Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਲਾਈਫ ਸਟਾਈਲ

ਬਿਊਟੀ ਟਿਪਸ ਥ੍ਰੈਡਿੰਗ ਕਰਵਾਉਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਤੋਂ ਬਚ ਕੇ ਰਹੋ

July 21, 2021 03:16 AM

ਥ੍ਰੈਡਿੰਗ ਇੱਕ ਅਜਿਹਾ ਬਿਊਟੀ ਟ੍ਰੀਟਮੈਂਟ ਹੈ, ਜਿਸ ਨੂੰ ਹਰ ਔਰਤ ਕਰਵਾਉਂਦੀ ਹੈ। ਥ੍ਰੈਡਿੰਗ ਕਰਵਾਉਣ ਨਾਲ ਸਿਰਫ ਆਈਬ੍ਰੋ ਨੂੰ ਇੱਕ ਬਿਹਤਰੀਨ ਸ਼ੇਪ ਨਹੀਂ ਮਿਲਦੀ, ਬਲਕਿ ਇਸ ਨਾਲ ਚਿਹਰਾ ਵੀ ਖਿੜ ਉਠਦਾ ਹੈ। ਇਸ ਨੂੰ ਕਰਵਾਉਂਦੇ ਸਮੇਂ ਥੋੜ੍ਹਾ ਦਰਦ ਹੁੰਦਾ ਹੈ, ਪਰ ਕੁਝ ਦੇਰ ਬਾਅਦ ਸਭ ਠੀਕ ਹੋ ਜਾਂਦਾ ਹੈ। ਕੁਝ ਔਰਤਾਂ ਦੇ ਚਿਹਰੇ ਉੱਤੇ ਥ੍ਰੈਡਿੰਗ ਕਰਵਾਉਣ ਦੇ ਬਾਅਦ ਲਾਲਗੀ ਵੀ ਆ ਜਾਂਦੀ ਹੈ। ਜੇ ਤੁਸੀਂ ਆਪਣੀ ਸਕਿਨ ਦਾ ਸਹੀ ਤਰ੍ਹਾਂ ਨਾਲ ਖਿਆਲ ਰੱਖਣਾ ਚਾਹੁੰਦੇ ਹੋ ਤਾਂ ਥ੍ਰੈਡਿੰਗ ਕਰਵਾਉਣ ਪਿੱਛੋਂ ਕੁਝ ਚੀਜ਼ਾਂ ਤੋਂ ਪ੍ਰਹੇਜ਼ ਕਰੋ। ਚਲੋ ਜਾਣਦੇ ਹਾਂ ਅਜਿਹੀਆਂ ਕੁਝ ਗੱਲਾਂ ਬਾਰੇ :
ਗਰਮ ਪਾਣੀ ਨਾਲ ਨਹਾਉਣਾ-ਥ੍ਰੈਡਿੰਗ ਕਰਵਾਉਣ ਦੇ ਬਾਅਦ ਜੇ ਤੁਸੀਂ ਨਹਾਉਣ ਦੀ ਸੋਚ ਰਹੇ ਹੋ ਤਾਂ ਇਸ ਦੇ ਲਈ ਗਰਮ ਪਾਣੀ ਦੀ ਵਰਤੋਂ ਬਿਲਕੁਲ ਨਾ ਕਰੋ। ਦਰਅਸਲ ਥ੍ਰੈਡਿੰਗ ਕਰਵਾਉਣ ਦੇ ਬਾਅਦ ਤੁਹਾਡੇ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਫਿਰ ਗਰਮ ਪਾਣੀ ਨਾਲ ਜਲਨ ਤੇ ਬੈਕਟੀਰੀਆ ਇਨਫੈਕਸ਼ਨ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਨਾ ਕਰਵਾਉਣ ਬਲੀਚਿੰਗ-ਥ੍ਰੈਡਿੰਗ ਕਰਵਾਉਣ ਦੇ ਬਾਅਦ ਨਾ ਬਲੀਚ ਕਰਵਾਓ ਅਤੇ ਨਾ ਅਜਿਹੇ ਕਿਸੇ ਵੀ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰੋ ਜਿਸ ਵਿੱਚ ਬਲੀਚ ਦੀ ਵਰਤੋਂ ਕੀਤੀ ਹੋਵੇ। ਇਸ ਨਾਲ ਇਚਿੰਗ ਤੇ ਇਰੀਟੇਸ਼ਨ ਹੋ ਸਕਦੀ ਹੈ ਅਤੇ ਜਦ ਤੁਸੀਂ ਖਾਰਿਸ਼ ਕਰਦੇ ਹੋ ਤਾਂ ਇਸ ਨਾਲ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
ਵਾਰ-ਵਾਰ ਟਚ ਕਰਨਾ-ਥ੍ਰੈਡਿੰਗ ਕਰਵਾਉਣ ਦੇ ਤੁਰੰਤ ਬਾਅਦ ਆਪਣੀ ਆਈਬ੍ਰੋ ਵਾਰ-ਵਾਰ ਟਚ ਨਾ ਕਰੋ। ਦਰਅਸਲ ਥ੍ਰੈਡਿੰਗ ਦੇ ਬਾਅਦ ਤੁਹਾਡੀ ਸਕਿਨ ਦੇ ਪੋਰਸ ਖੁੱਲ੍ਹ ਜਾਂਦੇ ਹਨ ਅਤੇ ਜਦ ਤੁਸੀ ਵਾਰ-ਵਾਰ ਸਕਿਨ ਨੂੰ ਟਾਚ ਕਰਦੇ ਹੋ ਤਾਂ ਇਸ ਨਾਲ ਸਕਿਨ ਦੇ ਅੰਦਰ ਧੂੜ ਅਤੇ ਗੰਦਗੀ ਚਲੀ ਜਾਂਦੀ ਤੇ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ।
ਭੁੱਲ ਜਾਓ ਐਕਸਫੋਲੀਏਸ਼ਨ-ਇਹ ਸੱਚ ਹੈ ਕਿ ਸਕਿਨ ਨੂੰ ਐਕਸਫੋਲੀਏਟ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਥ੍ਰੈਡਿੰਗ ਕਰਵਾਉਣ ਦੇ ਬਾਅਦ ਅਜਿਹਾ ਕਰਨ ਦੀ ਭੁੱਲ ਨਾ ਕਰੋ। ਇਸ ਨਾਲ ਤੁਹਾਡੀ ਸਕਿਨ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਬਿਹਤਰ ਹੋਵੇਗਾ ਕਿ ਥ੍ਰੈਡਿੰਗ ਦੇ ਬਾਅਦ ਤੁਸੀਂ ਸਕਿਨ ਨੂੰ ਠੰਢਕ ਪ੍ਰਦਾਨ ਕਰਨ ਦੇ ਲਈ ਬਰਫ, ਐਲੋਵੇਰਾ ਜੈਲ ਜਾਂ ਗੁਲਾਬ ਜਲ ਆਦਿ ਦੀ ਵਰਤੋਂ ਕਰੋ।
ਧੁੱਪ ਵਿੱਚ ਨਿਕਲਣਾ-ਥ੍ਰੈਡਿੰਗ ਕਰਵਾਉਣ ਦੇ ਤੁਰੰਤ ਬਾਅਦ ਤੁਹਾਨੂੰ ਧੁੱਪ ਵਿੱਚ ਨਿਕਲਣ ਤੋਂ ਬਚਣਾ ਚਾਹੀਦੈ। ਦਰਅਸਲ ਜਦ ਤੁਸੀਂ ਥ੍ਰੈਡਿੰਗ ਦੇ ਤੁਰੰਤ ਬਾਅਦ ਧੁੱਪ ਵਿੱਚ ਨਿਕਲਦੇ ਹੋ ਤਾਂ ਇਸ ਨਾਲ ਸੂਰਜ ਦੀਆਂ ਅਲਟਰਾਵਾਈਲਟ ਕਿਰਨਾਂ ਨਾਲ ਸਕਿਨ ਨੂੰ ਨੁਕਸਾਨ ਪਹੁੰਚਦਾ ਹੈ। ਜੇ ਤੁਸੀਂ ਧੁੱਪ ਵਿੱਚ ਨਿਕਲਣਾ ਹੀ ਹੈ ਤਾਂ ਘੱਟ ਤੋਂ ਘੱਟ ਇੱਕ ਤੋਂ ਦੋ ਘੰਟੇ ਦਾ ਗੈਪ ਜ਼ਰੂਰ ਰੱਖੋ।

 

 
Have something to say? Post your comment