ਚੰਡੀਗੜ੍ਹ, 19 ਫਰਵਰੀ (ਗਿਆਨ ਸਿੰਘ): ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਈਆ ਕਰਵਾਉਣ ਅਤੇ ਮੰਡੀਆਂ ਦੀ ਸਫਾਈ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਅਨਾਜ ਮੰਡੀ, ਸਮਾਣਾ ਵਿੱਚ ਸ. ਬਰਸਟ ਵੱਲੋਂ ਝਾੜੂ ਲਗਾ ਕੇ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਅਤੇ ਮੰਡੀ ਦੀ ਸਾਫ਼-ਸਫਾਈ ਦਾ ਕਾਰਜ ਸ਼ੁਰੂ ਕਰਵਾਇਆ ਗਿਆ, ਜਿਸ ਨੂੰ ਪੰਜਾਬ ਦੀ ਸਮੂੰਹ ਮੰਡੀਆਂ ਵਿੱਚ ਜੰਗੀ ਪੱਧਰ ਤੇ ਚਲਾਇਆ ਜਾਵੇਗਾ।
ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਚੰਗਾ ਜੀਵਨ ਜੀਉਣ ਵਾਸਤੇ ਸਾਰਿਆਂ ਨੂੰ ਵਾਤਾਵਰਨ ਨੂੰ ਸਵੱਛ ਅਤੇ ਆਪਣੇ ਆਲੇ-ਦੁਆਲੇ ਸਾਫ-ਸਫਾਈ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ਵਿੱਚ ਹਜਾਰਾਂ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੀ ਹੈ। ਇਸ ਲਈ ਲੋਕਾਂ ਨੂੰ ਚੰਗਾ ਵਾਤਾਵਰਨ ਮੁਹੱਈਆ ਕਰਵਾਉਣਾ ਬਹੁਤ ਜਰੂਰੀ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਮੰਡੀਆਂ ਦੀ ਸਾਫ-ਸਫਾਈ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਇਸ ਸਫਾਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਸਾਰੀਆਂ ਨੂੰ ਇੱਕਜੁਟ ਹੋ ਕੇ ਇਸ ਦੇ ਨਾਲ ਜੁੜਨਾ ਚਾਹੀਦਾ ਹੈ ਅਤੇ ਹੋਰ ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਸਾਰੇ ਕਿਸਾਨਾਂ, ਮਜਦੂਰਾਂ, ਆੜ੍ਹਤੀਆਂ, ਵਪਾਰੀਆਂ ਅਤੇ ਮੰਡੀਆਂ ਵਿੱਚ ਆਉਣ ਵਾਲੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਕਿ ਮੰਡੀਆਂ ਦੀ ਸਾਫ-ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੰਡੀਆਂ ਵਿੱਚ ਕਿੱਥੇ ਵੀ ਕੂੜਾ ਨਾ ਹੋਵੇ।
ਬਰਸਟ ਨੇ ਦੱਸਿਆ ਕਿ ਸਬਜੀ ਮੰਡੀ, ਜਲੰਧਰ ਮਕਸੂਦਾਂ ਵਿਖੇ ਪਿਛਲੇ ਲਗਭਗ 25 ਸਾਲਾਂ ਤੋਂ ਜਮ੍ਹਾਂ ਕੂੜੇ ਦੇ ਢੇਰ ਨੂੰ ਖਤਮ ਕਰਨ ਲਈ 6 ਮਹੀਨੇ ਪਹਿਲਾ ਮਕੈਨੀਕਲ ਸੈਪਰੇਟਰ ਮਸ਼ੀਨ ਲਗਾਈ ਗਈ, ਜੋ ਕਿ ਮੰਡੀ ਵਿੱਚ ਜਮ੍ਹਾਂ ਕੂੜੇ ਨੂੰ ਸੈਗਰੀਗੇਟ ਕਰਦੀ ਹੈ ਅਤੇ ਇਸ ਮਸ਼ੀਨ ਰਾਹੀਂ ਕਰੀਬ 60 ਫੀਸਦੀ ਕੰਮ ਕੀਤਾ ਜਾ ਚੁੱਕਾ ਹੈ ਅਤੇ ਤਿਆਰ ਹੋਈ ਖਾਦ ਨੂੰ ਵੇਚਿਆ ਵੀ ਜਾ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਯਾਰਡ ਫਗਵਾੜਾ ਵਿੱਚ ਵੇਸਟ ਮੈਨੇਜਮੈਂਟ (ਐਫ ਐਂਡ ਵੀ) ਪਲਾਂਟ ਲੱਗ ਚੁੱਕਾ ਹੈ, ਜਿਸ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਪਲਾਂਟ ਦੀ ਕਪੈਸਟੀ 5 ਟਨ ਹੈ ਅਤੇ ਇਹ ਦਿਨ ਵਿੱਚ ਲਗਾਤਾਰ 8 ਘੰਟੇ ਚੱਲੇਗਾ। ਇਸੇ ਤਰ੍ਹਾਂ ਸਬਜੀ ਮੰਡੀ, ਲੁਧਿਆਣਾ ਵਿਖੇ ਵੀ ਬਾਇਓਵੇਸਟ ਕੰਪੈਕਟਰ ਪਲਾਂਟ ਲਗਾਇਆ ਜਾ ਰਿਹਾ ਹੈ।
ਇਸ ਮੌਕੇ ਤਰਸੇਮ ਚੰਦ ਐਸ.ਡੀ.ਐਮ., ਗੁਰਿੰਦਰ ਸਿੰਘ ਚੀਮਾ ਚੀਫ਼ ਇੰਜੀਨੀਅਰ, ਨਰਿੰਦਰ ਗਰਗ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਸਮਾਣਾ, ਸਤਨਾਮ ਸਿੰਘ ਚੀਮਾ ਪ੍ਰਧਾਨ ਸਬਜੀ ਮੰਡੀ ਸਮਾਣਾ, ਸੁਰੇਸ਼ ਕੁਮਾਰ ਭੋਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਬੀ.ਕੇ. ਗੁਪਤਾ ਪ੍ਰਧਾਨ ਬਾਸਮਤੀ ਸ਼ੈਲਰ ਐਸੋਸੀਏਸ਼ਨ, ਹਰਿੰਦਰ ਸਿੰਘ ਧਬਲਾਨ, ਸ਼ਾਮ ਲਾਲ ਦੱਤ, ਰਾਜਕੁਮਾਰ ਸਚਦੇਵਾ ਪ੍ਰਧਾਨ ਬਹਾਵਲਪੁਰ ਮਹਾਸੰਘ ਪੰਜਾਬ ਅਤੇ ਸਮਾਣਾ, ਐਡਵੋਕੇਟ ਹਰਤੇਜ ਸਿੰਘ ਸੰਧੂ ਉਪ ਪ੍ਰਧਾਨ ਬਾਰ ਐਸੋਸੀਏਸ਼ਨ ਸਮਾਣਾ, ਡਾ. ਹਰਮੇਸ਼ ਆਲਮਪੁਰ, ਵਿੱਕੀ ਕੋਟਲੀ, ਪਾਸੀ ਲਾਲ ਅਸੀਜਾ ਵਾਈਸ ਚੇਅਰਮੈਨ, ਅਸ਼ੋਕ ਵਾਧਵਾ ਵਾਇਸ ਚੇਅਰਮੈਨ, ਹਰਿੰਦਰ ਭਟੇਜਾ ਸੀਨੀਅਰ ਉਪ ਪ੍ਰਧਾਨ, ਮਹਿੰਦਰ ਕਾਲਰਾ ਉਪ ਪ੍ਰਧਾਨ, ਰਮੇਸ਼ ਗੋਗੀਆ ਮੁੱਖ ਸਲਾਹਕਾਰ, ਰਜਿੰਦਰ ਕੁਮਾਰ ਸਚਦੇਵਾ ਮੁੱਖ ਸਲਾਹਕਾਰ, ਭੀਮ ਦੂਬੇ ਸੀਨੀਅਰ ਮੈਂਬਰ, ਐਡਵੋਕੇਟ ਬਲਰਾਜ ਸਿੰਘ ਨਰੈਣ, ਐਡਵੋਕੇਟ ਬਿਕਰਮ ਸਿੰਘ ਚਹਿਲ, ਐਡਵੋਕੇਟ ਰਜਿੰਦਰ ਸਿੰਘ ਚੀਮਾ, ਐਡਵੋਕੇਟ ਸੁਭਾਸ਼ ਠਾਕੁਰ, ਐਡਵੋਕੇਟ ਰਣਜੋਧ ਸਿੰਘ ਸੰਧੂ, ਐਡਵੋਕੇਟ ਪਾਰਸ ਗਰਗ, ਐਡਵੋਕੇਟ ਸ਼ਿਵ ਚਰਨ, ਐਡਵੋਕੇਟ ਐਨ.ਕੇ. ਸਿੰਘ ਸਮੇਤ ਹੋਰ ਵੀ ਮੌਜੂਦ ਰਹੇ।