Welcome to Canadian Punjabi Post
Follow us on

02

July 2025
 
ਅਪਰਾਧ

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵਿੱਚ ਕੰਮ ਕਰਦੀ ਲੜਕੀ ਦੀ ਸ਼ੱਕੀ ਹਾਲਾਤ ਵਿੱਚ ਮੌਤ

May 11, 2020 10:18 PM

ਬਠਿੰਡਾ, 11 ਮਈ (ਪੋਸਟ ਬਿਊਰੋ)- ਡਬਵਾਲੀ ਰੋਡ `ਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਅਕਾਊਂਟ ਬ੍ਰਾਂਚ ਵਿੱਚ ਤੈਨਾਤ ਕਲਰਕ-ਕਮ-ਡਾਟਾ ਐਂਟਰੀ ਆਪਰੇਟਰ ਜੋਤੀ ਰਾਣੀ ਦੀ ਕੱਲ੍ਹ ਸਵੇਰੇ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਯੂਨੀਵਰਸਿਟੀ ਦੇ ਸਟਾਫ ਦਾ ਕਹਿਣਾ ਹੈ ਕਿ ਜੋਤੀ ਦੀ ਮੌਤ ਤੀਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਹੈ। ਘਰਦਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਬੇਟੀ ਦੀ ਹੱਤਿਆ ਕੀਤੀ ਗਈ ਹੈ।
ਥਾਣਾ ਕੈਨਾਲ ਕਲੋਨੀ ਅਤੇ ਵਰਧਮਾਨ ਚੌਕੀ ਪੁਲਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ। ਉਸ ਦਾ ਕਤਲ ਹੋਇਆ ਜਾਂ ਖੁਦਕੁਸ਼ੀ ਕੀਤੀ ਹੈ, ਇਸ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਦੇ ਬਾਅਦ ਚੱਲੇਗਾ। ਅਮਰਪੁਰਾ ਬਸਤੀ ਦੀ ਗਲੀ ਦੋ ਦੇ ਰਹਿਣ ਵਾਲੇ ਮ੍ਰਿਤਕਾ ਦੇ ਭਰਾ ਸੋਨੂੰ ਨੇ ਦੱਸਿਆ ਕਿ ਐਤਵਾਰ ਕਰੀਬ ਸਾਢੇ 10 ਵਜੇ ਯੂਨੀਵਰਸਿਟੀ ਤੋਂ ਕਿਸੇ ਦਾ ਫੋਨ ਆਇਆ ਕਿ ਉਸ ਦੀ ਭੈਣ ਯੂਨੀਵਰਸਿਟੀ ਦੀ ਤੀਸਰੀ ਮੰਜ਼ਿਲ ਤੋਂ ਅਚਾਨਕ ਡਿੱਗ ਗਈ ਤੇ ਉਹ ਗੰਭੀਰ ਜ਼ਖਮੀ ਹੋ ਗਈ ਹੈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਲੈ ਕੇ ਜਾ ਰਹੇ ਹਨ। ਉਹ ਹਸਪਤਾਲ ਪਹੁੰਚੇ, ਤਾਂ ਉਸ ਦੀ ਭੈਣ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਚਾਚਾ ਵਕੀਲ ਚੰਦ ਦਾ ਦੋਸ਼ ਹੈ ਕਿ ਉਹ ਪੁਲਸ ਟੀਮ ਦੇ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚੇ ਤਾਂ ਮੌਕਾ ਦੇਖ ਕੇ ਨਹੀਂ ਲੱਗਾ ਕਿ ਉਨ੍ਹਾਂ ਦੀ ਬੇਟੀ ਦੇ ਨਾਲ ਕੋਈ ਹਾਦਸਾ ਹੋਇਆ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਜਿਸ ਤੀਸਰੀ ਮੰਜ਼ਿਲ 'ਤੇ ਉਸ ਦਾ ਦਫਤਰ ਹੈ, ਉਥੇ ਨੰਗੇ ਪੈਰਾਂ ਦੇ ਭੱਜਣ ਦੇ ਨਿਸ਼ਾਨ ਸਨ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਯੂਨੀਵਰਸਿਟੀ ਵਿੱਚ ਹਰ ਸਮੇਂ ਸੀ ਸੀ ਟੀ ਵੀ ਕੈਮਰੇ ਚੱਲਦੇ ਹਨ, ਪਰ ਕੇਵਲ ਅੱਜ ਦੇ ਦਿਨ ਸਾਰੇ ਸੀ ਸੀ ਟੀ ਵੀ ਕੈਮਰੇ ਬੰਦ ਕਿਉਂ ਹੋਏ। ਉਨ੍ਹਾਂ ਨੇ ਸਿੱਧੇ ਤੌਰ 'ਤੇ ਯੂਨੀਵਰਸਿਟੀ ਦੇ ਕੁਝ ਸਟਾਫ ਜਾਂ ਅਧਿਕਾਰੀਆਂ ਵੱਲੋਂ ਮਿਲੀਭਗਤ ਕਰ ਕੇ ਉਨ੍ਹਾਂ ਦੀ ਬੇਟੀ ਦੀ ਹੱਤਿਆ ਕਰਨ ਦਾ ਦੋਸ਼ ਲਾਇਆ ਹੈ।

 

 
Have something to say? Post your comment