ਓਟਵਾ, 16 ਅਪ੍ਰੈਲ (ਪੋਸਟ ਬਿਊਰੋ) : ਓਟਵਾ ਪੁਲਿਸ ਨੇ ਲਾਈਟ-ਰੇਲ ਟ੍ਰਾਂਜ਼ਿਟ ਸਿਸਟਮ ‘ਚੋਂ ਓ-ਟ੍ਰੇਨ ਯਾਤਰੀ ਤੋਂ ਇਕ ਬੀਬੀ ਗੰਨ ਦੀ ਨਕਲ ਜ਼ਬਤ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੰਗਲਵਾਰ ਸਵੇਰੇ 8 ਵਜੇ ਦੇ ਕਰੀਬ ਇੱਕ ਕਾਲ ਆਈ, ਜਿਸ ਵਿੱਚ ਦੱਸਿਆ ਗਿਆ ਸੀ ਕਿ ਐੱਲ.ਟੀ.ਆਰ. 'ਤੇ ਸਵਾਰ ਕਿਸੇ ਵਿਅਕਤੀ ਕੋਲ ਇੱਕ ਹਥਿਆਰ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇੱਕ ਨੌਜਵਾਨ ਨੂੰ ਇੱਕ ਬੀਬੀ ਬੰਦੂਕ ਦੀ ਨਕਲ ਦੇ ਨਾਲ ਫੜ੍ਹਿਆ ਤੇ ਗੰਨ ਜ਼ਬਤ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ। ਓਸੀ ਟ੍ਰਾਂਸਪੋ ਦਾ ਕਹਿਣਾ ਹੈ ਕਿ ਪੁਲਿਸ ਨੇ ਟ੍ਰਾਂਸਪੋ ਦੀ ਵਿਸ਼ੇਸ਼ ਕਾਂਸਟੇਬਲ ਯੂਨਿਟ ਤੋਂ ਸਹਾਇਤਾ ਮੰਗੀ ਸੀ। ਵਿਸ਼ੇਸ਼ ਕਾਂਸਟੇਬਲਾਂ ਨੇ ਲੀਸ ਸਟੇਸ਼ਨ 'ਤੇ ਇੱਕ ਵਿਅਕਤੀ ਦਾ ਪਤਾ ਲਗਾ ਕੇ ਪੁਲਸ ਨੂੰ ਸਹਾਇਤਾ ਪ੍ਰਦਾਨ ਕੀਤੀ