ਓਟਵਾ, 7 ਅਕਤੂਬਰ (ਪੋਸਟ ਬਿਊਰੋ): ਓਟਵਾ ਪੁਲਿਸ ਸਰਵਿਸ ਬੈਰਹੇਵਨ ਵਿੱਚ ਇੱਕ ਸੜਕ `ਤੇ ਲਾਸ਼ ਮਿਲਣ ਤੋਂ ਬਾਅਦ ਜਾਂਚ ਕਰ ਰਹੀ ਹੈ।
ਐਮਰਜੈਂਸੀ ਦਲ ਨੇ ਸੋਮਵਾਰ ਨੂੰ ਸਵੇਰੇ ਲਗਭਗ 10:15 ਵਜੇ ਗਰੀਨਬੈਂਕ ਰੋਡ ਦੇ 3100 ਬਲਾਕ, ਸਟਰੈਂਡਹਰਡ ਡਰਾਈਵ ਵਿੱਚ ਇੱਕ ਮ੍ਰਿਤਕ ਵਿਅਕਤੀ ਦੀ ਸੂਚਨਾ `ਤੇ ਕਾਰਵਾਈ ਕੀਤੀ।
ਪੁਲਿਸ ਨੇ ਕਿਹਾ ਕਿ ਇਹ ਜਾਂਚ ਹਾਲੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਇਸ ਲਈ ਅੱਗੇ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ ।
ਸੋਮਵਾਰ ਦੁਪਹਿਰ ਨੂੰ ਗਰੀਨਬੈਂਕ ਰੋਡ ਅਤੇ ਸਟਰੈਂਡਹਰਡ ਡਰਾਈਵ ਦੇ ਚੁਰਾਸਤੇ ਕੋਲ ਘਾਹ ਦੇ ਮੈਦਾਨ ਨੂੰ ਪੀਲੇ ਰੰਗ ਦੀ ਪੁਲਿਸ ਟੇਪ ਨਾਲ ਕਵਰ ਕਰ ਦਿੱਤਾ ਗਿਆ ਹੈ। ਗਰੀਨਬੈਂਕ ਰੋਡ `ਤੇ ਪੁਲਿਸ ਅਧਿਕਾਰੀ ਘਟਨਾ ਸਥਾਨ ਉੱਤੇ ਮੌਜੂਦ ਹਨ। ਜਾਂਚ ਜਾਰੀ ਰਹਿਣ ਤੱਕ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਲਈ ਕਿਹਾ ਜਾ ਰਿਹਾ ਹੈ।