ਕੋਲਿੰਗਵੁੱਡ, 14 ਅਪ੍ਰੈਲ (ਪੋਸਟ ਬਿਊਰੋ): ਕੋਲਿੰਗਵੁੱਡ ਖੇਤਰੀ ਹਵਾਈ ਅੱਡੇ ਤੋਂ ਐਤਵਾਰ ਨੂੰ ਰਵਾਨਾ ਹੋਣ ਤੋਂ ਬਾਅਦ ਛ-ਾਂਯੌਖ ਵਜੋਂ ਪਛਾਣੇ ਗਏ ਇੱਕ ਜਹਾਜ਼ ਦੇ ਹੇਠਾਂ ਡਿੱਗਣ ਤੋਂ ਬਾਅਦ ਐਮਰਜੈਂਸੀ ਕਰੂ ਮੌਕੇ 'ਤੇ ਪਹੁੰਚ ਗਏ। ਕੋਲਿੰਗਵੁੱਡ ਖੇਤਰੀ ਹਵਾਈ ਅੱਡੇ ਦੇ ਇੱਕ ਕਰਮਚਾਰੀ ਅਨੁਸਾਰ ਜਹਾਜ਼ ਦੁਪਹਿਰ ਨੂੰ ਹਾਦਸਾਗ੍ਰਸਤ ਹੋ ਗਿਆ, ਜਿਸ ਦਾ ਕਿ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੈ। ਕਲੀਅਰਵਿਊ ਦੇ ਡਿਪਟੀ ਫਾਇਰ ਚੀਫ਼, ਕੇਵਿਨ ਸਪੀਅਰਸ ਅਨੁਸਾਰ ਜਹਾਜ਼ ਇੱਕ ਸਿੰਗਲ ਸੀਟਰ ਅਲਟਰਾਲਾਈਟ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਫੇਅਰਗ੍ਰਾਉਂਡਸ ਰੋਡ ਅਤੇ ਕਾਉਂਟੀ ਰੋਡ 91 ਦੇ ਇੱਕ ਖੇਤ ਵਿੱਚ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਾਇਲਟ ਅਤੇ ਇੱਕ ਸਵਾਰ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ।