Welcome to Canadian Punjabi Post
Follow us on

19

September 2024
ਬ੍ਰੈਕਿੰਗ ਖ਼ਬਰਾਂ :
ਲਾਰੇਂਸ ਹਾਈਟਸ ਵਿੱਚ ਗੋਲੀ ਲੱਗਣ ਕਾਰਨ ਇੱਕ ਵਿਅਕਤੀ ਹਸਪਤਾਲ ਦਾਖਲਨਾਰਥ ਯਾਰਕ ਵਿੱਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤਸਕਾਰਬੋਰੋ ਵਿੱਚ ਲੱਗੀ ਅੱਗ ਵਿਚ ਝੁਲਸਿਆ ਵਿਅਕਤੀ, ਮੌਤਭਾਰਤ ਨੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਦਾ 5ਵੀਂ ਵਾਰ ਜਿੱਤਿਆ ਖਿਤਾਬ, ਚੀਨ ਨੂੰ 1-0 ਨਾਲ ਹਰਾਇਆਭਗਵੰਤ ਮਾਨ ਸਰਕਾਰ ਦੀਆਂ ਨਿਵੇਸ਼ ਪੱਖੀਆਂ ਨੀਤੀਆਂ ਨੂੰ ਵੱਡਾ ਹੁਲਾਰਾ, ਵਿਕਾਸ ਅਥਾਰਟੀਆਂ ਨੇ ਇਕ ਦਿਨ ਵਿੱਚ ਕਮਾਏ 2945 ਕਰੋੜ ਰੁਪਏ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 'ਪੰਜਾਬ ਪੰਚਾਇਤੀ ਰਾਜ ਬਿੱਲ' ਨੂੰ ਦਿੱਤੀ ਮਨਜ਼ੂਰੀਪੰਜਾਬ ਪੁਲਿਸ ਨੇ 4 ਕਿਲੋ 580 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਨੂੰ ਕੀਤਾ ਗ੍ਰਿਫ਼ਤਾਰਸੀ.ਬੀ.ਐੱਸ.ਈ. ਵੱਲੋਂ 9ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਭਲਕ ਤੋਂ, ਇਸ ਵਾਰ ਜਨਮ ਤਾਰੀਖ ਭਰਨ ਵੇਲੇ ਵਰਤਣੀ ਪਵੇਗੀ ਸਾਵਧਾਨੀ
 
ਅਪਰਾਧ

ਕਾਰੋਬਾਰੀ ਦਾ ਪਿੱਛਾ ਕਰ ਕੇ 50 ਤੋਂ ਵੱਧ ਗੋਲੀਆਂ ਚਲਾ ਕੇ ਕਤਲ

December 25, 2020 01:32 AM

ਫਰੀਦਾਬਾਦ, 24 ਦਸੰਬਰ (ਪੋਸਟ ਬਿਊਰੋ)- ਦੋ ਲਗਜ਼ਰੀ ਕਾਰਾਂ 'ਚ ਸਵਾਰ ਹਮਲਾਵਰਾਂ ਨੇ ਸ਼੍ਰਮਿਕ ਵਿਹਾਰ ਸੈਕਟਰ 31 'ਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਪਿੰਡ ਅਮੀਪੁਰ ਦੇ ਕਾਰੋਬਾਰੀ ਮਨੋਜ ਭਾਟੀ ਦੀ ਹੱਤਿਆ ਕਰ ਦਿੱਤੀ। ਕਾਤਲਾਂ ਨੇ ਕਰੀਬ ਇੱਕ ਕਿਲੋਮੀਟਰ ਤੱਕ ਉਨ੍ਹਾਂ ਦੀ ਸਕਾਰਪੀਓ ਕਾਰ ਦਾ ਪਿੱਛਾ ਕੀਤਾ ਅਤੇ ਅੰਦਾਜ਼ਾ ਹੈ ਕਿ ਉਨ੍ਹਾ ਨੇ ਕਰੀਬ ਪੰਜਾਹ ਗੋਲੀਆਂ ਚਲਾਈਆਂ। ਸ਼੍ਰਮਿਕ ਵਿਹਾਰ ਦੇ ਰਸਤੇ 'ਚ ਖੜ੍ਹੇ ਮੋਟਰ ਸਾਈਕਲ ਦੇ ਹੇਠਾਂ ਆ ਜਾਣ ਕਾਰਨ ਮਨੋਜ ਦੀ ਕਾਰ ਫਸ ਗਈ ਤਾਂ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਵਰ੍ਹਾ ਦਿੱਤੀਆਂ। ਕਾਰ ਦੇ ਅੰਦਰ ਹੀ ਉਸ ਦੀ ਮੌਤ ਹੋ ਗਈ।
ਸੈਕਟਰ 31 ਥਾਣਾ ਦੀ ਪੁਲਸ ਨੇ ਮਨੋਜ ਦੇ ਵੱਡੇ ਭਰਾ ਹੇਮਰਾਜ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਤਲਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਸੈਕਟਰ 31 ਵਿੱਚ ਮਨੋਜ ਦੇ ਦੋਸਤ ਸੱਦਾਮ ਦਾ ਪ੍ਰਾਪਰਟੀ ਦਾ ਦਫਤਰ ਹੈ। ਮਨੋਜ ਅਕਸਰ ਉਥੇ ਜਾਂਦਾ ਰਹਿੰਦਾ ਸੀ। ਦੁਪਹਿਰ ਨੂੰ ਮਨੋਜ ਉਥੇ ਸੀ। ਸੱਦਾਮ ਨੇ ਕਿਹਾ ਕਿ ਦਫਤਰ ਦੇ ਬਾਹਰ ਕੋਰੋਲਾ ਤੇ ਫਾਰਚੂਨਰ ਕਾਰ 'ਚ ਸਵਾਰ ਚਾਰ-ਪੰਜ ਨੌਜਵਾਨਾਂ ਦੀਆਂ ਹਰਕਤਾਂ ਮਨੋਜ ਨੂੰ ਸ਼ੱਕੀ ਲੱਗੀਆਂ। ਉਹ ਤੁਰੰਤ ਦਫਤਰ ਤੋਂ ਨਿਕਲਿਆ ਅਤੇ ਸੱਦਾਮ ਦੀ ਸਕਾਰਪੀਓ ਕਾਰ ਲੈ ਕੇ ਭੱਜ ਗਿਆ। ਉਨ੍ਹਾਂ ਨੌਜਵਾਨਾਂ ਨੇ ਕਾਰਾਂ ਵਿੱਚ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਕੁਝ ਚਸ਼ਮਦੀਦਾਂ ਨੇ ਕਿਹਾ ਕਿ ਪਿੱਛਾ ਕਰਦਿਆਂ ਹਮਲਾਵਰ ਮਨੋਜ ਦੀ ਕਾਰ 'ਤੇ ਗੋਲੀਆਂ ਵਰ੍ਹਾ ਰਹੇ ਸਨ। ਮਨੋਜ ਨੇ ਬਾਈਪਾਸ ਤੋਂ ਸ਼੍ਰਮਿਕ ਵਿਹਾਰ ਵੱਲ ਕਾਰ ਮੋੜ ਦਿੱਤੀ। ਉਥੇ ਜਲਦਬਾਜ਼ੀ 'ਚ ਪਸ਼ੂਆਂ ਦੀ ਡੇਅਰੀ ਦੇ ਬਾਹਰ ਖੜ੍ਹਾ ਇੱਕ ਬੁਲੇਟ ਮੋਟਰ ਸਾਈਕਲ ਕਾਰ ਹੇਠਾਂ ਆ ਗਿਆ। ਇਸ ਨਾਲ ਕਾਰ ਅੱਗੇ ਨਾ ਵਧ ਸਕੀ ਤਾਂ ਬਦਮਾਸ਼ਾਂ ਨੇ ਦੋਵੇਂ ਪਾਸਿਓਂ ਉਸ ਨੂੰ ਘੇਰ ਕੇ 10-12 ਗੋਲੀਆਂ ਚਲਾਈਆਂ ਤੇ ਪਿਸਤੌਲ ਲਹਿਰਾਉਂਦੇ ਹੋਏ ਫਰਾਰ ਹੋ ਗਏ।ਮਨੋਜ ਭਾਟੀ ਫਾਈਨਾਂਸ ਤੇ ਪ੍ਰਾਪਰਟੀ ਦਾ ਕੰਮ ਕਰਦਾ ਸੀ। ਸਾਲ 2019 ਵਿੱਚ ਉਸ ਨੇ ਤਿਗਾਂਵ ਵਿਧਾਨ ਸਭਾ ਚੋਣ ਲਈ ਲੋਕਤੰਤਰ ਸੁਰਕੱਸ਼ਾ ਪਾਰਟੀ ਤੋਂ ਟਿਕਟ ਲਈ, ਪਰ ਚੋਣ ਨਹੀਂ ਲੜੀ। ਇਨ੍ਹੀਂ ਦਿਨੀਂ ਉਹ ਪੰਚਾਇਤ ਚੋਣਾਂ ਦੀ ਤਿਆਰੀ ਕਰ ਰਿਹਾ ਸੀ।

 
Have something to say? Post your comment