Welcome to Canadian Punjabi Post
Follow us on

28

March 2024
 
ਲਾਈਫ ਸਟਾਈਲ

ਬਿਊਟੀ ਟਿਪਸ : ਕੇਲੇ ਦੇ ਛਿਲਕੇ ਸਾਡੀ ਚਮੜੀ ਲਈ ਹਨ ਬਹੁਤ ਫਾਇਦੇਮੰਦ

April 01, 2021 03:19 AM

ਕੇਲੇ ਵਿੱਚ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਆਇਰਨ, ਐਂਟੀਆਕਸੀਡੈਂਟ ਤੱਤ ਹੁੰਦੇ ਹਨ। ਕੇਲੇ ਨਾਲ ਸਰੀਰ ਨੂੰ ਕਾਫੀ ਲਾਭ ਹੁੰਦਾ ਹੈ, ਪਰ ਲੋਕ ਇਸ ਨੂੰ ਖਾਣ ਤੋਂ ਬਾਅਦ ਇਸ ਦੇ ਛਿਲਕੇ ਨੂੰ ਸੁੱਟ ਦਿੰਦੇ ਹਨ। ਇਹ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੇਲੇ ਦੇ ਛਿਲਕੇ ਬਣੇ ਪੇਸਟ ਨੂੰ ਚਿਹਰੇ ਉੱਤੇ ਲਾਉਣ ਨਾਲ ਮੁਹਾਸੇ, ਝੁਰੜੀਆਂ, ਕਾਲੇ ਘੇਰੇ ਆਦਿ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਆਓ ਜਾਣਦੇ ਹਾਂ ਕੇਲੇ ਦੇ ਛਿਲਕਿਆਂ ਦੀ ਵਰਤੋਂ ਨਾਲ ਤੁਸੀਂ ਚਮੜੀ ਦੀਆਂ ਸਮੱਸਿਆਵਾਂ ਤੋਂ ਕਿਵੇਂ ਛੁਟਕਾਰਾ ਪਾ ਸਕਦੇ ਹੋ :
* ਅੱਖਾਂ ਦੇ ਹੇਠਾਂ ਕਾਲੇ ਘੇਰੇ ਹਟਾਉਣ ਲਈ ਕੇਲੇ ਦੇ ਛਿਲਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਇੱਕ ਕੇਲੇ ਦਾ ਛਿਲਕਾ ਲਵੋ। ਇਹ ਬਲਾਈਂਡਰ ਵਿੱਚ ਪੀਸ ਕੇ ਮੁਲਾਇਮ ਪੇਸਟ ਬਣਾ ਲਓ। ਇਸ ਵਿੱਚ ਦੋ ਚਮਚ ਐਲੋਵੇਰਾ ਮਿਲਾਓ। ਅੱਖਾਂ ਦੇ ਹੇਠਾਂ ਤਿਆਰ ਪੇਸਟ ਲਾਓ। ਪੰਜ ਤੋਂ 10 ਮਿੰਟ ਲਈ ਜਾਂ ਜਦੋਂ ਤੱਕ ਸੁੱਕ ਨਾ ਜਾਵੇ, ਉਦੋਂ ਤੱਕ ਲੱਗਾ ਰਹਿਣ ਦਿਓ ਅਤੇ ਸੁੱਕਣ ਤੋਂ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਲਓ।
* ਕੇਲੇ ਵਿੱਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ ਤੇ ਐਂਟੀ ਆਕਸੀਡੈਂਟ ਗੁਣ ਹਨ। ਇਹ ਚਿਹਰੇ ਉੱਤੇ ਝੁਰੜੀਆਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਇਸ ਲਈ ਦੋ ਕੇਲੇ ਦੇ ਛਿਲਕਿਆਂ ਨੂੰ ਇੱਕ ਬਲਾਈਂਡਰ ਵਿੱਚ ਪੀਸੋ। ਇਸ ਨੂੰ ਇੱਕ ਕਟੋਰੇ ਵਿੱਚ ਕੱਢ ਲਓ ਅਤੇ ਇਸ ਵਿੱਚ ਦੋ ਚਮਚ ਬਾਦਾਮ ਦਾ ਤੇਲ ਮਿਲਾਓ। ਤਿਆਰ ਮਿਸ਼ਰਣ ਨੂੰ ਚਿਹਰੇ ਉੱਤੇ 15-20 ਮਿੰਟ ਲਈ ਲਾਓ। ਇੱਕ ਨਿਸ਼ਚਿਤ ਸਮੇਂ ਬਾਅਦ ਸਾਫ ਪਾਣੀ ਨਾਲ ਧੋ ਲਓ।
* ਪੀਲੇ ਦੰਦਾਂ ਦੀ ਸਮੱਸਿਆ ਨਾਲ ਜੂਝਦੇ ਲੋਕਾਂ ਲਈ ਕੇਲੇ ਦੇ ਛਿਲਕੇ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਇੱਕ ਹਫਤੇ ਤੱਕ ਰੋਜ਼ ਸਵੇਰੇ ਇਸ ਨੂੰ ਥੋੜ੍ਹੀ ਦੇਰ ਦੰਦਾਂ ਉੱਤੇ ਰਗੜੋ। ਇਸ ਤੋਂ ਬਾਅਦ ਆਪਣੇ ਮੂੰਹ ਨੂੰ ਸਾਫ ਪਾਣੀ ਨਾਲ ਧੋ ਲਓ। ਇਸ ਤਰ੍ਹਾਂ ਕਰਨ ਨਾਲ ਦੰਦਾਂ ਵਿਚਲੇ ਪੀਲੇਪਣ ਦੀ ਸਮੱਸਿਆ ਜਲਦੀ ਦੂਰ ਹੋ ਜਾਵੇਗੀ।
* ਕੇਲੇ ਦੇ ਛਿਲਕੇ ਚਿਹਰੇ ਉੱਤੇ ਛਾਈਆਂ ਤੋਂ ਛੁਟਕਾਰਾ ਪਾਉਣ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਲਈ ਇੱਕ ਕੇਲੇ ਦੇ ਛਿਲਕੇ ਨੂੰ ਪੀਸੋ ਅਤੇ ਤਿਆਰ ਪੇਸਟ ਵਿੱਚ ਇੱਕ ਚਮਚ ਸ਼ਹਿਦ ਮਿਲਾਓ। ਤਿਆਰ ਪੈਕ ਨੂੰ ਪੂਰੇ ਚਿਹਰੇ ਉੱਤੇ ਲਾਓ ਅਤੇ ਹੱਥਾਂ ਨਾਲ ਮਸਾਜ ਕਰੋ। ਕੁਝ ਦਿਨ ਇਸ ਤਰ੍ਹਾਂ ਕਰਨ ਨਾਲ ਧੱਬੇ ਦੂਰ ਹੋ ਜਾਣਗੇ। ਇਸ ਨਾਲ ਚਿਹਰਾ ਨਰਮ ਅਤੇ ਚਮਕਦਾਰ ਹੋ ਜਾਂਦਾ ਹੈ।

 
Have something to say? Post your comment