Welcome to Canadian Punjabi Post
Follow us on

30

January 2025
ਬ੍ਰੈਕਿੰਗ ਖ਼ਬਰਾਂ :
ਕੈਨੇਡਾ ਵਿੱਚ ਕਤਲ ਦੇ ਮਾਮਲੇ `ਚ ਲੋੜੀਂਦਾ ਵਿਅਕਤੀ ਏਅਰਡਰੀ, ਅਲਬਰਟਾ ਵਿੱਚ ਗ੍ਰਿਫ਼ਤਾਰਮਹਾਕੁੰਭ `ਚ ਤੜਕੇ ਮੱਚੀ ਭਗਦੜ ’ਚ 30 ਮੌਤਾਂ, 60 ਜ਼ਖ਼ਮੀ, ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਵੱਲੋਂ ਨਿਆਂਇਕ ਜਾਂਚ ਦੇ ਹੁਕਮਅਲਾਸਕਾ ਵਿੱਚ ਅਮਰੀਕੀ ਐੱਫ-35 ਲੜਾਕੂ ਜਹਾਜ਼ ਹੋਇਆ ਕਰੈਸ਼, ਲੈਂਡਿੰਗ ਦੌਰਾਨ ਹਾਦਸਾ10,000 ਰੁਪਏ ਰਿਸ਼ਵਤ ਲੈਂਦਾ ਸੇਵਾਮੁਕਤ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂਆਲ ਇੰਡੀਆ ਸਰਵਿਸਜ਼ ਹਾਕੀ, ਕੁਸ਼ਤੀ ਤੇ ਵਾਲੀਬਾਲ ਟੂਰਨਾਮੈਂਟ ਲਈ ਪੰਜਾਬ ਟੀਮਾਂ ਦੇ ਟ੍ਰਾਇਲ 3 ਫਰਵਰੀ ਨੂੰਵਧਦੀ ਨਫ਼ਰਤ ਤੇ ਕੱਟੜਤਾ ਕਾਰਨ 'ਨੈਵਰ ਅਗੇਨ’ ਦੀ ਧਾਰਨਾ ਪੈ ਰਹੀ ਕਮਜ਼ੋਰ : ਟਰੂਡੋਐਕਸ `ਤੇ ਇਸ਼ਤਿਹਾਰ ਰਾਹੀਂ ਕੈਨੇਡੀਅਨ ਸਿਆਸਤਦਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾਬਰੈਂਪਟਨ ਸਟੋਰ 'ਤੇ ਹਥਿਆਰਬੰਦ ਡਕੈਤੀ ਦੇ ਦੋਸ਼ ਵਿੱਚ ਦੋ ਨਾਬਾਲਿਗਾਂ ਸਮੇਤ ਚਾਰ ਗ੍ਰਿਫ਼ਤਾਰ
 
ਭਾਰਤ

ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਖਿਲਾਫ਼ ਮੁਜ਼ੱਫਰਪੁਰ ਅਦਾਲਤ `ਚ ਸਿ਼ਕਾਇਤ ਦਰਜ

January 28, 2025 01:47 PM

ਨਵੀਂ ਦਿੱਲੀ, 28 ਜਨਵਰੀ (ਪੋਸਟ ਬਿਊਰੋ): ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਦਿੱਤੇ ਕਥਿਤ ਵਿਵਾਦਪੂਰਨ ਬਿਆਨ ਨੂੰ ਲੈ ਕੇ ਉਨ੍ਹਾਂ ਖ਼ਿਲਾਫ ਮੁਜ਼ੱਫਰਪੁਰ ਅਦਾਲਤ `ਚ ਸਿ਼ਕਾਇਤ ਦਰਜ ਕਰਵਾਈ ਹੈ।
ਖੜਗੇ ਖ਼ਿਲਾਫ ਇਹ ਸਿ਼ਕਾਇਤ ਸਥਾਨਕ ਵਕੀਲ ਸੁਧੀਰ ਓਝਾ ਨੇ ਦਾਇਰ ਕੀਤੀ ਹੈ। ਵਕੀਲ ਓਝਾ ਨੇ ਖੜਗੇ `ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਮੁੱਦਈ ਸੁਧੀਰ ਓਝਾ ਨੇ ਦੋਸ਼ ਲਗਾਇਆ ਕਿ ਕਾਂਗਰਸ ਪ੍ਰਧਾਨ ਨੇ ਰਾਜਨੀਤਿਕ ਲਾਭ ਲਈ ਸਨਾਤਾਨੀ ਹਿੰਦੂਆਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ।
ਸਿ਼ਕਾਇਤ `ਚ ਕਿਹਾ ਗਿਆ ਹੈ ਕਿ ਮੱਲਿਕਾਰਜੁਨ ਖੜਗੇ ਦੇ ਬਿਆਨ ਨਾਲ ਹਿੰਦੂ ਪੈਰੋਕਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਮਾਮਲੇ ਦੀ ਸੁਣਵਾਈ ਮੁਜ਼ੱਫਰਪੁਰ ਅਦਾਲਤ ‘ਚ ਚੱਲ ਰਹੀ ਹੈ। ਅਦਾਲਤ ਨੇ ਅਗਲੀ ਸੁਣਵਾਈ ਦੀ ਤਾਰੀਖ 3 ਫਰਵਰੀ, 2025 ਨਿਰਧਾਰਤ ਕੀਤੀ ਹੈ .ਵਕੀਲ ਸੁਧੀਰ ਓਝਾ ਦਾ ਕਹਿਣਾ ਹੈ ਕਿ ਖੜਗੇ ਦੇ ਬਿਆਨ ਨੇ ਨਾ ਸਿਰਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਸਗੋਂ ਸਮਾਜ ‘ਚ ਧਾਰਮਿਕ ਅਸੰਤੁਲਨ ਪੈਦਾ ਕਰਨ ਦੀ ਵੀ ਕੋਸਿ਼ਸ਼ ਕੀਤੀ ਹੈ।
ਦਰਅਸਲ, ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਤ੍ਰਿਵੇਣੀ ਸੰਗਮ `ਚ ਡੁਬਕੀ ਲਗਾਉਣ `ਤੇ ਸਵਾਲ ਉਠਾਏ ਅਤੇ ਪੁੱਛਿਆ ਕਿ ਕੀ ਗੰਗਾ `ਚ ਇਸ਼ਨਾਨ ਕਰਨ ਨਾਲ ਗਰੀਬੀ ਖਤਮ ਹੋ ਜਾਵੇਗੀ ? ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂ ਕੈਮਰਿਆਂ ਲਈ ਡੁਬਕੀ ਲਗਾਉਣ ਦੀ ਮੁਕਾਬਲੇ `ਚ ਲੱਗੇ ਹੋਏ ਹਨ।
ਖੜਗੇ ਨੇ ਮਹੂ ‘ਚ ‘ਜੈ ਬਾਪੂ, ਜੈ ਭੀਮ, ਜੈ ਸੰਵਿਧਾਨ’ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਆਗੂ ਉਦੋਂ ਤੱਕ ਡੁੱਬਕੀ ਲੈਂਦੇ ਹਨ ਜਦੋਂ ਤੱਕ ਇਹ ਕੈਮਰਿਆਂ `ਤੇ ਚੰਗਾ ਦਿਖਾਈ ਦਿੰਦਾ ਹੈ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਉਹ ਕਿਸੇ ਦੇ ਵਿਸ਼ਵਾਸ `ਤੇ ਸਵਾਲ ਨਹੀਂ ਉਠਾ ਰਹੇ ਹਨ ਅਤੇ ਜੇਕਰ ਉਨ੍ਹਾਂ ਦੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ, ਤਾਂ ਉਹ ਮੁਆਫ਼ੀ ਮੰਗਦੇ ਹਨ।

 
Have something to say? Post your comment
ਹੋਰ ਭਾਰਤ ਖ਼ਬਰਾਂ
ਇਸਰੋ ਦਾ 100ਵਾਂ ਮਿਸ਼ਨ ਸਫ਼ਲ, ਨੇਵੀਗੇਸ਼ਨ ਸੈਟੇਲਾਈਟ ਕੀਤਾ ਲਾਂਚ ਉੱਤਰ ਪ੍ਰਦੇਸ਼ ਦੀ ਗਣਤੰਤਰ ਦਿਵਸ ਦੀ ਝਾਕੀ ਨੇ ਪਹਿਲਾ ਸਥਾਨ ਕੀਤਾ ਪ੍ਰਾਪਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਕੁੰਭ ਹਾਦਸੇ 'ਤੇ ਪ੍ਰਗਟਾਇਆ ਦੁੱਖ, ਕਿਹਾ-ਮੈਂ ਲਗਾਤਾਰ ਸੂਬਾ ਸਰਕਾਰ ਦੇ ਸੰਪਰਕ ਵਿੱਚ ਹਾਂ ਮਹਾਕੁੰਭ `ਚ ਤੜਕੇ ਮੱਚੀ ਭਗਦੜ ’ਚ 30 ਮੌਤਾਂ, 60 ਜ਼ਖ਼ਮੀ, ਮੁੱਖ ਮੰਤਰੀ ਯੋਗੀ ਆਦਿੱਤਿਅਨਾਥ ਵੱਲੋਂ ਨਿਆਂਇਕ ਜਾਂਚ ਦੇ ਹੁਕਮ ਬਿਨ੍ਹਾਂ ਥਰਡ ਪਾਰਟੀ ਬੀਮੇ ਦੇ ਚੱਲਣ ਵਾਲੇ ਵਾਹਨਾਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ ਮਹਾਂਕੁੰਭ ਲਈ ਪ੍ਰਯਾਗਰਾਜ ਜਾ ਰਹੀ ਰੇਲਗੱਡੀ `ਤੇ ਕੀਤੀ ਗਈ ਪੱਥਰਬਾਜ਼ੀ ਸ੍ਰੀਨਗਰ ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰ ਕਾਬੂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼ ਗੁਲਮਰਗ `ਚ ਕੇਬਲ ਕਾਰ ਦੀ ਟੁੱਟੀ ਤਾਰ, ਵੱਡਾ ਹਾਦਸਾ ਟਲਿਆ ਅਸਾਮ ਦੇ ਮੁੱਖ ਮੰਤਰੀ ਵੱਲੋਂ ਡਿਬਰੂਗੜ੍ਹ ਨੂੰ ਅਸਾਮ ਦੀ ਰਾਜਧਾਨੀ ਬਣਾਉਣ ਦਾ ਐਲਾਨ ਹਵਾਈ ਸੈਨਾ ਨੂੰ ਛੇਤੀ ਹੀ ਮਿਲ ਸਕਦਾ ਹੈ ਆਪਣਾ ਪਹਿਲਾ ਲੜਾਕੂ ਜਹਾਜ਼