ਨਵੀਂ ਦਿੱਲੀ, 8 ਅਕਤੂਬਰ (ਪੋਸਟ ਬਿਊਰੋ): ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਪਹਿਲਵਾਨ ਅਤੇ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਯੋਗੇਸ਼ ਕੁਮਾਰ ਬੈਰਾਗੀ ਨੂੰ ਹਰਾਇਆ ਹੈ। ਵਿਨੇਸ਼ ਫੋਗਾਟ ਨੇ 6140 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
ਵਿਨੇਸ਼ ਫੋਗਾਟ ਦੀ ਜਿੱਤ 'ਤੇ ਬ੍ਰਿਜਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਅਸੀਂ ਮਹਾਨ ਆਦਮੀ ਹਾਂ। ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਵਿਨੇਸ਼ ਫੋਗਾਟ ਦੀ ਜਿੱਤ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਬ੍ਰਿਜ ਭੂਸ਼ਣ ਨੇ ਕਿਹਾ ਕਿ "ਜੇਕਰ ਉਹ (ਵਿਨੇਸ਼ ਫੋਗਾਟ) ਸਾਡਾ ਨਾਮ ਲੈ ਕੇ ਜਿੱਤ ਗਈ ਤਾਂ ਇਸਦਾ ਮਤਲਬ ਅਸੀਂ ਮਹਾਨ ਆਦਮੀ ਹਾਂ। ਘੱਟੋ ਘੱਟ ਮੇਰੇ ਨਾਮ 'ਚ ਇਨਾ ਦਮ ਤਾਂ ਹੈ ਕਿ ਮੇਰਾ ਨਾਮ ਲੈ ਕੇ ਉਸਦੀ ਬੇੜੀ ਪਾਰ ਹੋ ਗਈ ਪਰ ਕਾਂਗਰਸ ਨੂੰ ਤਾਂ ਡੋਬ ਦਿੱਤਾ। ਹੁੱਡਾ ਸਾਹਿਬ ਡੁੱਬ ਗਏ। ਪ੍ਰਿਅੰਕਾ ਡੁੱਬ ਗਈ, ਰਾਹੁਲ ਬਾਬਾ ਦਾ ਕੀ ਹੋਵੇਗਾ?