਇੱਕ ਚਮਚ ਜ਼ੀਰਾ, ਚਾਰ ਲੌਂਗ ਤੇ ਦੋ ਹਰੀਆਂ ਮਿਰਚਾਂ ਪਾਓ। ਇਸ ਤੋਂ ਬਾਅਦ ਸਾਰੇ ਮਸਾਲੇ ਨੂੰ ਭੁੰਨ ਲਓ। ਇਸ ਵਿੱਚ ਪਿਆਜ਼ ਮਿਲਾਓ। ਪਿਆਜ਼ ਭੂਰੇ ਹੋਣ ਪਿੱਛੋਂ ਅਦਰਕ, ਲਸਣ, ਹਰੀ ਮਿਰਚ ਪਾਓ ਤੇ ਚੰਗੀ ਤਰ੍ਹਾਂ ਮਿਲਾਉ। ਮਸਾਲੇ ਤੋਂ ਤੇਲ ਵੱਖ ਹੋਣ ਉੱਤੇ ਇੱਕ ਚਮਚ ਗਰਮ ਮਸਾਲਾ ਪਾਓ। ਫਿਰ ਇੱਕ ਚਮਚ ਧਨੀਆ ਪਾਊਡਰ ਪਾਓ ਅਤੇ ਹਰੇ ਮਟਰ ਪਾਓ। ਭਿੱਜੇ ਹੋਏ ਚੌਲ ਮਿਲਾਓ ਅਤੇ ਪਾਣੀ ਪਾਓ। ਸਵਾਦ ਅਨੁਸਾਰ ਨਮਕ ਪਾਓ ਅਤੇ ਢੱਕ ਦਿਓ। ਇਸ ਨੂੰ 15 ਮਿੰਟ ਪਕਾਓ ਤੇ ਬਾਅਦ ਵਿੱਚ ਗੈਸ ਬੰਦ ਕਰ ਦਿਓ। ਮਟਰ ਪੁਲਾਉ ਬਣ ਕੇ ਤਿਆਰ ਹਨ।