ਵੈਨਕੂਵਰ, 13 ਫਰਵਰੀ (ਪੋਸਟ ਬਿਊਰੋ) : ਸੀਐਫਬੀ ਐਸਕੁਇਮਲਟ ਵਿਖੇ ਨਾਡੇਨ ਬੈਂਡ ਨੇ ਬੀਤੇ ਦਿਨੀਂ ਵੈਨਕੂਵਰ ਦੇ ਬੀ.ਸੀ. ਪਲੇਸ ਵਿੱਚ ਇੱਕ ਬੋਨਸ ਮੈਂਬਰ ਕੈਟੀ ਪੈਰੀ ਨਾਲ ਪਰਫਾਰਮ ਕੀਤਾ। ਰਾਇਲ ਕੈਨੇਡੀਅਨ ਨੇਵੀ ਬੈਂਡ ਦੀ ਮੈਂਬਰ ਪੀਓ 2 ਸਿੰਡੀ ਹਾਵਚੁਕ ਨੇ ਕਿਹਾ ਕਿ ਇਹ ਇੱਕ ਤਸਵੀਰ ਹੈ ਉਹ ਹਮੇਸ਼ਾ ਆਪਣੇ ਮਨ ਵਿਚ ਯਾਦ ਬਣਾ ਕੇ ਰੱਖਣਗੇ।
ਇਨਵਿਕਟਸ ਗੇਮਜ਼ ਦੇ ਉਦਘਾਟਨੀ ਸਮਾਰੋਹ ਦੌਰਾਨ ਪੈਰੀ ਨਾਲ ਪਰਫਾਰਮ ਕਰਨ ਲਈ ਫ਼ੌਜੀ ਸੰਗੀਤਕਾਰ ਮੇਨਲੈਂਡ ਗਏ। ਦੱਸਦੇਈਏ ਕਿ ਇਹ ਖੇਡਾਂ ਦੁਨੀਆ ਭਰ ਦੇ ਬਿਮਾਰ ਅਤੇ ਜ਼ਖ਼ਮੀ ਸਾਬਕਾ ਸੈਨਿਕਾਂ ਅਤੇ ਸੇਵਾ ਕਰਮਚਾਰੀਆਂ ਦੀ ਐਥਲੈਟਿਕ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੀਆਂ ਹਨ।
ਨੈਡੇਨ ਬੈਂਡ ਵਿੱਚ ਵੈਨਕੂਵਰ ਅਤੇ ਐਡਮੰਟਨ ਦੇ ਫ਼ੌਜੀ ਸੰਗੀਤਕਾਰਾਂ ਦੇ ਨਾਲ ਇੱਕ ਹੋਰ ਮਸ਼ਹੂਰ ਚਿਹਰਾ ਕੋਲਡਪਲੇ ਦੇ ਕ੍ਰਿਸ ਮਾਰਟਿਨ ਵੀ ਸ਼ਾਮਲ ਹੋਏ। ਬੈਂਡ ਦੇ ਇਕ ਹੋਰ ਮੈਂਬਰ ਬ੍ਰੇਡਨ ਵਾਈਜ਼ ਨੇ ਕਿਹਾ ਕਿ ਸਾਨੂੰ ਸਾਰੇ ਬੈਕਿੰਗ ਟ੍ਰੈਕ ਤਿਆਰ ਕਰਨੇ ਪਏ ਤਾਂ ਜੋ ਅਸੀਂ ਅਸਲ ਵਿੱਚ ਸਟੇਜ 'ਤੇ ਪਹੁੰਚਣ ਤੱਕ ਤਿਆਰ ਹੋ ਸਕੀਏ ਤੇ ਜਦੋਂ ਅਸੀਂ ਪਰਫਾਰਮ ਕੀਤਾ ਤਾਂ ਇਹ ਬਹੁਤ ਵਧੀਆ ਹੋ ਨਿੱਬੜਿਆ। ਇਸ ਦੌਰਾਨ ਹਾਵਚੁਕ ਨੇ ਪੈਰੀ ਅਤੇ ਮਾਰਟਿਨ ਨਾਲ ਪ੍ਰਦਰਸ਼ਨ ਨਹੀਂ ਕੀਤਾ, ਇਸ ਦੀ ਬਜਾਏ ਹਜ਼ਾਰਾਂ ਲੋਕਾਂ ਦੇ ਸਾਹਮਣੇ ਰਾਸ਼ਟਰੀ ਗੀਤ ਗਾਇਆ।