ਸਸਕੈਚਵਨ, 17 ਫਰਵਰੀ (ਪੋਸਟ ਬਿਊਰੋ) : ਸਸਕੈਚਵਨ ਆਰਸੀਐਮਪੀ ਬਿਗ ਰਿਵਰ ਫਸਟ ਨੇਸ਼ਨ 'ਤੇ ਤਿੰਨ ਜਣਿਆਂ ਨੂੰ ਚਾਕੂ ਮਾਰਨ ਮਾਰਨ ਦੇ ਮਾਮਲੇ ਵਿਚ ਸ਼ੱਕੀ ਵਿਅਕਤੀ ਦੀ ਭਾਲ ਲਈ ਜਨਤਾ ਦੀ ਮਦਦ ਲੈ ਰਹੀ ਹੈ। ਪੁਲਸ ਨੇ ਮੁਲਜ਼ਮ ਦੇ ਹੁਲੀਏ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਨਾਲ ਰਿਆਨ ਲਾਚੈਂਸ ਹੈ, ਜਕਿ ਕਰੀਬ 29 ਸਾਲ ਦੇ ਹੈ। ਉਸ ਦਾ ਕੱਦ ਲਗਭਗ ਪੰਜ ਫੁੱਟ, ਛੇ ਇੰਚ, ਭਾਰ ਕਰੀਬ 150 ਪੌਂਡ ਹੈ। ਮੁਲਜ਼ਮ ਦੀਆਂ ਅੱਖਾਂ ਭੂਰੀਆਂ ਅਤੇ ਵਾਲ ਵੀ ਭੂਰੇ ਹਨ। ਹੋਰ ਪਛਾਣ ਚਿੰਨ੍ਹਾਂ ਵਿਚ ਉਸਦੀ ਖੱਬੀ ਅੱਖ ਦੇ ਹੇਠਾਂ ਇੱਕ ਹੰਝੂ ਦਾ ਟੈਟੂ ਸ਼ਾਮਲ ਹੈ। ਲਾਚੈਂਸ ਨੂੰ ਆਖਰੀ ਵਾਰ ਇੱਕ ਕਾਲੀ ਹੂਡੀ ਪਹਿਨੇ ਦੇਖਿਆ ਗਿਆ ਸੀ ਜਿਸ 'ਤੇ ਇੱਕ ਵੱਡਾ ਚਿੱਟਾ ਲੋਗੋ ਅਤੇ ਕਾਲੀ ਪੈਂਟ ਸੀ। ਉਕਤ ਮਾਮਲੇ ਤੋਂ ਇਲਾਵਾ ਪੁਲਸ ਨੂੰ ਮੁਲਜ਼ਮ ਦੀ ਨਵੰਬਰ 2024 ਵਿੱਚ ਇੱਕ ਗੰਭੀਰ ਹਮਲਾ ਕਰਨ ਦੇ ਮਾਮਲੇ ਵਿਚ ਵੀ ਭਾਲ ਹੈ।
ਲਾਚੈਂਸ ਨੂੰ ਹਥਿਆਰਬੰਦ ਅਤੇ ਖਤਰਨਾਕ ਮੰਨਿਆ ਜਾਂਦਾ ਹੈ। ਪੁਲਿਸ ਨਿਵਾਸੀਆਂ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਉਸਨੂੰ ਦੇਖਿਆ ਜਾਂਦਾ ਹੈ ਤਾਂ ਉਸਨੂੰ ਸੰਪਰਕ ਨਾ ਕੀਤਾ ਜਾਵੇ। ਜੇਕਰ ਕੋਈ ਮੁਲਜ਼ਮ ਨੂੰ ਪਛਾਣਦਾ ਹੋਵੇ ਤਾਂ ਤੁਰੰਤ ਪੁਲਿਸ ਨਾਲ ਸੰਪਰਕ ਕਰੇ। ਲਾਚੈਂਸ ਨੂੰ ਆਖਰੀ ਵਾਰ 15 ਫਰਵਰੀ ਨੂੰ ਵਿਕਟੋਇਰ ਖੇਤਰ ਵਿੱਚ ਸ਼ਾਮ 5:30 ਵਜੇ ਦੇ ਕਰੀਬ ਦੇਖਿਆ ਗਿਆ ਸੀ। ਆਰਸੀਐਮਪੀ ਦਾ ਦਾਅਵਾ ਹੈ ਕਿ ਉਹ ਚੋਰੀ ਕੀਤੀ ਗਈ ਕਾਲੇ ਕੀਆ ਓਪਟੀਮਾ ਵਿੱਚ ਸਸਕੈਚਵਨ ਲਾਇਸੈਂਸ ਪਲੇਟ 649 ਐਨਪੀਪੀ ਜਾਂ ਸਲੇਟੀ ਰੰਗ ਦੀ ਬੀਐਮਡਬਲਯੂ ਐਸਯੂਵੀ ਵਿੱਚ ਯਾਤਰਾ ਕਰ ਰਿਹਾ ਹੋ ਸਕਦਾ ਹੈ।
ਜਾਣਕਾਰੀ ਮੁਤਾਬਕ, 15 ਫਰਵਰੀ ਨੂੰ ਲਗਭਗ 3:50 ਵਜੇ ਬਿਗ ਰਿਵਰ ਆਰਸੀਐਮਪੀ ਨੂੰ ਬਿਗ ਰਿਵਰ ਫਸਟ ਨੇਸ਼ਨ 'ਤੇ ਇੱਕ ਘਰ ਵਿੱਚ ਚਾਕੂ ਨਾਲ ਹਮਲਾ ਕਰਨ ਦੀ ਰਿਪੋਰਟ ਮਿਲੀ। ਜਿਸ ਵਿਚ ਇੱਕ ਔਰਤ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਇਸੇ ਤਰ੍ਹਾਂ ਉਸੇ ਦਿਨ ਸ਼ਾਮ 4 ਵਜੇ ਦੇ ਕਰੀਬ ਫਸਟ ਨੇਸ਼ਨ 'ਤੇ ਇੱਕ ਹੋਰ ਰਿਹਾਇਸ਼ 'ਤੇ ਦੂਜੀ ਚਾਕੂ ਮਾਰਨ ਦੀ ਘਟਨਾ ਬਾਰੇ ਰਿਪੋਰਟ ਮਿਲੀ। ਜਿਸ ਵਿਚ ਇੱਕ ਝੁੰਡ ਨੇ ਘਰ ਵਿਚ ਦਾਖ਼ਲ ਹੋ ਕੇ ਹਮਲਾ ਕੀਤਾ ਸੀ। ਇਸ ਘਟਨਾ ਵਿਚ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ। ਉਸ ਤੋਂ ਬਾਅਦ ਸ਼ਾਮ 4:20 ਵਜੇ ਪੁਲਿਸ ਨੂੰ ਸੂਚਨਾ ਫਸਟ ਨੇਸ਼ਨ 'ਤੇ ਤੀਜੀ ਚਾਕੂ ਮਾਰਨ ਦੀ ਘਟਨਾ ਦੀ ਸੂਚਨਾ ਮਿਲੀ ਸੀ। ਜਿਸ ਵਿਚ ਹਥਿਆਰਬੰਦ ਡਕੈਤੀ ਦੀ ਕੋਸਿ਼ਸ਼ ਕਰ ਰਿਹਾ ਸੀ।