Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਬਿਊਟੀ ਟਿਪਸ : ਕੌਫੀ ਦੀ ਮਦਦ ਨਾਲ ਘਰ ਉੱਤੇ ਕੁਝ ਇਸ ਤਰ੍ਹਾਂ ਕਰੋ ਫੇਸ਼ੀਅਲ

March 10, 2021 01:50 AM

ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਸਕਿਨ ਨੈਚੁਰਲੀ ਗਲੋ ਕਰੋ। ਇਸ ਦੇ ਲਈ ਤੁਹਾਡੀ ਸਕਿਨ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਸਕਿਨ ਦੀ ਗੰਦਗੀ ਅਤੇ ਡੈੱਡ ਸਕਿਨ ਸੈੱਲਸ ਨੂੰ ਬਾਹਰ ਕੱਢਣ ਦੇ ਨਾਲ ਜੇ ਤੁਸੀਂ ਆਪਣੇ ਫੇਸ ਦੀ ਡੀਪ ਕਲੀਂਜਿੰਗ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਫੇਸ਼ੀਅਲ ਕਰਨਾ ਇੱਕ ਵਧੀਆ ਆਈਡੀਆ ਹੈ। ਉਂਝ ਤਾਂ ਜ਼ਿਆਦਾਤਰ ਔਰਤਾਂ ਪਾਰਲਰ ਜਾ ਕੇ ਫੇਸ਼ੀਅਲ ਕਰਵਾਉਂਦੀਆਂ ਹਨ, ਪਰ ਇਹ ਕਾਫੀ ਮਹਿੰਗਾ ਪੈਂਦਾ ਹੈ। ਘਰ ਵਿੱਚ ਫੇਸ਼ੀਅਲ ਕਰਨਾ ਜ਼ਿਆਦਾ ਚੰਗਾ ਹੈ। ਜੇ ਤੁਸੀਂ ਚਾਹੋ ਤਾਂ ਘਰ ਵਿੱਚ ਕੌਫੀ ਦੀ ਮਦਦ ਨਾਲ ਫੇਸ਼ੀਅਲ ਕਰ ਸਕਦੇ ਹੋ। ਚਲੋ ਜਾਣਦੇ ਹਾਂ ਘਰ ਉੱਤੇ ਕੌਫੀ ਨਾਲ ਫੇਸ਼ੀਅਲ ਕਰਨ ਦੇ ਲਈ ਕੀ ਕਰੀਓ :
ਕਲੀਂਜਿੰਗ: ਫੇਸ਼ੀਅਲ ਦਾ ਸਭ ਤੋਂ ਪਹਿਲਾ ਸਟੈਪ ਹੈ ਕਲੀਂਜਿੰਗ। ਇਹ ਚਿਹਰੇ ਦੀ ਗੰਦਗੀ, ਵਾਧੂ ਤੇਲ ਨੂੰ ਦੂਰ ਕਰ ਕੇ ਸਕਿਨ ਕਲੀਨ ਕਰਦਾ ਹੈ। ਫੇਸ ਦੀ ਕਲੀਂਜਿੰਗ ਲਈ ਇੱਕ ਕਟੋਰੀ ਵਿੱਚ ਵੱਡਾ ਚਮਚ ਪਿਸਿਆ ਹੋਇਆ ਕੌਫੀ ਪਾਊਡਰ ਲਓ। ਇਸ ਵਿੱਚ ਦੋ ਵੱਡੇ ਚਮਚ ਐਲੋਵੇਰਾ ਜੈੱਲ ਮਿਲਾਓ ਅਤੇ ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਮਿਸ਼ਰਣ ਨੂੰ ਆਪਣੇ ਚਿਹਰੇ ਉੱਤੇ ਲਗਾਓ ਅਤੇ ਸਰਕੁਲਰ ਮੋਸ਼ਨ ਵਿੱਚ ਮਸਾਜ ਕਰੋ। ਦੋ ਮਿੰਟ ਦੇ ਬਾਅਦ ਚਿਹਰੇ ਨੂੰ ਸਾਦੇ ਪਾਣੀ ਨਾਲ ਧੋ ਲਓ।
ਸਕਰਬਿੰਗ: ਕਲੀਂਜਿੰਗ ਦੇ ਬਾਅਦ ਵਾਰੀ ਆਉਂਦੀ ਹੈ ਸਕਰਬਿੰਗ ਦੀ। ਸਕਰਬਿੰਗ ਬੇਜਾਨ ਸਕਿਨ ਕੋਸ਼ਿਕਾਵਾਂ ਨੂੰ ਹਟਾਉਣ ਅਤੇ ਸਕਿਨ ਨੂੰ ਐਕਸਫੋਲੀਏਟ ਕਰਦੀ ਹੈ। ਚਿਹਰੇ ਨੂੰ ਸਕਰਬ ਕਰਨ ਦੇ ਲਈ ਇੱਕ ਕਟੋਰੀ ਵਿੱਚ ਇੱਕ ਵੱਡਾ ਚਮਚ ਖੰਡ ਤੇ ਇੱਕ ਵੱਡਾ ਚਮਚ ਕੌਫੀ ਲਓ। ਇਸ ਵਿੱਚ ਦੋ ਵੱਡੇ ਚਮਚ ਨਾਰੀਅਲ ਤੇਲ ਮਿਲਾਓ। ਲਗਭਗ ਪੰਜ-ਛੇ ਮਿੰਟ ਲਈ ਇਸ ਮਿਸ਼ਰਣ ਨੂੰ ਚਿਹਰੇ ਉੱਤੇ ਲਾ ਕੇ ਹਲਕੇ ਹੱਥਾਂ ਨਾਲ ਸਰਕੁਲਰ ਮੋਸ਼ਨ ਵਿੱਚ ਸਕਰਬ ਕਰੋ। ਇਹ ਪ੍ਰਕਿਰਿਆ ਤੁਹਾਡੀ ਡੈੱਡ ਸਕਿਨ ਨੂੰ ਹਟਾਉਣ ਵਿੱਚ ਮਦਦ ਕਰਦੀ ਹੈ, ਜਿਸ ਨਾਲ ਤੁਹਾਡੀ ਸਕਿਨ ਨਰਮ ਤੇ ਚਮਕਦਾਰ ਹੋ ਜਾਂਦੀ ਹੈ। ਪੰਜ ਮਿੰਟ ਦੇ ਬਾਅਦ ਇਸ ਨੂੰ ਸਾਦੇ ਪਾਣੀ ਨਾਲ ਧੋ ਲਓ।
ਫੇਸ ਮਾਸਕ: ਸਕਿਨ ਨੂੰ ਬ੍ਰਾਈਟਰ ਅਤੇ ਗਲੋਇੰਗ ਬਣਾਉਣ ਲਈ ਫੇਸ ਮਾਸਕ ਅਪਲਾਈ ਕਰਨਾ ਬੇਹੱਦ ਜ਼ਰੂਰੀ ਹੈ। ਫੇਸ ਮਾਸਕ ਸਕਿਨ ਨੂੰ ਹਾਈਡ੍ਰੇਟ ਕਰਨ ਵਿੱਚ ਮਦਦ ਕਰਦਾ ਹੈ ਅਤੇ ਸਕਿਨ ਦੇ ਸਾਂਝੇ ਰੂਪ ਵਿੱਚ ਬਿਹਤਰ ਬਣਾਉਂਦੇ ਹਨ। ਤੁਸੀਂ ਕੌਫੀ ਦੀ ਮਦਦ ਨਾਲ ਬਿਹਤਰੀਨ ਫੇਸ ਮਾਸਕ ਤਿਆਰ ਕਰ ਸਕਦੇ ਹੋ। ਇਸ ਦੇ ਲਈ ਤੁਸੀਂ ਇੱਕ ਕਟੋਰੀ ਵਿੱਚ ਇੱਕ ਵੱਡਾ ਚਮਚ ਕੌਫੀ ਪਾਊਡਰ ਪਾਓ ਅਤੇ ਇਸ ਵਿੱਚ ਸ਼ਹਿਦ ਦਾ ਇੱਕ ਵੱਡਾ ਚਮਚ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਮਾਸਕ ਨੂੰ ਆਪਣੇ ਚਿਹਰੇ ਉੱਤੇ ਲਾਓ ਅਤੇ ਗੋਲਾਕਾਰ ਗਤੀ ਵਿੱਚ ਹੌਲੀ-ਹੌਲੀ ਮਾਲਿਸ਼ ਕਰੋ। ਇਸ ਨੂੰ 15 ਮਿੰਟ ਲਈ ਸੁੱਕਣ ਦਿਓ। ਅਖੀਰ ਵਿੱਚ ਪਾਣੀ ਦੀ ਮਦਦ ਨਾਲ ਸਕਿਨ ਕਲੀਨ ਕਰੋ। ਸ਼ਹਿਦ ਵਿੱਚ ਮਾਇਸ਼ਚਰਾਈਜਿੰਗ ਏਜੰਟ ਹੁੰਦੇ ਹਨ ਤੇ ਜੇ ਇਨ੍ਹਾਂ ਨੂੰ ਕੌਫੀ ਦੇ ਨਾਲ ਮਿਕਸ ਕਰ ਕੇ ਚਿਹਰੇ ਉੱਤੇ ਲਗਾਇਆ ਜਾਂਦਾ ਹੈ, ਤਾਂ ਇਹ ਸਕਿਨ ਨੂੰ ਮਾਇਸ਼ਚਰਾਈਜ਼ ਕਰਨ ਦੇ ਨਾਲ-ਨਾਲ ਉਸ ਦੀ ਚਮਕ ਵੀ ਬਣਾਈ ਰੱਖਦੇ ਹਨ।

 
Have something to say? Post your comment