Welcome to Canadian Punjabi Post
Follow us on

03

July 2025
 
ਅਪਰਾਧ

ਫਤਹਿਗੜ੍ਹ ਚੂੜੀਆਂ ਨੇੜੇ ਨੌਜਵਾਨ ਦਾ ਕਤਲ

May 03, 2020 01:45 AM

ਫ਼ਤਹਿਗੜ੍ਹ, 2 ਮਈ (ਪੋਸਟ ਬਿਊਰੋ)- ਇਸ ਕਸਬੇ ਦੇ ਨੇੜਲੇ ਪਿੰਡਕੋਲੋਂਲੰਘਦੀ ਨਹਿਰ 'ਚੋਂ ਕਤਲ ਕੀਤੇ ਗਏ ਇਸ ਕਸਬੇ ਦੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ।
ਕਸਬਾ ਫਤਿਹਗੜ੍ਹ ਚੂੜੀਆਂ ਦੇ ਵਾਰਡ-10 ਦਾ ਸਤਿੰਦਰਜੀਤ ਸਿੰਘ ਉਰਫ ਚੰਨ (25) ਇੱਕ ਰੈਸਟੋਰੈਂਟ ਵਿੱਚ ਕੁੱੱਕ ਦਾ ਕੰਮ ਕਰਦਾ ਸੀ, ਉਸ ਦਾ ਕੱਲ੍ਹ ਕਤਲ ਕਰ ਦਿੱਤਾ ਗਿਆ ਅਤੇ ਫਿਰ ਲਾਸ਼ ਕਸਬੇ ਤੋਂ ਕਰੀਬ ਚਾਰ ਕਿਲੋਮੀਟਰ ਦੂਰ ਪਿੰਡ ਭਾਲੋਵਾਲੀ ਨਹਿਰ, ਜਿਸ ਵਿੱਚ ਇਸ ਵੇਲੇ ਪਾਣੀ ਨਹੀਂ ਆ ਰਿਹਾ, ਵਿੱਚ ਸੁੱਟ ਦਿੱਤਾ ਗਈ। ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਵਜੇ ਅਰੁਣ ਨਾਮ ਦੇ ਨੌਜਵਾਨ ਨੇ ਫੋਨ ਕਰਕੇ ਉਸ ਨੂੰ ਘਰੋਂ ਸੱਦਿਆ ਸੀ ਤੇ ਉਸਦੇ ਜਾਣ ਤੋਂਂ ਕਰੀਬ ਦੋ ਘੰਟੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕੇ ਲੜਕੇ ਦੀ ਲਾਸ਼ ਭਾਲੋਵਾਲੀ ਨਹਿਰ ਵਿੱਚ ਪਈ ਹੈ, ਜਿਸ 'ਤੇ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਥਾਣਾ ਘਣੀਏ ਕੇ ਬਾਂਗਰ ਤੇ ਫ਼ਤਹਿਗੜ੍ਹ ਚੂੜੀਆਂ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ ਹੈ। ਕਤਲ ਏਨੀ ਬੇਰਹਿਮੀ ਨਾਲ ਕੀਤਾ ਗਿਆ ਕਿ ਮ੍ਰਿਤਕ ਦੀ ਗਰਦਨ ਦੇ ਆਰ-ਪਾਰ ਕਿਰਚਾਂ ਦੇ ਅਨੇਕਾਂ ਵਾਰ ਕੀਤੇ ਗਏ ਸਨ। ਉਸ ਦੇ ਚਿਹਰੇ ਅਤੇ ਸਿਰ 'ਚ ਵੀ ਡੂੰਘੇ ਫੱਟ ਲੱਗੇ ਹੋਏ ਸਨ ਤੇ ਇੱਕ ਗੱਲ੍ਹ ਦੋ ਫਾੜ ਹੋਈ ਪਈ ਸੀ। ਨਹਿਰ ਦੇ ਲਾਗੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਇੱਕ ਚਿੱਟੇ ਰੰਗ ਦੀ ਕਾਰ ਨਹਿਰ ਦੇ ਕੋਲ ਖਲੋਤੀ ਸੀ ਤੇ ਕੁਝ ਮਿੰਟ ਬਾਅਦ ਨਾਲ ਮੁੜ ਗਈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਕਤਲ ਕਿਸੇ ਹੋਰ ਜਗ੍ਹਾ ਕੀਤਾ ਗਿਆ ਸੀ ਅਤੇ ਲਾਸ਼ ਇਥੇ ਸੁੱਟੀ ਗਈ ਹੈ। ਮੌਕੇ ਤੋਂ ਇੱਕ ਟੋਪੀ ਵੀ ਮਿਲੀ ਹੈ, ਜਿਸ ਨੂੰ ਕਾਤਲਾਂ ਦੇ ਸਾਥੀ ਦੀ ਦੱਸੀ ਜਾ ਰਹੀ ਹੈ।

 
Have something to say? Post your comment