Welcome to Canadian Punjabi Post
Follow us on

01

July 2025
 
ਲਾਈਫ ਸਟਾਈਲ

ਰਸੋਈ : ਲੌਕੀ ਨਾਰੀਅਲ ਲੱਡੂ

November 11, 2020 08:30 AM

ਸਮੱਗਰੀ-ਇੱਕ ਕਿਲੋ ਲੌਕੀ, ਅੱਧਾ ਟੀ ਕੱਪ ਘਿਓ, 250 ਗਰਾਮ ਖੋਇਆ, 250 ਗਰਾਮ ਖੰਡ, ਥੋੜ੍ਹੀ ਜਿਹੀ ਪੀਸੀ ਛੋਟੀ ਇਲਾਇਚੀ, ਅੱਧਾ ਟੀ ਕੱਪ ਮਿਕਸ ਮੇਵਾ ਪਾਊਡਰ, ਇੱਕ ਟੀ ਕੱਪ ਨਾਰੀਅਲ ਬੂਰਾ।
ਵਿਧੀ-ਲੌਕੀ ਨੂੰ ਚੰਗੀ ਤਰ੍ਹਾਂ ਸਾਫ ਕਰਨ ਦੇ ਬਾਅਦ ਛਿੱਲ ਕੇ ਇਸ ਨੂੰ ਕੱਟ ਲਓ। ਇਸ ਦੇ ਬੀਜ ਅਤੇ ਵਿਚਲਾ ਗੁੱਦਾ ਕੱਢ ਕੇ ਕੱਦੂਕਸ ਕਰ ਲਓ। ਇੱਕ ਬਰਤਨ ਵਿੱਚ ਘਿਓ ਗਰਮ ਕਰੋ। ਜਦ ਘਿਓ ਗਰਮ ਹੋ ਜਾਏ ਤਾਂ ਇਸ ਵਿੱਚ ਕੱਦੂਕਸ ਕੀਤੀ ਹੋਈ ਲੌਕੀ ਪਾ ਕੇ ਚੰਗੀ ਤਰ੍ਹਾਂ ਭੁੰਨ ਲਓ। ਲੌਕੀ ਦਾ ਪਾਣੀ ਪੂਰੀ ਤਰ੍ਹਾਂ ਸੁੱਕ ਜਾਏ ਤਦ ਇਸ ਵਿੱਚ ਖੰਡ ਮਿਲਾ ਲਓ ਤੇ ਕੁਝ ਦੇਰ ਹੋਰ ਭੁੰਨ ਲਓ। ਇਸ ਵਿੱਚ ਖੋਇਆ ਅਤੇ ਮੇਵਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਹਿਲਾਓ। ਕੁਝ ਦੇਰ ਬਾਅਦ ਗੈਸ ਬੰਦ ਕਰ ਦਿਓ। ਮਿਸ਼ਰਣ ਦੇ ਹਲਕਾ ਹੋਣ 'ਤੇ ਇਸ ਵਿੱਚ ਇਲਾਇਚੀ ਪਾਊਡਰ ਪਾ ਲਓ। ਹੱਥਾਂ 'ਤੇ ਥੋੜ੍ਹਾ ਜਿਹਾ ਘਿਓ ਲਾ ਕੇ ਇਸ ਮਿਸ਼ਰਣ ਨੂੰ ਲੈ ਕੇ ਗੋਲ-ਗੋਲ ਲੱਡੂ ਬਣਾਓ। ਇਸ ਤਰ੍ਹਾਂ ਬਾਕੀ ਸਾਰੇ ਮਿਸ਼ਰਣ ਦੇ ਵੀ ਲੱਡੂ ਬਣਾ ਲਓ। ਇੱਕ ਪਲੇਟ ਵਿੱਚ ਨਾਰੀਅਲ ਬੂਰਾ ਰੱਖ ਕੇ ਇਸ ਵਿੱਚ ਲੱਡੂ ਰੱਖ ਕੇ ਰੋਲ ਕਰ ਲਓ। ਇਸ ਨਾਲ ਹਰ ਲੱਡੂ 'ਤੇ ਨਾਰੀਅਲ ਬੂਰਾ ਚੰਗੀ ਤਰ੍ਹਾਂ ਚਿਪਕ ਜਾਏਗਾ। ਇਨ੍ਹਾਂ ਲੌਕੀ ਨਾਰੀਅਲ ਲੱਡੂਆਂ ਦਾ ਸਵਾਦ ਬਾਜ਼ਾਰ ਦੇ ਲੱਡੂਆਂ ਤੋਂ ਕਿਤੇ ਜ਼ਿਆਦਾ ਸੁਆਦ ਹੋਵੇਗਾ।

 
Have something to say? Post your comment