Welcome to Canadian Punjabi Post
Follow us on

26

September 2024
 
ਕੈਨੇਡਾ

ਓਟੂਲ ਤੇ ਜਗਮੀਤ ਸਿੰਘ ਨੇ ਸੰਕਟ ਦੀ ਘੜੀ ਵਿੱਚ ਭਾਰਤ ਦੀ ਮਦਦ ਕਰਨ ਦੀ ਕੀਤੀ ਹਮਾਇਤ

April 27, 2021 12:54 AM

ਓਟਵਾ, 26 ਅਪਰੈਲ (ਪੋਸਟ ਬਿਊਰੋ) : ਵਿਰੋਧੀ ਧਿਰ ਦੇ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਕੋਵਿਡ-19 ਮਹਾਂਮਾਰੀ ਦਰਮਿਆਨ ਵੱਧ ਰਹੇ ਰਿਕਾਰਡ ਤੋੜ ਮਾਮਲਿਆਂ ਤੇ ਹੋ ਰਹੀਆਂ ਮੌਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹ ਇਸ ਗੱਲ ਦੀ ਹਮਾਇਤ ਕਰਦੇ ਹਨ ਕਿ ਕੈਨੇਡਾ ਪਰਸਨਲ ਪ੍ਰੋਟੈਕਟਿਵ ਇਕਿਊਪਮੈਂਟ ਤੇ ਕੋਵਿਡ-19 ਨਾਲ ਸਬੰਧਤ ਹੋਰ ਮੈਡੀਕਲ ਸਪਲਾਈ ਭਾਰਤ ਭੇਜੇ।
ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹ ਚਾਹੁੰਦੇ ਹਨ ਕਿ ਲੋੜੀਂਦੇ ਹੈਲਥ ਕੇਅਰ ਇਕਿਊਪਮੈਂਟਸ ਤੇ ਮੈਡੀਕਲ ਸਪਲਾਈ ਭਾਰਤ ਨੂੰ ਭੇਜੀ ਜਾਵੇ। ਉਨ੍ਹਾਂ ਇਹ ਵੀ ਮੰਨਿਆਂ ਕਿ ਕੁੱਝ ਸਮਾਂ ਪਹਿਲਾਂ ਜਦੋਂ ਕੈਨੇਡਾ ਵੀ ਇਸ ਮਹਾਂਮਾਰੀ ਨਾਲ ਜੂਝ ਰਿਹਾ ਸੀ ਤੇ ਆਪਣੇ ਵਸੀਲਿਆਂ ਨੂੰ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਸੀ ਉਸ ਸਮੇਂ ਉਹ ਇਸ ਤਰ੍ਹਾਂ ਹੋਰਨਾਂ ਦੇਸ਼ਾਂ ਨੂੰ ਸਪਲਾਈ ਨਹੀਂ ਸੀ ਭੇਜਣੀ ਚਾਹੁੰਦੇ।
ਉਨ੍ਹਾਂ ਆਖਿਆ ਕਿ ਅਸੀਂ ਚਾਹੁੰਦੇ ਹਾਂ ਕਿ ਜੇ ਸਾਡੇ ਕੋਲ ਸੰਭਵ ਹੈ ਤਾਂ ਅਸੀਂ ਭਾਰਤ ਵਿਚਲੇ ਆਪਣੇ ਦੋਸਤਾਂ ਦੀ ਮਦਦ ਕਰ ਸਕੀਏ ਤੇ ਉਨ੍ਹਾਂ ਨੂੰ ਵੈਂਟੀਲੇਟਰਜ਼ ਤੇ ਹੋਰ ਲੋੜੀਂਦਾ ਸਾਜ਼ੋ ਸਮਾਨ ਮੁਹੱਈਆ ਕਰਵਾ ਸਕੀਏ।ਉੱਥੇ ਆਕਸੀਜ਼ਨ ਸਪਲਾਈ ਦੀ ਘਾਟ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਸਹਿਣਾ ਪੈ ਰਿਹਾ ਹੈ ਤੇ ਸਾਨੂੰ ਉਸ ਵਿੱਚ ਜਿੰਨਾਂ ਹੋ ਸਕੇ ਮਦਦ ਕਰਨੀ ਚਾਹੀਦੀ ਹੈ।
ਇਸ ਦਰਮਿਆਨ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਯਕੀਨਨ ਸੰਘਰਸ਼ ਕਰ ਰਹੇ ਦੇਸ਼ਾਂ ਦੀ ਮਦਦ ਕਰਨਾ ਕੈਨੇਡਾ ਦੀ ਜਿ਼ੰਮੇਵਾਰੀ ਬਣਦੀ ਹੈ। ਇਹ ਗਲੋਬਲ ਮਹਾਂਮਾਰੀ ਹੈ ਤੇ ਇਸ ਨੇ ਇਹ ਜ਼ਰੂਰ ਸਿੱਧ ਕਰ ਦਿੱਤਾ ਹੈ ਕਿ ਅਸੀਂ ਕਿਸ ਹੱਦ ਤੱਕ ਇੱਕ ਦੂਜੇ ਨਾਲ ਜੁੜੇ ਹੋਏ ਹਾਂ। ਜੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਊਟਬ੍ਰੇਕ ਹੁੰਦਾ ਹੈ ਤਾਂ ਇਸ ਨਾਲ ਸਾਡੇ ਸਾਰਿਆਂ ਉੱਤੇ ਵੀ ਅਸਰ ਪਵੇਗਾ।ਅਸੀੱ ਇਸ ਅਸਰ ਨੂੰ ਵੇਖ ਚੁੱਕੇ ਹਾਂ, ਮਹਿਸੂਸ ਕਰ ਚੁੱਕੇ ਹਾਂ ਤੇ ਅਸੀਂ ਮਹਾਂਮਾਰੀ ਨੂੰ ਫੈਲਦਿਆਂ ਹੋਇਆਂ ਵੀ ਵੇਖਿਆ ਹੈ। ਸਾਨੂੰ ਖੁਦ ਨੂੰ ਗਲੋਬਲ ਸਿਟੀਜ਼ਨ ਹੀ ਮੰਨਣਾ ਚਾਹੀਦਾ ਹੈ।
ਭਾਰਤ ਵਿੱਚ ਇਸ ਸਮੇਂ ਕੋਵਿਡ-19 ਦੇ 350,179 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 2,812 ਮੌਤਾਂ ਪਿਛਲੇ 24 ਘੰਟਿਆਂ ਵਿੱਚ ਹੋ ਚੁੱਕੀਆਂ ਹਨ। ਇਸ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 195,123 ਤੱਕ ਅੱਪੜ ਗਈ ਹੈ। ਦੁਨੀਆਂ ਭਰ ਨਾਲੋਂ ਇੱਥੇ ਮਾਮਲੇ ਤੇਜ਼ੀ ਨਾਲ ਫੈਲ ਰਹੇ ਹਨ, ਲੋਕਾਂ ਨੂੰ ਆਕਸੀਜ਼ਨ ਨਹੀਂ ਮਿਲ ਰਹੀ, ਹਸਪਤਾਲਾਂ ਦਾ ਹਾਲ ਮਾੜਾ ਹੋ ਚੁੱਕਿਆ ਹੈ, ਰਿਸ਼ਤੇਦਾਰ ਸੜਕਾਂ ਉੱਤੇ ਰੋ ਰਹੇ ਹਨ ਕਿਉਂਕਿ ਉਨ੍ਹਾਂ ਦੀਆਂ ਨਜ਼ਰਾਂ ਦੇ ਸਾਹਮਣੇ ਉਨ੍ਹਾਂ ਦੇ ਆਪਣੇ ਦਮ ਤੋੜ ਰਹੇ ਹਨ ਜਦਕਿ ਕਈਆਂ ਨੂੰ ਤਾਂ ਇਲਾਜ ਵੀ ਨਹੀਂ ਮਿਲ ਰਿਹਾ।
ਅਮਰੀਕਾ, ਯੂਕੇ ਤੇ ਫਰਾਂਸ ਵੱਲੋਂ ਵੈਕਸੀਨ ਨਾਲ ਸਬੰਧਤ ਸਮੱਗਰੀ, ਵੈਂਟੀਲੇਟਰਜ਼, ਆਕਸੀਜ਼ਨ ਤੇ ਹੋਰ ਸਪਲਾਈ ਭਾਰਤ ਭੇਜਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ। ਪ੍ਰਕਿਓਰਮੈਂਟ ਮੰਤਰੀ ਅਨੀਤਾ ਆਨੰਦ ਨੇ ਪਿਛਲੇ ਸ਼ੁੱਕਰਵਾਰ ਆਖਿਆ ਸੀ ਕਿ ਕੈਨੇਡਾ ਹਾਈ ਕਮਿਸ਼ਨਰ ਨਾਲ ਰਾਬਤਾ ਰੱਖ ਕੇ ਚੱਲ ਰਿਹਾ ਹੈ ਤੇ ਜਿਸ ਵੀ ਤਰ੍ਹਾਂ ਦੀ ਮਦਦ ਸਾਡੇ ਵੱਲੋਂ ਕੀਤੀ ਜਾ ਸਕਦੀ ਹੈ ਅਸੀਂ ਕਰਾਂਗੇ।ਇਸ ਤੋਂ ਇਲਾਵਾ ਵਿਦੇਸ਼ ਮੰਤਰੀ ਮਾਰਕ ਗਾਰਨਿਊ ਵੱਲੋਂ ਵੀ ਆਪਣੇ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਰਾਬਤਾ ਰੱਖਿਆ ਜਾ ਰਿਹਾ ਹੈ ਤੇ ਕੈਨੇਡਾ ਵੱਲੋਂ ਜਿਹੋ ਜਿਹੀ ਮਦਦ ਕੀਤੀ ਜਾ ਸਕਦੀ ਹੈ ਉਸ ਬਾਰੇ ਪੁੱਛਿਆ ਜਾ ਰਿਹਾ ਹੈ।     

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਓਟਵਾ ਨਾਲ ਸੰਬੰਧਤ ਦੋ ਕੈਨੇਡੀਅਨਜ ਦੀ਼ ਲੇਬਨਾਨ ਵਿੱਚ ਹਵਾਈ ਹਮਲੇ `ਚ ਮੌਤ ਸੜਕ `ਤੇ ਸੁੱਟਿਆ ਮਿਲਿਆ ਚੋਰੀ ਹੋਈ ਕਾਰਵੇਟ ਕਾਰ ਦਾ ਖੋਲ ਹੁਣ ਸੀਨੀਅਰਜ਼ ਲੈਣਗੇ ਮਾਡਲ ਟੀ ਫੋਰਡ ਦੀ replica ਵਾਲੇ ਵਾਹਨ ਵਿਚ ਝੂਟੇ, ਅਲਬਰਟਾ ਸ਼ਹਿਰ ਦੇ ਗੋਲਡਨ ਕਲੱਬ ਨੇ ਖਰੀਦਿਆ ਵਾਹਨ ਵਾਲਮਾਰਟ ਕੈਨੇਡਾ ਪ੍ਰਤੀ ਘੰਟਾ ਕਰਮਚਾਰੀਆਂ ਦੀ ਤਨਖਾਹ ਵਿੱਚ 92 ਮਿਲੀਅਨ ਡਾਲਰ ਦਾ ਕਰੇਗਾ ਵਾਧਾ ਟਰੂਡੋ ਸਰਕਾਰ ਡਿੱਗਣ ਤੋਂ ਬਚੀ, ਟਰੂਡੋ ਨੂੰ ਸ਼ਾਸਨ ਜਾਰੀ ਰੱਖਣ ਲਈ ਮਿਲੇ ਜ਼ਰੂਰੀ ਵੋਟ ਗਰੈਂਡ ਫੋਰਕਸ, ਬੀ.ਸੀ. ਦੇ ਜੰਗਲ ਵਿਚ ਲੱਗੀ ਅੱਗ, ਲੋਕਾਂ ਨੂੰ ਇਲਾਕਾ ਖਾਲੀ ਕਰਨ ਦਾ ਹੁਕਮ ਬੀਮਾਰੀ ਦੇ ਖਤਰੇ ਕਾਰਨ ਡੇਨੋਨ ਕੈਨੇਡਾ ਨੇ ਦਹੀ ਵਾਪਿਸ ਮੰਗਵਾਇਆ ਟੋਰਾਂਟੋ ਨਿਵਾਸੀ ਸੰਗੀਤਕਾਰ ਦੀ ਹਾਦਸੇ ਵਿੱਚ ਮੌਤ, ਪ੍ਰਤੀਭਾਸ਼ਾਲੀ ਅਤੇ ਸੁੰਦਰ ਇਨਸਾਨ ਵਜੋਂ ਲੋਕਾਂ ਵੱਲੋਂ ਦਿੱਤੀ ਗਈ ਸ਼ਰਧਾਂਜ਼ਲੀ ਕਰਿਸਟੀ ਪਿਟਸ ਵਿੱਚ ਬਹਿਸ ਦੌਰਾਨ 2 ਲੋਕਾਂ `ਤੇ ਚਾਕੂ ਨਾਲ ਹਮਲਾ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਕਰ ਰਹੀ ਭਾਲ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ- ਹਾਈਵੇ 401 ਦੇ ਹੇਠਾਂ ਇੱਕ ਸੁਰੰਗ ਬਣਾਉਣਾ ਚਾਹੁੰਦੇ ਹਨ