Welcome to Canadian Punjabi Post
Follow us on

10

July 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮੋਦੀ ਨੂੰ ਨਾਮੀਬੀਆ ਵਿੱਚ 21 ਤੋਪਾਂ ਦੀ ਦਿੱਤੀ ਸਲਾਮੀਰਾਸ਼ਟਰਪਤੀ ਟਰੰਪ ਨੇ ਕਿਹਾ- ਯੂਕਰੇਨ ਨੂੰ ਹੋਰ ਹਥਿਆਰ ਭੇਜੇਗਾ ਅਮਰੀਕਾਯੂਕਰੇਨ ਹਵਾਈ ਸੈਨਾ ਨੇ ਕਿਹਾ- ਰੂਸ ਨੇ ਰਾਤੋ-ਰਾਤ 728 ਡਰੋਨ, 13 ਮਿਜ਼ਾਈਲਾਂ ਦਾਗੀਆਂਅਰਮੀਨੀਆ ਦੀ ਰਾਸ਼ਟਰੀ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਵਿਚਕਾਰ ਹੋਈ ਲੜਾਈ, ਚੱਲੇ ਬੋਤਲਾਂ ਅਤੇ ਮੁੱਕੇਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੋਰੀ `ਚ ਪਾ ਕੇ ਡਿਵਾਈਡਰ `ਤੇ ਸੁੱਟੀ ਲੜਕੀ ਦੀ ਲਾਸ਼ ਮਿਸੀਸਾਗਾ ਦੇ ਇੱਕ ਵਿਅਕਤੀ `ਤੇ ਕਸਟਡੀ ਦੌਰਾਨ ਡਿਵੀਜ਼ਨਲ ਸੈੱਲ ਬਲਾਕ ਨੂੰ ਨੁਕਸਾਨ ਪਹੁੰਚਾਉਣ ਦੇ ਲੱਗੇ ਦੋਸ਼ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ
 
ਅਪਰਾਧ

ਜ਼ਮੀਨੀ ਵਿਵਾਦ ਵਿੱਚ ਤੇਜ਼ਧਾਰ ਹਥਿਆਰ ਨਾਲ ਚਾਚੇ ਦੀ ਹੱਤਿਆ

May 11, 2020 10:19 PM

ਕੋਟਕਪੁਰਾ, 11 ਮਈ (ਪੋਸਟ ਬਿਊਰੋ)- ਜੈਤੋ ਰੋਡ 'ਤੇ ਕੋਠੇ ਨਾਨਕਸਰ ਵਿੱਚ ਘਰੇਲੂ ਜ਼ਮੀਨੀ ਵਿਵਾਦ ਕਾਰਨ ਤੇਜ਼ਧਾਰ ਹੱਥਿਆਰਾਂ ਨਾਲ ਇੱਕ ਵਿਅਕਤੀ ਦੀ ਹੱਤਿਆ ਕਰਨ ਦੇਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਛਾਣ ਨੈਬ ਸਿੰਘ (55) ਪੁੱਤਰ ਕਰਨੈਲ ਸਿੰਘ ਵਜੋਂ ਹੋਈ ਹੈ ਅਤੇ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ।
ਪੁਲਸ ਨੂੰ ਦਿੱਤੇ ਬਿਆਨ ਵਿੱਚ ਨੈਬ ਸਿੰਘ ਦੇ ਪੁੱਤਰ ਗਿਆਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਵਾਰ ਦਾ ਉਨ੍ਹਾਂ ਦੇ ਤਾਏ ਦੇ ਬੇਟਿਆਂ ਰਮਨਦੀਪ ਸਿੰਘ ਤੇ ਬੱਬੂ ਸਿੰਘ ਦੇ ਨਾਲ ਜ਼ਮੀਨ ਬਾਰੇ ਵਿਵਾਦ ਚਲ ਰਿਹਾ ਹੈ। ਇਸ ਕਾਰਨ ਉਨ੍ਹਾਂ ਦਾ ਪਿਛਲੇ ਸਾਲ ਵੀ ਝਗੜਾ ਹੋਇਆ ਸੀ ਜਿਸ ਬਾਰ ਉਨ੍ਹਾਂ ਦੇ ਪਿਤਾ ਨੈਬ ਸਿੰਘ ਦੇ ਬਿਆਨ 'ਤੇ 7 ਸਤੰਬਰ 2019 ਨੂੰ ਥਾਣਾ ਸਿਟੀ ਕੋਟਕਪੁਰਾ ਵਿੱਚ ਰਮਨਦੀਪ ਸਿੰਘ ਤੇ ਹੋਰ ਦੇ ਖ਼ਿਲਾਫ਼ ਆਪਰਾਧਿਕ ਕੇਸ ਦਰਜ ਹੋਇਆ ਸੀ, ਪਰ ਇਸ ਕੇਸ ਵਿੱਚ ਕੋਈ ਗ਼੍ਰਿਫ਼ਤਾਰੀ ਨਹੀਂ ਹੋਈ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਕਰੀਬ ਛੇ ਵਜੇ ਉਨ੍ਹਾਂ ਦਾ ਪਰਵਾਰ ਘਰ ਹੀ ਸੀ ਜਦ ਕਿ ਉਸ ਦੇ ਪਿਤਾ ਘਰ ਦੇ ਬਾਹਰ ਗਲੀ ਵਿੱਚ ਰੇਹੜੀ 'ਤੇ ਸਬਜ਼ੀ ਖ਼ਰੀਦ ਰਹੇ ਸੀ ਤਾਂ ਇੱਕਦਮ ਸ਼ੋਰ ਮੱਚਣ 'ਤੇ ਜਦੋਂ ਉਹ ਗਲੀ ਵਿੱਚ ਗਿਆ ਤਾਂ ਦੇਖਿਆ ਕਿ ਅਮਰਜੀਤ ਸਿੰਘ, ਬੱਬੂ ਸਿੰਘ ਅਤੇ ਗੁਰਜੀਤ ਸਿੰਘ ਉਸ ਦੇ ਪਿਤਾ ਨੈਬ ਸਿੰਘ ਨਾਲ ਝਗੜਾ ਕਰ ਰਹੇ ਸੀ ਅਤੇ ਉਥੇ ਸਰਪੰਚ ਗੁਰਸੇਵਕ ਸਿੰਘ ਨੀਲਾ ਵੀ ਖੜ੍ਹਾ ਸੀ। ਇਸ ਦੌਰਾਨ ਉਨ੍ਹਾਂ ਦੇ ਪਿਤਾ 'ਤੇ ਵਾਰ ਕਰਨੇ ਸ਼ੁਰੂੁ ਕਰ ਦਿੱਤੇ ਅਤੇ ਸਰੀਰ 'ਤੇ ਲੱਗੀ ਸੱਟ ਦੇ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ। ਇਸ ਮੌਕੇ ਉਕਤ ਵਿਅਕਤੀ ਉਸ 'ਤੇ ਵੀ ਹਮਲਾ ਕਰਨ ਨੂੰ ਭੱਜੇ, ਪਰ ਉਨ੍ਹਾਂ ਨੇ ਗੁਆਂਢੀਆਂ ਦੇ ਘਰ ਵੜ ਕੇ ਜਾਨ ਬਚਾਈ। ਗੰਭੀਰ ਹਾਲਤ ਵਿੱਚ ਨੈਬ ਸਿੰਘ ਨੂੰ ਤੁਰੰਤ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਥਾਣਾ ਸਿਟੀ ਦੇ ਐਸ ਐਚ ਓ ਰਾਜਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਗਿਆਨਜੀਤ ਦੇ ਬਿਆਨ 'ਤੇ ਕੱਲ੍ਹ ਰਮਨਦੀਪ ਸਿੰਘ, ਬੱਬੂ ਸਿੰਘ, ਗੁਰਜੀਤ ਸਿੰਘ ਅਤੇ ਸਰਪੰਚ ਗੁਰਸੇਵਕ ਸਿੰਘ ਦੇ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 
Have something to say? Post your comment