Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਬਿਊਟੀ ਟਿਪਸ : ਚਿਹਰੇ ਨੂੰ ਠੰਢਕ ਪੁਚਾਉਣ ਲਈ ਤਰਬੂਜ਼ ਦਾ ਬਣਿਆ ਫੇਸਪੈਕ ਲਾਓ

June 16, 2021 03:11 AM

ਗਰਮੀਆਂ ਵਿੱਚ ਤਰ੍ਹਾਂ-ਤਰ੍ਹਾਂ ਦੇ ਫਲ ਮਿਲਦੇ ਹਨ। ਤੁਸੀਂ ਇਨ੍ਹਾਂ ਫਲਾਂ ਵਿੱਚੋਂ ਕੁਝ ਨੂੰ ਖਾਣ ਤੋਂ ਇਲਾਵਾ ਹੋਰ ਕੰਮਾਂ ਲਈ ਵੀ ਵਰਤ ਸਕਦੇ ਹੋ। ਗਰਮੀਆਂ ਵਿੱਚ ਪਸੀਨਾ ਬਹੁਤ ਆਉਂਦਾ ਹੈ ਜਿਸ ਕਾਰਨ ਸਰੀਰ ਉੱਤੇ ਮੁਹਾਸੇ ਅਤੇ ਚਮੜੀ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਤਰਬੂਜ਼ ਨਾਲ ਕੀਤਾ ਜਾ ਸਕਦਾ ਹੈ। ਅਸੀਂ ਤੁਹਾਨੂੰ ਤਰਬੂਜ਼ ਦੇ ਕੁਝ ਅਸਰਦਾਰ ਫੇਸਪੈਕ ਦੀ ਜਾਣਕਾਰੀ ਦੇ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਹਾਨੂੰ ਠੰਢਕ ਵੀ ਮਿਲੇਗੀ ਅਤੇ ਸੁੰਦਰਤਾ ਵਿੱਚ ਵਾਧਾ ਹੋਵੇਗਾ।
* ਖੁਸ਼ਕ ਚਮੜੀ ਲਈ ਇਹ ਫੇਸਪੈਕ ਬਹੁਤ ਲਾਭਕਾਰੀ ਹੁੰਦਾ ਹੈ। ਤਰਬੂਜ਼ ਦੇ ਰਸ ਅਤੇ ਸਾਦੇ ਦਹੀਂ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਲਓ। ਇਸ ਨੂੰ ਆਪਣੀ ਗਰਦਨ ਅਤੇ ਚਿਹਰੇ ਉੱਤੇ ਲਾਓ ਅਤੇ 10 ਮਿੰਟ ਬਾਅਦ ਧੋ ਦਿਓ। ਚਿਹਰਾ ਪੂਰੀ ਤਰ੍ਹਾਂ ਨਿਖਰ ਜਾਵੇਗਾ।
* ਇਸ ਫੇਸਪੈਕ ਨੂੰ ਬਣਾਉਣ ਲਈ ਇੱਕ ਕੇਲਾ ਮਸਲ ਲਓ ਅਤੇ ਉਸ ਵਿੱਚ ਤਰਬੂਜ਼ ਦਾ ਰਸ ਮਿਲਾਓ। ਇਸ ਪੇਸਟ ਨੂੰ ਸਿਰਫ ਆਪਣੇ ਚਿਹਰੇ ਉੱਤੇ ਨਹੀਂ, ਸਗੋਂ ਪੂਰੇ ਸਰੀਰ ਉੱਤੇ ਲਗਾਓ। ਇਸ ਤਰ੍ਹਾਂ ਤੁਹਾਡੀ ਚਮੜੀ ਠੰਢੀ ਰਹੇਗੀ ਅਤੇ ਚਿਹਰੇ ਉੱਤੇ ਮੁਹਾਸੇ ਵੀ ਨਹੀਂ ਹੋਣਗੇ।
* ਇਨ੍ਹਾਂ ਦੋਵਾਂ ਫਲਾਂ ਵਿੱਚ ਵਿਟਾਮਿਨ ਅਤੇ ਖਣਿਜ ਕਾਫੀ ਮਾਤਰਾ ਵਿੱਚ ਹੁੰਦੇ ਹਨ। ਐਵੋਕਾਡੋ ਵਿੱਚ ਓਮੇਗਾ-3 ਫੈਟੀ ਐਸਿਡ ਮਿਲ ਜਾਂਦਾ ਹੈ, ਜੋ ਕਿ ਐਂਟੀ ਏਜਿੰਗ ਦਾ ਹੱਲ ਹੈ। ਤਰਬੂਜ਼ ਦੇ ਰਸ ਵਿੱਚ ਐਵੋਕਾਡੋ ਨੂੰ ਮਿਲਾਓ। ਤੁਹਾਡਾ ਫੇਸਪੈਕ ਤਿਆਰ ਹੈ।
* ਤਰਬੂਜ਼ ਹਰ ਤਰ੍ਹਾਂ ਦੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਹ ਫੇਸਪੈਕ ਖਾਸ ਕਰ ਕੇ ਖੁਸ਼ਕ ਚਮੜੀ ਲਈ ਲਾਭਕਾਰੀ ਹੁੰਦਾ ਹੈ। ਸ਼ਹਿਦ ਨਾਲ ਚਮੜੀ ਮਾਇਸ਼ਚੁਰਾਈਜ਼ਰ ਹੁੰਦੀ ਹੈ, ਜਦ ਕਿ ਤਰਬੂਜ਼ ਚਮੜੀ ਨੂੰ ਹਾਈਡਰੇਟ ਕਰਦਾ ਹੈ ਅਤੇ ਵਾਧੂੁ ਤੇਲ ਨੂੰ ਬਾਹਰ ਕੱਢਦਾ ਹੈ।
* ਇੱਕ ਵੱਡਾ ਗਲਾਸ ਓ ਅਤੇ ਇਸ ਵਿੱਚ ਤਰਬੂਜ਼ ਦੇ ਟੁਕੜੇ ਪਾਓ। ਇਸ ਵਿੱਚ ਦੁੱਧ ਪਾਊਡਰ ਪਾਓ ਅਤੇ ਪੀਸ ਲਓ ਤਾਂ ਜੋ ਇੱਕ ਪਲਪ ਮਿਲ ਜਾਏ। ਇਸ ਨੂੰ ਆਪਣੇ ਸਰੀਰ ਅਤੇ ਚਿਹਰੇ ਉੱਤੇ ਲਗਾਓ। ਗਰਮੀਆਂ ਵਿੱਚ ਦਾਗ-ਧੱਬੇ ਦੂਰ ਕਰਨ ਲਈ ਇਹ ਵਧੀਆ ਪੈਕ ਹੈ।

 
Have something to say? Post your comment