Welcome to Canadian Punjabi Post
Follow us on

18

October 2024
 
ਅੰਤਰਰਾਸ਼ਟਰੀ

ਜੈਸ਼ੰਕਰ ਨੇ ਪਾਕਿਸਤਾਨ 'ਚ ਕਿਹਾ- ਅੱਤਵਾਦ ਨਾਲ ਵਪਾਰ ਨਹੀਂ

October 16, 2024 01:46 PM

ਇਸਲਾਮਾਬਾਦ, 16 ਅਕਤੂਬਰ (ਪੋਸਟ ਬਿਊਰੋ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਪਾਕਿਸਤਾਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਕਾਰੋਬਾਰ ਇਕੱਠੇ ਨਹੀਂ ਚੱਲ ਸਕਦੇ।
ਪਾਕਿਸਤਾਨ-ਚੀਨ ਦਾ ਨਾਂ ਲਏ ਬਿਨ੍ਹਾਂ ਜੈਸ਼ੰਕਰ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਇਕ ਦੂਜੇ ਦੀਆਂ ਸਰਹੱਦਾਂ ਦਾ ਸਨਮਾਨ ਕਰਨ ਦੀ ਲੋੜ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਐੱਸ.ਸੀ.ਓ. ਦੇ ਮੈਂਬਰ ਦੇਸ਼ਾਂ ਵਿਚਾਲੇ ਦੋਸਤੀ 'ਚ ਕਮੀ ਆਈ ਹੈ ਅਤੇ ਗੁਆਂਢੀਆਂ ਨਾਲ ਸਬੰਧ ਵਿਗੜ ਗਏ ਹਨ ਤਾਂ ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਵਿਚਕਾਰ ਭਰੋਸੇ ਵਿੱਚ ਕਮੀ ਆਈ ਹੈ ਤਾਂ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ ਅਤੇ ਇਸ ਦੇ ਕਾਰਨ ਨੂੰ ਸਮਝਣ ਦੀ ਲੋੜ ਹੈ।
ਇਸ ਤੋਂ ਪਹਿਲਾਂ ਐੱਸ.ਸੀ.ਓ. ਦੀ ਬੈਠਕ ਦੀ ਸ਼ੁਰੂਆਤ ਕਰਦੇ ਹੋਏ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਸੀ ਕਿ ਪਾਕਿਸਤਾਨ ਸ਼ਾਂਤੀ, ਸੁਰੱਖਿਆ ਅਤੇ ਆਰਥਿਕ ਤਰੱਕੀ ਚਾਹੁੰਦਾ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਮੰਗਲਵਾਰ ਰਾਤ ਐੱਸ.ਸੀ.ਓ. ਨੇਤਾਵਾਂ ਲਈ ਰਾਤ ਦੇ ਖਾਣੇ ਦਾ ਆਯੋਜਨ ਕੀਤਾ ਸੀ। ਇੱਥੇ ਪ੍ਰਧਾਨ ਮੰਤਰੀ ਸ਼ਾਹਬਾਜ਼ ਅਤੇ ਜੈਸ਼ੰਕਰ ਦੀ ਮੁਲਾਕਾਤ ਹੋਈ। ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਹੱਥ ਮਿਲਾਇਆ। ਪਿਛਲੇ ਸਾਲ, ਗੋਆ ਵਿੱਚ ਇੱਕ ਐੱਸਸੀਓ ਦੀ ਮੀਟਿੰਗ ਵਿੱਚ, ਜੈਸ਼ੰਕਰ ਨੇ ਤਤਕਾਲੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੂੰ ਨਮਸਤੇ ਕੀਤਾ ਸੀ ਅਤੇ ਹੱਥ ਮਿਲਾਉਣ ਤੋਂ ਪ੍ਰਹੇਜ਼ ਕੀਤਾ ਸੀ
ਰਾਤ ਦੇ ਖਾਣੇ ਤੋਂ ਬਾਅਦ ਐਸਸੀਓ ਆਗੂਆਂ ਲਈ ਸੱਭਿਆਚਾਰਕ ਪ੍ਰੋਗਰਾਮ ਵੀ ਹੋਇਆ। ਇਸ ਵਿੱਚ ਇੱਕ ਪਾਕਿਸਤਾਨੀ ਕਲਾਕਾਰ ਨੇ ਭਰਤਨਾਟੀਅਮ ਪੇਸ਼ ਕੀਤਾ। ਇਸ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਚੀਨ ਅਤੇ ਕਜ਼ਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਬੈਠੇ ਨਜ਼ਰ ਆਏ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਕੂਲ 'ਤੇ ਇਜ਼ਰਾਇਲੀ ਹਮਲੇ ਵਿਚ ਪੰਜ ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਬੰਗਲਾਦੇਸ਼ ਦੀ ਸਰਕਾਰ ਨੇ 8 ਰਾਸ਼ਟਰੀ ਛੁੱਟੀਆਂ ਕੀਤੀਆਂ ਰੱਦ ਨੇਪਾਲ ਦੀਆਂ 37 ਪਹਾੜੀਆਂ 'ਤੇ 870 ਪਰਬਤਾਰੋਹੀਆਂ ਨੂੰ ਚੜ੍ਹਨ ਦੀ ਮਿਲੀ ਇਜਾਜ਼ਤ ਚੀਨ ਨੇ ਦਿੱਤਾ ਕਮਲਾ ਹੈਰਿਸ ਨੂੰ ਸਮਰਥਨ, ਟਰੰਪ ਨਾਲੋਂ ਕਮਲਾ ਹੈਰਿਸ ਨੂੰ ਤਰਜੀਹ ਇਟਲੀ ਨੇ ਲਾਈਆਂ ਇਜ਼ਰਾਈਲ ਨੂੰ ਹਥਿਆਰਾਂ ਦੇ ਨਿਰਯਾਤ 'ਤੇ ਸਖ਼ਤ ਪਾਬੰਦੀਆਂ ਭਾਰਤ-ਕੈਨੇਡਾ ਵਿਵਾਦ 'ਚ ਅਮਰੀਕਾ ਨੇ ਕਿਹਾ- ਭਾਰਤ ਨਹੀਂ ਕਰ ਰਿਹਾ ਸਹਿਯੋਗ ਇਜ਼ਰਾਈਲੀ ਨੇ ਹਵਾਈ ਹਮਲੇ ਦੌਰਾਨ ਨਬਾਤੀਏਹ ਨੂੰ ਬਣਾਇਆ ਨਿਸ਼ਾਨਾ, ਸ਼ਹਿਰ ਦੇ ਮੇਅਰ ਅਤੇ ਚਾਰ ਹੋਰ ਲੋਕਾਂ ਦੀ ਮੌਤ ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, 94 ਮੌਤਾਂ ਸੱਤ ਫਲਾਈਟਾਂ 'ਚ ਬੰਬ ਦੀ ਧਮਕੀ, 6 ਨੇ ਭਾਰਤ ਤੋਂ ਉਡਾਨ ਭਰੀ, ਜੈਪੁਰ ਵਿੱਚ ਇੱਕ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਯੂਕਰੇਨੀਅਨ ਫੌਜ ਵਿੱਚ ਭਰਤੀ ਲਈ ਛਾਪੇ, ਫੌਜ ਵਿੱਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਨੌਜਵਾਨਾਂ ਦੀ ਗ੍ਰਿਫਤਾਰੀ