ਨਵੀਂ ਦਿੱਲੀ, 27 ਫਰਵਰੀ (ਪੋਸਟ ਬਿਊਰੋ): ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਬੁੱਧਵਾਰ ਨੂੰ ਗ੍ਰੀਨ ਚੈਨਲ ਦੇ ਬਾਹਰ ਨਿਕਲੇ ਇੱਕ ਯਾਤਰੀ ਕੋਲੋਂ ਸੋਨੇ ਦੇ ਵੱਖ-ਵੱਖ ਕੱਟੇ ਹੋਏ ਟੁਕੜੇ ਅਤੇ ਇੱਕ ਚੇਨ ਜ਼ਬਤ ਕੀਤੀ ਹੈ। ਅਧਿਕਾਰੀਆਂ ਅਨੁਸਾਰ ਕੁੱਲ 172 ਗ੍ਰਾਮ ਸੋਨਾ ਖਜੂਰਾਂ ਦੇ ਅੰਦਰ ਲੁਕੋ ਕੇ ਲਿਆਂਦਾ ਗਿਆ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਇਹ 56 ਸਾਲਾ ਭਾਰਤੀ ਨਾਗਰਿਕ ਫਲਾਈਟ ਐੱਸਵੀ-756 ’ਤੇ ਜੱਦਾਹ ਤੋਂ ਦਿੱਲੀ ਆ ਰਿਹਾ ਸੀ।
ਸਮਾਨ ਦੇ ਐਕਸ-ਰੇ ਸਕੈਨ ਦੌਰਾਨ ਕੁਝ ਸ਼ੱਕੀ ਦਿਖਾਈ ਦਿੱਤਾ। ਇਸ ਦੇ ਨਾਲ, ਜਦੋਂ ਯਾਤਰੀ ਡੋਰ ਫਰੇਮ ਮੈਟਲ ਡਿਟੈਕਟਰ ਤੋਂ ਲੰਘਿਆ ਤਾਂ ਇੱਕ ਉੱਚੀ ਬੀਪ ਸੁਣਾਈ ਦਿੱਤੀ।
ਇਸ ਤੋਂ ਬਾਅਦ ਅਧਿਕਾਰੀ ਚੌਕਸ ਹੋ ਗਏ ਅਤੇ ਵਿਅਕਤੀ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਵਿੱਚ ਸਾਹਮਣੇ ਆਇਆ ਕਿ ਗੋਲਡਨ ਖਜੂਰਾਂ ਦੇ ਅੰਦਰ ਪੀਲੇ ਰੰਗ ਦੇ ਧਾਤ ਦੇ ਟੁਕੜੇ ਭਰੇ ਹੋਏ ਸਨ, ਤਾਂ ਜੋ ਕਿਸੇ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋ ਸਕੇ ਪਰ ਅਧਿਕਾਰੀਆਂ ਨੇ ਨਾ ਸਿਰਫ਼ ਇਸ ਨੂੰ ਜ਼ਬਤ ਕਰ ਲਿਆ ਸਗੋਂ ਜਾਂਚ ਲਈ ਭੇਜ ਦਿੱਤਾ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਧਾਤ ਸੋਨਾ ਹੈ ਅਤੇ ਇਸ ਦਾ ਭਾਰ 172.00 ਗ੍ਰਾਮ ਹੈ। 172 ਗ੍ਰਾਮ ਸੋਨੇ ਦੀ ਕੀਮਤ 14 ਲੱਖ ਤੋਂ ਵੱਧ ਹੈ। ਦਿੱਲੀ ਤੋਂ ਜੇਦਾਹ ਦੀ ਦੂਰੀ ਲਗਭਗ 3800 ਕਿਲੋਮੀਟਰ ਹੈ। ਇਹ ਵਿਅਕਤੀ ਜੇਦਾਹ ਤੋਂ ‘ਸੋਨਾ’ ਖਜੂਰਾਂ ਵਿੱਚ ਭਰ ਕੇ ਆਇਆ ਸੀ