Welcome to Canadian Punjabi Post
Follow us on

07

December 2021
ਬ੍ਰੈਕਿੰਗ ਖ਼ਬਰਾਂ :
ਕੈਪਟਨ-ਸੁਖਬੀਰ-ਭਾਜਪਾ ਤਿਕੜੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਲਈ ਜਿ਼ੰਮੇਵਾਰ : ਮੁੱਖ ਮੰਤਰੀ ਚੰਨੀਕੋਵਿਡ-19 ਦੇ ਨਵੇਂ ਵੇਰੀਐਂਟ ਓਮਾਈਕ੍ਰੌਨ ਦੇ ਓਨਟਾਰੀਓ ਵਿੱਚ ਮਿਲੇ ਦੋ ਮਾਮਲੇਸਾਬਕਾ ਇੰਟਰਨੈਸ਼ਨਲ ਸਟੂਡੈਂਟਸ ਦੀ ਮਦਦ ਲਈ ਸਰਕਾਰ ਨੇ ਲਿਆਂਦੀ ਨਵੀਂ ਪਾਲਿਸੀਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਪਹੁੰਚਣ ਤੋਂ ਪਹਿਲਾਂ ਲੱਖਾ ਸਿਧਾਣਾ ਗ੍ਰਿਫ਼ਤਾਰ। ਜਾਣਕਾਰੀ ਅਨੁਸਾਰ ਹਾਲੇ ਕਾਰਨਾਂ ਦਾ ਪਤਾ ਨਹੀਂ ਲੱਗਾ... ਮੋਦੀ ਨੇ ਖੇਤੀ ਕਾਨੂੰਨ ਰੱਦ ਕਰਨ ਦਾ ਕੀਤਾ ਐਲਾਨਮੁੱਖ ਮੰਤਰੀ ਵੱਲੋਂ ਅੱਜ ਅੱਧੀ ਰਾਤ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਪ੍ਰਤੀ ਲਿਟਰ 10 ਰੁਪਏ ਅਤੇ 5 ਰੁਪਏ ਦੀ ਕਟੌਤੀ ਕਰਨ ਦਾ ਐਲਾਨਫੋਰਡ ਨੇ ਪਹਿਲੀ ਜਨਵਰੀ ਤੋਂ ਘੱਟ ਤੋਂ ਘੱਟ ਉਜਰਤਾਂ 15 ਡਾਲਰ ਪ੍ਰਤੀ ਘੰਟਾ ਕਰਨ ਦਾ ਕੀਤਾ ਐਲਾਨਟੋਕੀਓ ਵਿੱਚ ਰੇਲਗੱਡੀ ਉੱਤੇ ਚਾਕੂ ਲੈ ਕੇ ਚੜ੍ਹੇ ਵਿਅਕਤੀ ਨੇ 17 ਨੂੰ ਕੀਤਾ ਜ਼ਖ਼ਮੀ, ਗੱਡੀ ਨੂੰ ਲਾਈ ਅੱਗ
 
ਅਪਰਾਧ

ਜੀਜੇ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ

December 25, 2020 01:21 AM

ਅੰਮ੍ਰਿਤਸਰ, 24 ਦਸੰਬਰ (ਪੋਸਟ ਬਿਊਰੋ)- ਆਪਣੇੇ ਜੀਜੇ ਦਾ ਝਗੜਾ ਸੁਲਝਾਉਣ ਗਏ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਾਣ ਦੀ ਖਬਰ ਆਈ ਹੈ। ਇਹ ਵਾਰਦਾਤ ਥਾਣਾ ਚਾਟੀਵਿੰਡ ਦੇ ਪਿੰਡ ਵਰਪਾਲ ਦੀ ਹੈ।
ਥਾਣਾ ਚਾਟੀਵਿੰਡ ਦੇ ਇੰਚਾਰਜ ਐਸ ਆਈ ਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕਾਤਲ ਪਿਓ ਪੁੱਤ ਸੱਜਣ ਸਿੰਘ ਅਤੇ ਜਸਵਿੰਦਰ ਸਿੰਘ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਅੰਗਰੇਜ਼ ਸਿੰਘ ਦੇ ਜੀਜੇ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਦੋ-ਢਾਈ ਸਾਲ ਪਹਿਲਾਂ ਸੱਜਣ ਸਿੰਘ ਦੇ ਘਰ ਦਾ ਏ ਸੀ ਠੀਕ ਕੀਤਾ ਸੀ ਅਤੇ ਕੱਲ੍ਹ ਉਹ ਉਸ ਦੇ ਭਰਾ ਬੱਲੀ ਦੇ ਘਰ ਗੀਜ਼ਰ ਠੀਕ ਕਰ ਰਿਹਾ ਸੀ ਕਿ ਉਸੇ ਦੌਰਾਨ ਸੱਜਣ ਸਿੰਘ ਉਸ ਦੇ ਕੋਲ ਆਇਆ ਅਤੇ ਇਹ ਕਹਿ ਕੇ ਲੜਾਈ ਕਰਨ ਲੱਗਾ ਕਿ ਉਹ 1500 ਰੁਪਏ ਲੈ ਗਿਆ ਸੀ ਅਤੇ ਏ ਸੀ ਠੀਕ ਨਹੀਂ ਕਰਕੇ ਗਿਆ। ਇਸ ਤੋਂ ਬਾਅਦ ਉਸ ਦਾ ਲੜਕਾ ਜਸਕਰਨ ਸਿੰਘ ਵੀ ਆ ਗਿਆ ਅਤੇ ਦੋਵਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਪੱਗ ਲਾਹ ਦਿੱਤੀ। ਲੋਕਾਂ ਨੇ ਵਿੱਚ ਆ ਕੇ ਬਚਾਅ ਕੀਤਾ ਅਤੇ ਉਹ ਉਸ ਤੋਂ ਬਾਅਦ ਘਰ ਆ ਗਿਆ ਤੇ ਇਲਾਕਾ ਸਰਪੰਚ ਅਤੇ ਪੰਚਾਂ ਨੂੰ ਇਸ ਬਾਰੇ ਸੂਚਿਤ ਕੀਤਾ। ਦੋਵਾਂ ਧਿਰਾਂ ਨੂੰ ਬਿਠਾ ਕੇ ਸਮਝੌਤੇ ਦਾ ਵਕਤ ਤੈਅ ਕਰ ਦਿੱਤਾ ਗਿਆ। ਜਦੋਂ ਓਥੇ ਗਏ ਤਾਂ ਉਸ ਦਾ ਸਾਲਾ ਅੰਗਰੇਜ਼ ਸਿੰਘ ਉਸ ਦੇ ਨਾਲ ਸੀ, ਜਿਸ ਦਾ ਦੋਸ਼ੀਆਂ ਨੇ ਕਤਲ ਕਰ ਦਿੱਤਾ।

 
Have something to say? Post your comment