Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਲਾਈਫ ਸਟਾਈਲ

ਬਿਊਟੀ ਟਿਪਸ: ਖੂਬਸੂਰਤੀ ਦਾ ਰਾਜ਼ ਨਾਰੀਅਲ ਦਾ ਤੇਲ

December 30, 2020 08:49 AM

ਨਾਰੀਅਲ ਤੇਲ ਦੇ ਸਿਹਤ ਸੰਬੰਧੀ ਕਾਫੀ ਲਾਭ ਹੁੰਦੇ ਹਨ। ਇਸ ਦੇ ਔਸ਼ਧੀ ਗੁਣ ਤੁਹਾਡੀ ਸਿਹਤ, ਸੁੰਦਰਤਾ ਅਤੇ ਵਾਲਾਂ ਨੂੰ ਤੰਦਰੁਸਤ ਬਣਾਈ ਰੱਖਦੇ ਹਨ। ਇਹ ਚਮੜੀ ਅਤੇ ਵਾਲਾਂ ਨੂੰ ਕੁਦਰਤੀ ਰੂਪ ਵਿੱਚ ਮੁਲਾਇਮ ਅਤੇ ਚਮਕੀਲਾ ਬਣਾਉਂਦਾ ਹੈ। ਚਮੜੀ ਦੀ ਖੁਸ਼ਕੀ ਮਿਟਾਉਣੀ ਹੋਵੇ ਜਾਂ ਵਾਲਾਂ ਦੀ ਕੰਡੀਸ਼ਨਿੰਗ ਕਰਨੀ ਹੋਵੇ, ਨਾਰੀਅਲ ਤੇਲ ਸਭ ਤੋਂ ਚੰਗਾ ਬਦਲ ਹੈ। ਇਹ ਤੁਹਾਡੀ ਉਮਰ ਨੂੰ ਵੀ ਛੋਟਾ ਵਿਖਾਉਣ ਵਿੱਚ ਵੀ ਮਦਦ ਕਰਦਾ ਹੈ।
* ਨਾਰੀਅਲ ਦਾ ਤੇਲ ਸੁੱਕੀ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ। ਨਹਾਉਣ ਤੋਂ ਵੀਹ ਮਿੰਟ ਪਹਿਲਾਂ ਨਾਰੀਅਲ ਤੇਲ ਨਾਲ ਪੂਰੇ ਸਰੀਰ ਦੀ ਮਾਲਿਸ਼ ਕਰੋ ਤੇ ਤਾਜ਼ੇ ਪਾਣੀ ਨਾਲ ਨਹਾ ਲਓ। ਇਸ ਵਿੱਚ ਝੁਰੜੀਆਂ ਮਿਟਾਉਣ ਵਾਲੇ ਗੁਣ ਮਿਲਦੇ ਹਨ। ਅੱਖਾਂ ਦੇ ਦੁਆਲੇ ਹੱਥਾਂ 'ਤੇ ਨਾਰੀਅਲ ਤੇਲ ਦੀਆਂ ਕੁਝ ਬੁੰਦਾਂ ਲੈ ਕੇ ਮਾਲਿਸ਼ ਕਰੋ। ਇਸ ਨਾਲ ਚਮੜੀ ਚਮਕਦਾਰ ਅਤੇ ਮੁਲਾਇਮ ਬਣੇਗੀ। ਇਸ ਦੇ ਇਸਤੇਮਾਲ ਨਾਲ ਛਾਈਆਂ ਅਤੇ ਝੁਰੜੀਆਂ ਨਹੀਂ ਪੈਂਦੀਆਂ। ਨਾਰੀਅਲ ਦਾ ਤੇਲ ਤੇਜ਼ ਧੁੱਪ ਤੋਂ ਵੀ ਤੁਹਾਡੀ ਚਮੜੀ ਦੀ ਰੱਖਿਆ ਕਰਦਾ ਹੈ।
* ਨਾਰੀਅਲ ਤੇਲ ਮੁੜ੍ਹਕੇ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਖਾਜ-ਖੁਜਲੀ ਦੀ ਸਮੱਸਿਆ ਹੋਣ 'ਤੇ ਵੀ ਇਸ ਦੀ ਵਰਤੋਂ ਕਰੋ। ਚਮੜੀ ਵਿੱਚ ਨਮੀ ਰਹੇਗੀ ਅਤੇ ਖੁਰਕ ਦੀ ਸਮੱਸਿਆ ਨਹੀਂ ਹੋਵੇਗੀ। ਚੀਨੀ ਵਿੱਚ ਨਾਰੀਅਲ ਤੇਲ ਦੀਆਂ ਕੁਝ ਬੂੰਦਾਂ ਮਿਲਾ ਕੇ ਤੁਸੀਂ ਸਕਰੱਬ ਵਾਂਗ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਮਰੀ ਚਮੜੀ ਉਤਰੇਗੀ।
* ਚਿਹਰੇ 'ਤੇ ਕਿੱਲ ਮੁਹਾਸੇ ਜਾਂ ਕਿਸੇ ਸੱਟ ਦੇ ਨਿਸ਼ਾਨ ਹਨ ਤਾਂ ਨਾਰੀਅਲ ਤੇਲ ਦਾ ਲਗਾਤਾਰ ਇਸਤੇਮਾਲ ਕਰੋ। ਦਾਗ ਧੱਬੇ ਦੂਰ ਹੋ ਜਾਣਗੇ। ਮੇਕਅਪ ਉਤਾਰਨ ਵਿੱਚ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਰੂੰ ਦੇ ਫੰਬੇ ਨੂੰ ਨਾਰੀਅਲ ਤੇਲ ਵਿੱਚ ਡੁਬੋ ਕੇ ਹੌਲੀ-ਹੌਲੀ ਚਿਹਰੇ 'ਤੇ ਲਾਓ। ਮੇਕਅਪ ਉਤਰ ਜਾਵੇਗਾ। ਵਾਟਰ ਪਰੂਫ ਮਸਕਾਰਾ ਹਟਾਉਣ ਲਈ ਵੀ ਨਾਰੀਅਲ ਤੇਲ ਵਰਤੋ। ਇਸ ਨਾਲ ਕੱਜਲ ਅਤੇ ਲਾਈਨਰ ਵੀ ਬਿਨਾਂ ਫੈਲੇ ਸਾਫ ਹੋ ਜਾਂਦਾ ਹੈ।
* ਨਾਰੀਅਲ ਤੇਲ ਨਾਲ ਆਪਣੀਆਂ ਉਂਗਲੀਆਂ ਦੀ ਮਾਲਿਸ਼ ਕਰੋ। ਇਸ ਨਾਲ ਖੂਨ ਦਾ ਪ੍ਰਵਾਹ ਠੀਕ ਹੁੰਦਾ ਹੈ। ਨਹੁੰਆਂ ਦੇ ਆਲੇ-ਦੁਆਲੇ ਦੀ ਚਮੜੀ ਉਖੜੇਗੀ ਨਹੀਂ। ਨਾਰੀਅਲ ਤੇ ਦੀ ਨਹੁੰਆਂ 'ਤੇ ਮਾਲਿਸ਼ ਕਰਨ ਨਾਲ ਨਹੁੰਆਂ ਵਿੱਚ ਵੀ ਚਮਕ ਆਉਂਦੀ ਹੈ।
* ਫਟੀਆਂ ਅੱਡੀਆਂ ਨੂੰ ਮੁਲਾਇਮ ਬਣਾਉਣ ਲਈ ਨਾਰੀਅਲ ਤੇਲ ਦਾ ਇਸਤੇਮਾਲ ਕਰੋ। ਨਾਰੀਅਲ ਤੇਲ ਵਿੱਚ ਚੁਟਕੀ ਭਰ ਹਲਦੀ ਰਲਾ ਕੇ ਪੇਸਟ ਬਣਾਓ ਅਤੇ ਇਸ ਮਾਸਕ ਨੂੰ ਫਟੀਆਂ ਅੱਡੀਆਂ 'ਤੇ ਲਗਾਓ। ਫਟੇ ਅਤੇ ਸੁੱਕਾਂ ਬੁੱਲ੍ਹਾਂ 'ਤੇ ਵੀ ਤੁਸੀਂ ਨਾਰੀਅਲ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਬੁੱਲ੍ਹ ਮੁਲਾਇਮ ਹੋਣਗੇ।

 
Have something to say? Post your comment