ਇੰਫਾਲ, 15 ਦਸੰਬਰ (ਪੋਸਟ ਬਿਊਰੋ): ਪੁਲਿਸ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਕਰੀਬ 5:20 ਵਜੇ ਕੰਮ ਤੋਂ ਬਾਅਦ ਸਾਈਕਲ 'ਤੇ ਘਰ ਪਰਤ ਰਹੇ ਦੋ ਮਜ਼ਦੂਰਾਂ ਨੂੰ ਕਾਕਚਿੰਗ-ਵਾਬਗਈ ਰੋਡ 'ਤੇ ਕੇਰਕ 'ਚ ਪੰਚਾਇਤ ਦਫਤਰ ਨੇੜੇ ਗੋਲੀ ਮਾਰ ਦਿੱਤੀ ਗਈ।
ਸੂਚਨਾ ਮਿਲਣ 'ਤੇ ਪੁਲਸ ਉਨ੍ਹਾਂ ਨੂੰ ਹਸਪਤਾਲ ਲੈ ਗਈ ਪਰ ਡਾਕਟਰਾਂ ਨੇ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮਜ਼ਦੂਰਾਂ ਦੀ ਪਛਾਣ ਸੁਨਾਲਾਲ ਕੁਮਾਰ (18) ਅਤੇ ਦਸ਼ਰਥ ਕੁਮਾਰ (17) ਵਾਸੀ ਰਜਵਾਹੀ ਪਿੰਡ ਵਜੋਂ ਹੋਈ ਹੈ।
ਦੂਜੇ ਪਾਸੇ, ਮਨੀਪੁਰ ਦੇ ਥੌਬਲ ਵਿੱਚ ਇੱਕ ਅੱਤਵਾਦੀ ਸਮੂਹ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਇਸ 'ਚ ਇਕ ਅੱਤਵਾਦੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਨੇ 6 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਇਹ ਹਥਿਆਰ ਕੁਝ ਦਿਨ ਪਹਿਲਾਂ ਪੁਲੀਸ ਲਾਇਬ੍ਰੇਰੀ ਵਿੱਚੋਂ ਲੁੱਟੇ ਗਏ ਸਨ।