Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਅਪਰਾਧ

ਚਚੇਰੇ ਭਰਾ ਵੱਲੋਂ ਸਾਥੀ ਨਾਲ ਮਿਲ ਕੇ ਦੋ ਭੈਣਾਂ ਦਾ ਕਤਲ

May 25, 2020 01:51 AM

* ਕਤਲ ਪਿੱਛੋਂ ਭੱਜਦੇ ਕਾਤਲ ਦੀ ਸੜਕ ਹਾਦਸੇ 'ਚ ਮੌਤ

ਸਰਹਾਲੀ ਕਲਾਂ, 24 ਮਈ (ਪੋਸਟ ਬਿਊਰੋ)- ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਕੋਟਦਾਤਾ ਵਿਖੇ ਚਚੇਰੇ ਭਰਾ ਨੇ ਆਪਣੇ ਸਾਥੀ ਨਾਲ ਮਿਲ ਕੇ ਦੋ ਭੈਣਾਂ ਦਾ ਕਤਲ ਕਰ ਦਿੱਤਾ, ਪਰ ਬਾਅਦ ਵਿੱਚ ਭੱਜਦੇ ਹੋਏ ਕਾਤਲ ਦਾ ਮੋਟਰਸਾਈਕਲ ਇੱਕ ਟਰਾਲੀ ਨਾਲ ਟਕਰਾ ਜਾਣ ਕਾਰਨ ਉਸ ਦੀ ਵੀ ਮੌਕੇ 'ਤੇ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਜੌਣੋਕੇ ਦੇ ਗੁਰਜੋਬਨ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਆਪਣੇ ਸਾਥੀ ਨਿਰਮਲ ਸਿੰਘ ਨਿੰਮਾ ਪਿੰਡ ਬੁਰਜ ਦੇਵਾ ਸਿੰਘ ਨਾਲ ਮਿਲ ਕੇ ਆਪਣੀਆਂ ਚਚੇਰੀਆਂ ਭੈਣਾਂ ਦੇ ਕਤਲ ਦੀ ਯੋਜਨਾ ਬਣਾਈ ਸੀ। ਪੁਲਸ ਅਨੁਸਾਰ ਗੁਰਜੋਬਨ ਸਿੰਘ ਇਨ੍ਹਾਂ ਲੜਕੀਆਂ ਦੇ ਚਰਿੱਤਰ 'ਤੇ ਸ਼ੱਕ ਕਰਦਾ ਸੀ। ਇਸ ਯੋਜਨਾ ਅਨੁਸਾਰ ਕਾਤਲਾਂ ਨੇ ਪੱਟੀ ਤੋਂ ਮੋਟਰਸਾਈਕਲ 'ਤੇ ਮੁੜਦੀਆਂ ਰਮਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ, ਅਮਨਦੀਪ ਕੌਰ ਪੁੱਤਰੀ ਕਸ਼ਮੀਰ ਸਿੰਘ ਤੇ ਸਿਮਰਜੀਤ ਕੌਰ ਉੱਤੇ ਪਿੰਡੋਂ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਨਾਲ ਰਮਨਦੀਪ ਕੌਰ (15) ਦੀ ਮੌਕੇ 'ਤੇ ਮੌਤ ਹੋ ਗਈ ਅਤੇ ਅਮਨਦੀਪ ਕੌਰ, ਜੋ ਸ਼ਾਦੀਸ਼ੁਦਾ ਸੀ, ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਤੀਸਰੀ ਲੜਕੀ ਸਿਮਰਜੀਤ ਕੌਰ ਮੌਕੇ ਤੋਂ ਭੱਜਣ 'ਚ ਸਫਲ ਹੋ ਗਈ।ਇਹ ਵਾਰਦਾਤ ਕਰਕੇ ਫਰਾਰ ਹੋਇਆ ਗੁਰਜੋਬਨ ਆਪਣੇ ਸਾਥੀ ਨਿਰਮਲ ਸਿੰਘ ਨਿੰਮੇ ਨਾਲ ਮੋਟਰਸਾਈਕਲ 'ਤੇ ਘਟਨਾ ਸਥਾਨ ਤੋਂ ਕਰੀਬ ਇੱਕ ਕਿਲੋਮੀਟਰ ਦੂਰ ਜਾ ਕੇ ਟਰੈਕਟਰ ਟਰਾਲੀ ਵਿੱਚ ਵੱਜਾ ਅਤੇ ਉਸ ਦੀ ਵੀ ਮੌਤ ਹੋ ਗਈ। ਥਾਣਾ ਸਰਹਾਲੀ ਨੇ ਜੋਬਨ ਦੇ ਦੂਸਰੇ ਸਾਥੀ ਨਿਰਮਲ ਸਿੰਘ ਫੜ ਲਿਆ ਹੈ। ਪੁਲਸ ਨੂੰ ਮ੍ਰਿਤਕ ਲੜਕੀਆਂ ਦੀਆਂ ਲਾਸ਼ਾਂ ਕਬਜ਼ੇ 'ਚ ਲੈਣ ਲਈ ਪੁਲਸ ਨੂੰ ਭਾਰੀ ਕੋਸਿ਼ਸ਼ ਕਰਨੀ ਪਈ। ਇਸ ਮੌਕੇ ਭੀੜ ਵਿੱਚੋਂ ਕੁਝ ਲੋਕਾਂ ਨੇ ਥਾਣਾ ਹਰੀਕੇ ਪੁਲਸ ਦੀ ਗੱਡੀ 'ਤੇ ਪੱਥਰ ਮਾਰੇ ਤੇ ਪੁਲਸ ਵਾਲਿਆਂ ਨਾਲ ਧੱਕਾਮੁੱਕੀ ਵੀ ਹੋਈ। ਇਸੇ ਦੌਰਾਨ ਨਿਰਮਲ ਸਿੰਘ ਦੇ ਦੋ ਭਰਾ ਵੀ ਮੌਕੇ 'ਤੇ ਪਹੰੁਚ ਗਏ, ਜਿਨ੍ਹਾਂ ਦੀ ਪਿੰਡ ਵਾਲਿਆਂ ਨੇ ਚੋਖੀ ਮਾਰਕੁੱਟ ਕੀਤੀ ਅਤੇ ਪੁਲਸ ਨੇ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਲੋਕਾਂ ਤੋਂ ਛੁਡਇਆ।

 
Have something to say? Post your comment