Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਲਾਈਫ ਸਟਾਈਲ

ਪਿੱਜ਼ਾ ਸਮੋਸਾ

May 13, 2020 09:41 AM

ਸਮੱਗਰੀ- 300 ਗਰਾਮ ਮੈਦਾ, ਇੱਕ ਟੀ ਸਪੂਨ ਨਮਕ, ਤੇਲ 35 ਮਿਲੀਲੀਟਰ, 150 ਮਿਲੀਲੀਟਰ ਪਾਣੀ, ਪਿਆਜ਼ 100 ਗਰਾਮ, ਟਮਾਟਰ 100 ਗਰਾਮ, ਸ਼ਿਮਲਾ ਮਿਰਚ 250 ਗਰਾਮ, ਸਵੀਟ ਕੋਰਨ 80 ਗਰਾਮ, ਮੋਜਰੇਲਾ ਚੀਜ਼ 160 ਗਰਾਮ, ਪਿੱਜ਼ਾ ਸੋਸ 60 ਗਰਾਮ, ਕੈਚਅਪ 50 ਗਰਾਮ, ਨਮਕ 1/4 ਟੀ ਸਪੂਨ, ਕਾਲੀ ਮਿਰਚ 1/4 ਟੀ ਸਪੂਨ, ਓਰੇਗੈਨੋ 1 ਟੀ ਸਪੂਨ, ਚਿੱਲੀ ਫਲੇਕਸ ਅੱਧਾ ਟੀ ਸਪੂਨ, ਬਲੈਕ ਓਲਿਵ ਇੱਕ ਟੇਬਲ ਸਪੂਨ, ਪਾਣੀ-ਬਰੱਸ਼ ਲਈ, ਤਲਣ ਲਈ ਤੇਲ।
ਵਿਧੀ- ਇੱਕ ਮਿਕਸਿੰਗ ਬਾਉਲ 'ਚ 300 ਗਰਾਮ ਮੈਦਾ, ਇੱਕ ਟੀ ਸਪੂਨ ਨਮਕ, 35 ਮਿਲੀਲੀਟਰ ਤੇਲ, 150 ਮਿਲੀਲੀਟਰ ਪਾਣੀ ਪਾ ਕੇ ਨਰਮ ਗੁੰਨ ਲਓ ਅਤੇ 20 ਮਿੰਟ ਲਈ ਰੱਖ ਦਿਓ।
ਇੱਕ ਹੋਰ ਕਟੋਰੀ ਵਿੱਚ 100 ਗਰਾਮ ਪਿਆਜ਼, 100 ਗਰਾਮ ਟਮਾਟਰ, 250 ਗਰਾਮ ਸ਼ਿਮਲਾ ਮਿਰਚ, 80 ਗਰਾਮ ਸੀਟ ਕੌਰਨ, 160 ਗਰਾਮ ਮੋਜਰੇਲਾ ਚੀਜ਼, 60 ਗਰਾਮ ਪਿੱਜ਼ਾ ਸੋਸ, 50 ਗਰਾਮ ਕੈਚਅਪ, 1/4 ਟੀ ਸਪੂਨ ਨਮਕ, ਇੱਕ ਟੀ ਸਪੂਨ ਕਾਲੀ ਮਿਰਚ, ਇੱਕ ਟੀ ਸਪੂਨ ਆਰਗੇਨੋ, ਅੱਧਾ ਟੀ ਸਪੂਨ ਮਿਰਚ ਫਲੇਕਸ, ਇੱਕ ਟੇਬਲ ਸਪੂਨ ਬਲੈਕ ਓਲਿਵ। ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਫਿਰ ਆਟੇ ਦੀ ਇੱਕ ਲੋਈ ਲਓ ਅਤੇ ਵੇਲਣੇ ਦੀ ਮਦਦ ਨਾਲ ਚਪਟਾ ਕਰ ਕੇ ਇਸ ਨੂੰ ਅੱਧਾ ਕੱਟ ਲਓ। ਫਿਰ ਇਸ ਨੂੰ ਪਾਣੀ ਨਾਲ ਬਰੱਸ਼ ਕਰੋ। ਆਟੇ ਦਾ ਇੱਕ ਕੋਣ ਆਕਾਰ ਬਣਾ ਕੇ ਤਿਆਰ ਮਟੀਰੀਅਲ ਦੇ ਨਾਲ ਸਟੱਫਿੰਗ ਕਰੋ। ਕਿਨਾਰਿਆਂ ਨੂੰ ਚੰਗੀ ਤਰ੍ਹਾਂ ਸੀਲ ਕਰ ਦਿਓ। ਇੱਕ ਕੜਾਹੀ ਵਿੱਚ ਲੋੜੀਂਦੀ ਮਾਤਰਾ ਵਿੱਚ ਤੇਲ ਗਰਮ ਕਰੋ ਅਤੇ ਸੁਨਹਿਰ ਭੂਰਾ ਅਤੇ ਕੁਰਕੁਰਾ ਹੋਣ ਤੱਕ ਡੀਪ ਫਰਾਈ ਕਰੋ। ਤੁਹਾਡਾ ਪਿੱਜ਼ਾ ਸਮੋਸਾ ਤਿਰ ਹੈ, ਹੁਣ ਇਸ ਨੂੰ ਗਰਮਾ ਗਰਮ ਪਰੋਸੋ।

 
Have something to say? Post your comment