ਨੁਸੰਤਰਾ, 22 ਅਕਤੂਬਰ (ਪੋਸਟ ਬਿਊਰੋ): ਪਿਛਲੇ ਹਫਤੇ ਇੰਡੋਨੇਸ਼ੀਆ ਵਿੱਚ ਸਰਫਿੰਗ ਕਰਦੇ ਸਮੇਂ ਇੱਕ ਇਤਾਲਵੀ ਔਰਤ ਦੇ ਸੀਨੇ ਵਿੱਚ ਸਵੋਰਡਫਿਸ਼ ਦੀ ਤਿੱਖੀ ਨੋਕ ਵੜਨ ਕਾਰਨ ਮੌਤ ਹੋ ਗਈ। 36 ਸਾਲਾ ਗਿਉਲੀਆ ਮੈਨਫਰਿਨੀ ਨੂੰ ਸ਼ਰਧਾਂਜ਼ਲੀ ਦਿੰਦੇ ਹੋਏ ਉਨ੍ਹਾ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ਨੂੰ ਅਜੀਬ ਦੁਰਘਟਨਾ ਦੱਸਿਆ ਹੈ।
ਮੇਂਟਾਵਾਈ ਟਾਪੂ ਆਫਤਾ ਪ੍ਰਬੰਧਨ ਏਜੰਸੀ ਦੇ ਕਾਰਜਕਾਰੀ ਪ੍ਰਮੁੱਖ ਲਾਹਮੁੱਦੀਨ ਸਿਰੇਗਰ ਨੇ ਦੱਸਿਆ ਕਿ ਮੇਂਟਾਵਾਈ ਟਾਪੂ ਰੀਜੇਂਸੀ ਦੇ ਪਾਣੀ ਵਿੱਚ ਮੈਨਫਰਿਨੀ ਸਰਫਿੰਗ ਕਰ ਰਹੀ ਸੀ, ਜਦੋਂ ਉਸਨੂੰ ਸਵੋਰਡਫਿਸ਼ ਨੇ ਆਪਣੀ ਤਿੱਖੀ ਨੋਕ ਮਾਰ ਦਿੱਤੀ। ੀੲਸ ਕਾਰਨ ਦੋ ਇੰਚ ਲਗਭਗ ਪੰਜ ਸੈਂਟੀਮੀਟਰ ਡੂੰਘਾ ਜ਼ਖਮ ਹੋ ਗਿਆ।