Welcome to Canadian Punjabi Post
Follow us on

02

July 2025
 
ਅਪਰਾਧ

ਭਤੀਜੇ ਵੱਲੋਂ ਮਾਰੀ ਇੱਟ ਨਾਲ ਤਾਏ ਦੀ ਮੌਤ

January 08, 2020 09:19 AM

ਖਨੌਰੀ, 7 ਜਨਵਰੀ (ਪੋਸਟ ਬਿਊਰੋ)- ਨਜ਼ਦੀਕੀ ਪਿੰਡ ਚਾਂਦੂ 'ਚ ਪੰਜ ਮਰਲਿਆਂ ਦੇ ਸਾਂਝੇ ਪਲਾਟ ਪਿੱਛੇ ਦੋ ਪਰਵਾਰਾਂ ਦੇ ਝਗੜੇ ਦੌਰਾਨ ਭਤੀਜੇ ਵੱਲੋਂ ਸਿਰ ਵਿੱਚ ਮਾਰੀ ਇੱਟ ਨਾਲ ਤਾਏ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੇ ਲੜਕੇ ਧਰਮਪਾਲ ਵਾਸੀ ਚਾਂਦੂੂ ਨੇ ਦੱਸਿਆ ਕਿ ਉਸ ਦੇ ਦਾਦੇ ਗੋਪਾਲ ਰਾਮ ਨੇ ਉਸ ਦੇ ਪਿਤਾ ਮੀਚੀਆ ਰਾਮ ਅਤੇ ਚਾਚੇ ਮਾਂਗਾ ਰਾਮ ਨੂੰ ਪੰਜ ਮਰਲਿਆਂ ਦਾ ਇੱਕ ਪੰਚਾਇਤੀ ਪਲਾਟ ਸਾਂਝੇ ਤੌਰ 'ਤੇ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਰੋੜੇ ਰੱਖ ਹੋਏ ਹਨ। ਇਨ੍ਹਾਂ ਰੋੜਿਆਂ ਨੂੰ ਲੈ ਕੇ ਤਿੰਨ ਜਨਵਰੀ ਦੀ ਸ਼ਾਮ ਨੂੰ ਉਸ ਦਾ ਚਾਚਾ ਮਾਂਗਾ ਰਾਮ ਤੇ ਉਸ ਦਾ ਲੜਕਾ ਗੁਰਨਾਮ ਸਿੰਘ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਉਨ੍ਹਾਂ ਨਾਲ ਲੜਨ ਲੱਗ ਪਏ। ਰੌਲਾ ਸੁਣ ਕੇ ਉਸ ਦੇ ਪਿਤਾ ਮੀਚੀਆ ਰਾਮ ਤੇ ਉਸ ਦਾ ਛੋਟਾ ਭਰਾ ਬਲਵਿੰਦਰ ਵੀ ਬਾਹਰ ਆਏ ਤੇ ਉਨ੍ਹਾਂ ਨੂੰ ਛੁਡਾਉਣ ਲੱਗੇ। ਇਸੇ ਦੌਰਾਨ ਗੁਰਨਾਮ ਸਿੰਘ ਨੇ ਗਲੀ ਵਿੱਚੋਂ ਇੱਟ ਚੁੱਕ ਕੇ ਉਸ ਦੇ ਪਿਤਾ ਮੀਚੀਆ ਰਾਮ ਦੇ ਸਿਰ ਵਿੱਚ ਮਾਰੀ, ਜਿਸ ਨਾਲ ਉਸ ਦਾ ਪਿਤਾ ਬੇਹੋਸ਼ ਹੋ ਗਿਆ। ਧਰਮਪਾਲ ਨੇ ਦੱਸਿਆ ਕਿ ਮੀਚੀਆ ਰਾਮ ਨੂੰ ਇਲਾਜ ਲਈ ਮੂਨਕ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਤਾਂ ਓਥੇ ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਨ੍ਹਾਂ ਨੂੰ ਸੰਗਰੂਰ ਰੈਫ਼ਰ ਕਰ ਦਿੱਤਾ, ਜਿੱਥੋਂ ਉਸ ਦੇ ਪਿਤਾ ਨੂੰ ਪਹਿਲਾਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਬਾਅਦ ਵਿੱਚ ਪੀ ਜੀ ਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਪੀ ਜੀ ਆਈ ਵਿੱਚ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਥਾਣਾ ਖਨੌਰੀ ਦੇ ਐਸ ਐਸ ਓ ਇੰਸਪੈਕਟਰ ਕਰਤਾਰ ਸਿੰਘ ਮਾਨ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਗੁਰਨਾਮ ਸਿੰਘ ਪੁੱਤਰ ਗੋਪਾਲ ਰਾਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 
Have something to say? Post your comment