Welcome to Canadian Punjabi Post
Follow us on

02

July 2025
 
ਅਪਰਾਧ

ਆਟੇ ਵਿੱਚ ਮਿੱਟੀ ਪਾਉਣ ਉੱਤੇ ਦੋ ਧੀਆਂ ਦਾ ਗਲਾ ਵੱਢ ਕੇ ਕਤਲ

May 26, 2020 01:41 AM

ਬਰਵਾਲਾ (ਹਿਸਾਰ), 25 ਮਈ (ਪੋਸਟ ਬਿਊਰੋ)- ਪਿੰਡ ਖੇਦੜ ਦੇ ਪਾਬੜਾ ਮਾਰਗ 'ਤੇ ਝੁੱਗੀਆਂ ਵਿੱਚ ਰਹਿ ਰਹੇ ਇੱਕ ਪਰਵਾਰ ਦੀ ਮਹਿਲਾ 'ਤੇ ਸਬਜ਼ੀ ਕੱਟਣ ਵਾਲੇ ਚਾਕੂ ਨਾਲ ਆਪਣੀਆਂ ਦੋ ਧੀਆਂ ਦਾ ਗਲਾ ਵੱਢ ਕੇ ਹੱਤਿਆ ਕਰਨ ਦਾ ਦੋਸ਼ ਹੈ। ਇਸ ਦੇ ਬਾਅਦ ਮਹਿਲਾ ਨੇ ਖੁਦ ਵੀ ਗਲਾ ਵੱਢ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।
ਪੁਲਸ ਦੀ ਜਾਂਚ ਪਤਾ ਲੱਗਾ ਕਿ ਜਦ ਉਹ ਆਟਾ ਗੁੰਨ੍ਹ ਰਹੀ ਸੀ ਤਾਂ ਛੋਟੀਆਂ ਬੱਚੀਆਂ ਨੇ ਆਟੇ ਵਿੱਚ ਮਿੱਟੀ ਪਾ ਦਿੱਤੀ। ਇਸ ਤੋਂ ਨਾਰਾਜ਼ ਚਾਰਿਆ ਨੇ ਪਹਿਲਾਂ ਦੋਵਾਂ ਬੱਚੀਆਂ ਦੀ ਕੁੱਟਮਾਰ ਕੀਤੀ ਤੇ ਫਿਰ ਦੋਵਾਂ ਬੇਟੀਆਂ ਦਾ ਚਾਕੂ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਉਨ੍ਹਾਂ ਦੀ ਹੱਤਿਆ ਦੇ ਬਾਅਦ ਚਾਰਿਆ ਨੇ ਆਪਣੀ ਗਰਦਨ 'ਤੇ ਵੀ ਚਾਕੂ ਨਾਲ ਵਾਰ ਕੀਤੇ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਈ। ਸਿਵਲ ਹਸਪਤਾਲ ਦੇ ਡਾਕਟਰ ਵਿਮਲ ਜੈਨ ਨੇ ਦੱਸਿਆ ਕਿ ਕਰੀਬ 25 ਸਾਲਾ ਮਹਿਲਾ ਦੀ ਹਾਲਤ ਨਾਜ਼ੁਕ ਸੀ। ਗਲੇ ਅਤੇ ਸਾਹ ਨਾੜੀ ਦੇ ਨਾਲ ਗਰਦਨ ਦੀਆਂ ਨਸਾਂ ਕੱਟੀਆਂ ਹੋਈਆਂ ਸਨ।

 
Have something to say? Post your comment