Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਲਾਈਫ ਸਟਾਈਲ

ਬਿਊਟੀ ਟਿਪਸ: ਜੇ ਤੁਸੀਂ ਚਿੱਟੇ ਵਾਲਾਂ ਤੋਂ ਛੁਟਕਾਰਾ ਚਾਹੁੰਦੇ ਹੋ ਤਾਂ ਮਹਿੰਦੀ 'ਚ ਪਾ ਕੇ ਲਗਾਓ ਇਹ ਚੀਜ਼ਾਂ

November 04, 2020 08:22 AM

ਜੇ ਤੁਸੀਂ ਆਪਣੀ ਸੁੰਦਰਤਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਚਿਹਰੇ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਦਾ ਵੀ ਖਾਸ ਧਿਆਨ ਰੱਖਣਾ ਹੋਏਗਾ। ਕਈ ਵਾਰ ਜੈਨੇਟਿਕ ਕਾਰਨਾਂ ਕਰ ਕੇ ਹਾਰਮੋਨਲ ਬਦਲਾਅ ਕਰ ਕੇ ਵਾਲ ਚਿੱਟੇ ਹੋਣੇ ਸ਼ਰੂ ਹੋ ਜਾਂਦੇ ਹਨ। ਲੋਕ ਇਸ ਨੂੰ ਲੁਕਾਉਣ ਲਈ ਰੰਗ ਤੋਂ ਲੈ ਕੇ ਮਹਿੰਦੀ ਤੱਕ ਹਰ ਚੀਜ਼ ਦੀ ਵਰਤੋਂ ਕਰਦੇ ਹਨ। ਜਦੋਂ ਤੁਸੀਂ ਆਪਣੇ ਵਾਲਾਂ 'ਤੇ ਮਹਿੰਦੀ ਲਾਉਂਦੇ ਹੋ, ਇਸ ਵਿੱਚ ਕੁਝ ਚੀਜ਼ਾਂ ਜ਼ਰੂਰ ਮਿਲਾਓ। ਜੇ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਡੇ ਵਾਲ ਸੰਘਣੇ ਅਤੇ ਚਮਕਦਾਰ ਹੋ ਜਾਣਗੇ।
ਇਸ ਤਰ੍ਹਾਂ ਤਿਆਰ ਕਰੋ ਮਹਿੰਦੀ: ਸਭ ਤੋਂ ਪਹਿਲਾਂ ਮਹਿੰਦੀ ਵਿੱਚ ਕਪੂਰ ਨੂੰ ਪਿਘਲਾਓ ਅਤੇ ਫਿਰ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਤੋਂ ਬਾਅਦ ਪਾਣੀ ਪਾਓ ਅਤੇ ਚੰਗੀ ਤਰ੍ਹਾਂ ਰਲਾਉ। ਕੁਝ ਸਮੇਂ ਬਾਅਦ ਇਸ ਮਿਸ਼ਰਣ ਨੂੰ ਬਾਦਾਮ ਦਾ ਤੇਲ ਮਿਲਾਓ ਅਤੇ ਚੰਗੀ ਤਰ੍ਹਾਂ ਮਿਲਾਓ। ਧਿਆਨ ਰਹੇ ਕਿ ਮਹਿੰਦੀ ਦਾ ਪੇਸਟ ਗਾਹੜਾ ਹੋਣਾ ਚਾਹੀਦਾ ਹੈ। ਇਸ ਮਿਸ਼ਰਣ ਨੂੰ ਵਾਲਾਂ 'ਤੇ ਲਾਓ ਤੇ ਸੁੱਕਣ ਦਿਓ। ਇਸ ਦੇ ਸੁੱਕ ਜਾਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਚਾਰ ਹਫਤਿਆਂ ਤੱਕ ਅਜਿਹਾ ਕਰਨ ਇਸ ਨੂੰ ਚੰਗੀ ਤਰ੍ਹਾਂ ਧੋ ਲਓ। ਚਾਰ ਹਫਤਿਆਂ ਤੱਕ ਅਜਿਹਾ ਕਰਨ ਨਾਲ ਤੁਹਾਡੇ ਵਾਲ ਮਜ਼ਬੂਤ, ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਉਪਾਅ ਦੀ ਵਰਤੋਂ ਹਫਤੇ ਵਿੱਚ ਸਿਰਫ ਇੱਕ ਵਾਰ ਕਰਨੀ ਹੈ।
ਚਿੱਟੇ ਵਾਲਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਹੋਰ ਤਰੀਕੇ :
* ਸਰਦੀਆਂ ਵਿੱਚ ਜੇ ਤੁਸੀਂ ਵਾਲਾਂ 'ਚ ਮਹਿੰਦੀ ਲਗਾਉਂਦੇ ਹੋ ਤਾਂ ਮਹਿੰਦੀ ਦੀ ਪੇਸਟ ਵਿੱਚ ਕੁਝ ਲੌਂਗ ਪਾਉ। ਇਹ ਤੁਹਾਨੂੰ ਠੰਢ ਤੋਂ ਬਚਾਏਗਾ।
* ਮਹਿੰਦੀ ਦੇ ਪਾਊਡਰ ਵਿੱਚ ਸੰਤਰੇ ਦਾ ਰਸ ਮਿਲਾਓ ਤੇ ਇਸ ਨੂੰ ਸੈਂਪੂ ਕਰਨ ਤੋਂ ਬਾਅਦ ਵਾਲਾਂ 'ਤੇ ਲਗਾਓ ਅਤੇ 10 ਮਿੰਟ ਬਾਅਦ ਧੋ ਲਓ। ਇਸ ਨਾਲ ਚਿੱਟੇ ਵਾਲਾਂ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ।
* ਚਿੱਟੇ ਹੁੰਦੇ ਵਾਲਾਂ ਦਾ ਰੰਗ ਕੁਦਰਤੀ ਤੌਰ 'ਤੇ ਬਦਲਣ ਲਈ ਦਹੀਂ ਦੀ ਵਰਤੋਂ ਕਰੋ। ਇਸ ਲਈ ਮਹਿੰਦੀ ਅਤੇ ਦਹੀਂ ਦੀ ਬਰਾਬਰ ਮਾਤਰਾ ਮਿਲਾ ਕੇ ਇੱਕ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਵਾਲਾਂ ਵਿੱਚ ਲਗਾਓ।
* ਚਿੱਟੇ ਹੋ ਰਹੇ ਵਾਲਾਂ ਲਈ ਕੜ੍ਹੀ ਪੱਤਾ ਬਹੁਤ ਚੰਗਾ ਹੈ। ਨਹਾਉਣ ਤੋਂ ਬਾਅਦ ਪਹਿਲਾਂ ਕੜ੍ਹੀ ਪੱਤੇ ਨਹਾਉਣ ਵਾਲੇ ਪਾਣੀ ਵਿੱਚ ਛੱਡ ਦਿਓ ਅਤੇ ਇੱਕ ਘੰਟੇ ਬਾਅਦ ਉਸ ਪਾਣੀ ਨਾਲ ਸਿਰ ਧੋ ਲਓ।

 
Have something to say? Post your comment