Welcome to Canadian Punjabi Post
Follow us on

01

July 2025
 
ਲਾਈਫ ਸਟਾਈਲ

ਪਾਰਲਰ ਵਰਗਾ ਨਿਖਾਰ ਚਾਹੀਦੈ ਤਾਂ ਮੈਨੀਕਿਓਰ ਕਰਦੇ ਹੋਏ ਨਾ ਕਰੋ ਇਹ ਗਲਤੀਆਂ

January 05, 2021 10:52 PM

ਜ਼ਿਆਦਾਤਰ ਆਪਣੇ ਹੱਥਾਂ ਦਾ ਖਿਆਲ ਰੱਖਣ ਲਈ ਮੈਨੀਕਿਓਰ ਕਰਦੀਆਂ ਹਨ। ਸਰੀਰ ਦੇ ਬਾਕੀ ਹਿੱਸਿਆਂ ਦੇ ਮੁਕਾਬਲੇ ਹੱਥਾਂ ਨੂੰ ਵੱਧ ਕੇਅਰ ਦੀ ਲੋੜ ਹੁੰਦੀ ਹੈ। ਔਰਤਾਂ ਨੂੰ ਕਾਫੀ ਸਮਾਂ ਆਪਣੇ ਹੱਥਾਂ ਨੂੰ ਪਾਣੀ ਅਤੇ ਡਿਟਰਜੈਂਟ ਵਿੱਚ ਰੱਖਣਾ ਪੈਂਦਾ ਹੈ ਅਤੇ ਸਾਬਣ ਅਤੇ ਪਾਣੀ ਦੀ ਮਾਰ ਦੇ ਕਾਰਨ ਉਨ੍ਹਾਂ ਦੇ ਹੱਥ ਰੁੱਖੇ ਹੋ ਜਾਂਦੇ ਹਨ। ਇਸ ਸਥਿਤੀ ਵਿੱਚ ਹੱਥਾਂ ਦਾ ਖਿਆਲ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਮੈਨੀਕਿਓਰ ਕਰਨਾ। ਵੈਸੇ ਮੈਨੀਕਿਓਰ ਕਰਵਾਉਣ ਦੇ ਲਈ ਪਾਰਲਰ ਦਾ ਰੁਖ਼ ਕੀਤਾ ਜਾ ਸਕਦਾ ਹੈ, ਪਰ ਇਨ੍ਹੀਂ ਦਿਨੀਂ ਕੋਰੋਨਾ ਦੇ ਡਰ ਕਾਰਨ ਅਜੇ ਔਰਤਾਂ ਪਾਰਲਰ ਜਾਣ ਤੋਂ ਬਚ ਰਹੀਆਂ ਹਨ। ਅਜਿਹੇ ਵਿੱਚ ਜੇ ਤੁਸੀਂ ਚਾਹੋ ਤਾਂ ਖੁਦ ਘਰ 'ਤੇ ਬੇਹੱਦ ਆਸਾਨ ਤਰੀਕੇ ਨਾਲ ਮੈਨੀਕਿਓਰ ਕਰ ਸਕਦੇ ਹੋ। ਹਾਲਾਂਕਿ ਤੁਹਾਨੰ ਕੁਝ ਗਲਤੀਆਂ ਤੋਂ ਬਚਣਾ ਹੋਵੇਗਾ ਤਾਂ ਚਲੋ ਤੁਹਾਨੂੰ ਅਜਿਹੇ ਹੀ ਕੁਝ ਮਿਸਟੈਕਸ ਦੇ ਬਾਰੇ ਦੱਸਦੇ ਹਾਂ :
ਟੂਲਸ ਨੂੰ ਕਲੀਨ ਨਾ ਕਰਨਾ
ਬਿਊਟੀ ਕੇਅਰ ਐਕਸਪਰਟ ਦੱਸਦੇ ਹਨ ਕਿ ਮੈਨੀਕਿਓਰ ਕਰਨ ਲਈ ਤੁਹਾਨੂੰ ਕਈ ਤਰ੍ਹਾਂ ਟੂਲਸ ਨੂੰ ਯੂਜ਼ ਕੀਤਾ ਜਾਂਦਾ ਹੈ। ਪਾਰਲਰ ਵਿੱਚ ਟੂਲਸ ਦੀ ਕਲੀਨਿੰਗ 'ਤੇ ਖਾਸ ਧਿਆਨ ਦਿੱਤਾ ਜਾਂਦਾ ਹੈ, ਪਰ ਜੇ ਤੁਸੀਂ ਘਰ ਹੋ ਤਾਂ ਤੁਹਾਨੂੰ ਇਸ ਜ਼ਰੂਰੀ ਸਟੈਪ ਨੂੰ ਮਿਸ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਟੂਲਸ ਨੂੰ ਚੰਗੀ ਤਰ੍ਹਾਂ ਕਲੀਨ ਨਹੀਂ ਕਰਦੇ ਤਾਂ ਅਜਿਹੇ ਵਿੱਚ ਉਸ ਦੀ ਗੰਦਗੀ ਤੇ ਬੈਟਕੀਰੀਆ ਤੁਹਾਡੇ ਹੱਥਾਂ ਅਤੇ ਨਹੁੰਆਂ ਵਿੱਚ ਚਲੇ ਜਾਣਗੇ। ਇਸ ਲਈ ਵਰਤਣ ਤੋਂ ਪਹਿਲਾਂ ਹਮੇਸ਼ਾ ਟੂਲਸ ਨੂੰ ਡਿਸਇੰਫੈਕਟ ਕਰੋ ਅਤੇ ਇਸਤੇਮਾਲ ਦੇ ਬਾਅਦ ਵੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਹੀ ਰੱਖੋ।
ਬੇਸ ਕੋਟ ਨਾ ਲਗਾਉਣਾ
ਮੈਨੀਕਿਓਰ ਕਰਦੇ ਹੋਏ ਇੱਕ ਸਭ ਤੋਂ ਜ਼ਰੂਰੀ ਸਟੈੱਪ, ਜਿਸ ਨੂੰ ਅਕਸਰ ਔਰਤਾਂ ਮਿਸ ਕਰ ਦਿੰਦੀਆਂ ਹਨ ਅਤੇ ਉਹ ਹੈ ਬੇਸ ਕੋਟ ਲਾਉਣਾ। ਬਿਊਟੀ ਕੇਅਰ ਮਾਹਰਾਂ ਅਨੁਸਾਰ ਮੈਨੀਕਿਓਰ ਕਰਦੇ ਹੋਏ ਨੇਲਸ 'ਤੇ ਬੇਸ ਕੋਟ ਲਗਾਉਣਾ ਬੇਹੱਦ ਜ਼ਰੂਰੀ ਹੁੰਦਾ ਹੈ, ਕਿਉਂਕਿ ਬੇਸਕੋਟ ਤੁਹਾਡੇ ਨੇਲਸ ਲਈ ਇੱਕ ਪ੍ਰੋਟੈਕਟਿਵ ਲੇਅਰ ਵਾਂਗ ਕੰਮ ਕਰਦਾ ਹੈ। ਆਸਾਨ ਸ਼ਬਦਾਂ ਵਿੱਚ ਸਮਝਿਆ ਜਾਏ ਤਾਂ ਇਹ ਨੇਲਸ ਦਾ ਪ੍ਰਾਇਮਰੀ ਹੈ, ਇਸ ਲਈ ਹਰ ਵਾਰ ਮੈਨੀਕਿਓਰ ਕਰ ਕੇ ਨੇਲਪੇਂਟ ਲਾਉਣ ਤੋਂ ਪਹਿਲਾਂ ਬੇਸ ਕੋਟ ਨੂੰ ਜ਼ਰੂਰ ਲਾਓ।
ਕਿਊ-ਟਿਪ ਦਾ ਇਸਤੇਮਾਲ
ਜਦ ਕਦੇ ਨੇਲਪੇਂਟ ਲਾਉਂਦੇ ਹੋਏ ਤੁਹਾਡੇ ਤੋਂ ਕੁਝ ਗੜਬੜ ਹੁੰਦੀ ਹੈ ਤਾਂ ਔਰਤਾਂ ਕਿਊ ਟਿਪ ਦੀ ਵਰਤੋਂ ਕਰਦੀਆਂ ਹਨ। ਇਹ ਤੁਹਾਨੂੰ ਚੰਗਾ ਆਈਡੀਆ ਲੱਗੇਗਾ, ਪਰ ਬਿਊਟੀ ਕੇਅਰ ਮਾਹਰ ਇਸ ਨੂੰ ਸਹੀ ਨਹੀਂ ਮੰਨਦੇ। ਬਿਊਟੀ ਕੇਅਰ ਮਾਹਰ ਦੱਸਦੇ ਹਨ ਕਿ ਕਾਟਨ ਦੇ ਛੋਟੇ-ਛੋਟੇ ਸਟੈਂਡਸ ਤੁਹਾਡੀ ਨੇਲ ਪਾਲਿਸ਼ ਵਿੱਚ ਚਿਪਕ ਜਾਂਦੇ ਹਨ, ਜਿਸ ਨਾਲ ਤੁਹਾਡੀ ਲੁਕ ਖਰਾਬ ਹੋ ਜਾਂਦੀ ਹੈ। ਇਸ ਲਈ ਕਰੈਕਸ਼ਨ ਦੇ ਲਈ ਕਿਊ ਟਿਪ ਦੀ ਜਗ੍ਹ ਬੇਹੱਦ ਥਿਨ ਮੇਕਅਪ ਬਰੱਸ਼ ਜਾਂ ਫਿਲ ਨੇਲਪੇਂਟ ਰਿਮੂਵਰ ਦਾ ਵੀ ਸਹਾਰਾ ਲੈ ਸਕਦੇ ਹੋ।

 
Have something to say? Post your comment