Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਲਾਈਫ ਸਟਾਈਲ

ਰਸੋਈ : ਅਦਰਕ ਦੀ ਕੜ੍ਹੀ

February 10, 2021 09:27 AM

ਸਮੱਗਰੀ-25 ਗਰਾਮ ਅਦਰਕ, ਲਸਣ ਦੇ ਛੇ ਟੁਕੜੇ, ਇੱਕ ਚਮਚ ਜ਼ੀਰਾ, ਚਾਰ ਛੋਟੇ ਟਮਾਟਰ, ਇੱਕ ਮੁੱਠੀ ਕੱਟਿਆ ਹੋਇਆ ਧਨੀਆ, ਕੁਝ ਪੁਦੀਨੇ ਦੇ ਪੱਤੇ, ਦੋ ਹਰੀਆਂ ਮਿਰਚਾਂ, ਅੱਧਾ ਚਮਚ ਹਲਦੀ, ਦੋ ਚਮਚ ਦੁੱਧ। ਨਮਕ ਤੇ ਮਿਰਚ ਪਾਊਡਰ ਸੁਆਦ ਅਨੁਸਾਰ।
ਵਿਧੀ-ਅਦਰਕ ਤੇ ਲਸਣ ਨੂੰ ਪੀਸ ਕੇ ਪੇਸਟ ਬਣਾ ਲਓ। ਪੁਦੀਨਾ ਅਤੇ ਮਿਰਚਾਂ ਨੂੰ ਵੱਖਰਾ ਪੀਸ ਲਓ। ਦੋ ਚਮਚ ਘਿਓ ਗਰਮ ਕਰ ਲਓ ਅਤੇ ਜ਼ੀਰੇ ਨੂੰ ਇਸ 'ਚ ਪਾ ਦਿਓ। ਜਦੋਂ ਇਨ੍ਹਾਂ ਵਿੱਚੋਂ ਤਿੜਕਣ ਦੀ ਆਵਾਜ਼ ਆਉਣੀ ਸ਼ੁਰੂ ਹੋਵੇ ਤਾਂ ਇਸ 'ਚ ਅਦਰਕ ਦਾ ਪੇਸਟ ਪਾ ਦਿਓ ਅਤੇ ਰੰਗ ਬਦਲਣ ਤੱਕ ਭੁੰਨੋ। ਇਸ ਵਿੱਚ ਮਸਾਲੇ ਪਾਓ ਅਤੇ ਕੁਝ ਦੇਰ ਤੱਕ ਪਕਾਓ। ਇਸ ਤੋਂ ਬਾਅਦ ਇਸ ਵਿੱਚ ਟਮਾਟਰ ਅਤੇ ਮਿਰਚ ਦਾ ਪੇਸਟ ਪਾਓ ਅਤੇ ਉਦੋਂ ਤੱਕ ਪਕਾਓ ਜਦੋਂ ਤੱਕ ਟਮਾਟਰ ਨਰਮ ਨਹੀਂ ਹੋ ਜਾਂਦੇ। ਇਨ੍ਹਾਂ ਨੂੰ ਲੱਕੜ ਦੇ ਚਮਚੇ ਨਾਲ ਪੀਸ ਕੇ ਪੇਸਟ ਬਣਾ ਲਵੋ, ਫਿਰ ਇਸ ਵਿੱਚ ਇੱਕ ਕੱਪ ਪਾਣੀ ਪਾ ਕੇ ਹੌਲੀ-ਹੌਲੀ ਹਿਲਾ ਕੇ ਉਬਾਲਾ ਦਿਵਾ ਲਵੋ। ਅੱਗ ਘੱਟ ਕਰ ਕੇ ਪੰਜ ਮਿੰਟਾਂ ਤੱਕ ਹੌਲੀ ਹੌਲੀ ਹਿਲਾਓ। ਇਸ ਵਿੱਚ ਗਰਮ ਦੁੱਧ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਦਿਓ। ਫਿਰ ਇਸ ਨੂੰ ਅੱਗ ਤੋਂ ਉਤਾਰ ਕੇ ਧਨੀਏ ਦੇ ਪੱਤੇ ਛਿੜਕ ਕੇ ਪਰੋਸੋ।

 
Have something to say? Post your comment