Welcome to Canadian Punjabi Post
Follow us on

30

December 2024
ਬ੍ਰੈਕਿੰਗ ਖ਼ਬਰਾਂ :
ਮਸਕ ਨੇ ਕਿਹਾ- ਐੱਚ1 ਵੀਜ਼ਾ ਪ੍ਰੋਗਰਾਮ ਖਤਮ ਹੋਣ ਵਰਗਾ, ਸੁਧਾਰ ਦੀ ਲੋੜ ਜਸਟਿਸ ਸੰਧਾਵਾਲੀਆ ਨੇ ਹਿਮਾਚਲ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀਮੱਧ ਪ੍ਰਦੇਸ਼ ਦੇ ਗੁਨਾ ਵਿੱਚ 140 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਬੱਚੇ ਦੀ ਮੌਤਤਾਲਿਬਾਨ ਨੇ ਘਰਾਂ 'ਚ ਖਿੜਕੀਆਂ ਬਣਾਉਣ 'ਤੇ ਲਗਾਈ ਪਾਬੰਦੀ, ਕਿਹਾ- ਜਿੱਥੋਂ ਔਰਤਾਂ ਦਿਖਾਈ ਦੇਣ ਉੱਥੇ ਖਿੜਕੀਆਂ ਨਾ ਬਣਾਓ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪ੍ਰੋਸਟੇਟ ਸਰਜਰੀ ਕਰਵਾਈ, ਰਿਕਵਰੀ ਲਈ ਅੰਡਰਗਾਊਂਡ ਕਮਰੇ ਵਿੱਚ ਹੋਏ ਸਿਫ਼ਟਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ, 100 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ ਲਿਆਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਭਲਕੇ ਹੋਵੇਗਾ ਅੰਤਿਮ ਸਸਕਾਰ, 7 ਦਿਨਾਂ ਦਾ ਰਾਸ਼ਟਰੀ ਸੋਗ, 92 ਸਾਲ ਦੀ ਉਮਰ ਵਿੱਚ ਹੋਇਆ ਦਿਹਾਂਤਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
 
ਅੰਤਰਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫੋਨ 'ਤੇ ਕੀਤੀ ਗੱਲ, ਕਿਹਾ- ਭਾਰਤ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ

September 30, 2024 01:11 PM

ਨਵੀਂ ਦਿੱਲੀ, 30 ਸਤੰਬਰ (ਪੋਸਟ ਬਿਊਰੋ): ਇਜ਼ਰਾਈਲ-ਲੇਬਨਾਨ ਤਣਾਅ ਦੇ ਵਿਚਕਾਰ, ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ, 30 ਸਤੰਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫੋਨ 'ਤੇ ਗੱਲ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਦੁਨੀਆਂ 'ਚ ਅੱਤਵਾਦ ਦੀ ਕੋਈ ਥਾਂ ਨਹੀਂ ਹੈ। ਖੇਤਰੀ ਤਣਾਅ ਨੂੰ ਕਾਬੂ ਕਰਨਾ ਅਤੇ ਸਾਰੇ ਬੰਧਕਾਂ ਦੀ ਸੁਰੱਖਿਅਤ ਰਿਹਾਈ ਨੂੰ ਯਕੀਨੀ ਬਣਾਉਣਾ ਮਹੱਤਵਪੂਰਨ ਹੈ। ਭਾਰਤ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਲਈ ਯਤਨਾਂ ਦਾ ਸਮਰਥਨ ਕਰਨ ਲਈ ਵਚਨਬੱਧ ਹੈ।
ਇਹ ਗੱਲਬਾਤ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ 'ਚ ਤਣਾਅ ਵਧ ਗਿਆ ਹੈ। ਲੇਬਨਾਨ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 800 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਪਿਛਲੇ 45 ਦਿਨਾਂ 'ਚ ਦੋਹਾਂ ਨੇਤਾਵਾਂ ਵਿਚਾਲੇ ਇਹ ਦੂਜੀ ਫੋਨ ਗੱਲਬਾਤ ਹੈ। ਇਸ ਤੋਂ ਪਹਿਲਾਂ 16 ਅਗਸਤ ਨੂੰ ਦੋਹਾਂ ਨੇਤਾਵਾਂ ਵਿਚਾਲੇ ਫੋਨ 'ਤੇ ਗੱਲਬਾਤ ਹੋਈ ਸੀ। ਉਸ ਸਮੇਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਹਮਾਸ ਨਾਲ ਜੰਗ ਖ਼ਤਮ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਸਾਰੇ ਬੰਧਕਾਂ ਦੀ ਤੁਰੰਤ ਰਿਹਾਈ ਅਤੇ ਜੰਗਬੰਦੀ 'ਤੇ ਵੀ ਜ਼ੋਰ ਦਿੱਤਾ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਮਸਕ ਨੇ ਕਿਹਾ- ਐੱਚ1 ਵੀਜ਼ਾ ਪ੍ਰੋਗਰਾਮ ਖਤਮ ਹੋਣ ਵਰਗਾ, ਸੁਧਾਰ ਦੀ ਲੋੜ ਤਾਲਿਬਾਨ ਨੇ ਘਰਾਂ 'ਚ ਖਿੜਕੀਆਂ ਬਣਾਉਣ 'ਤੇ ਲਗਾਈ ਪਾਬੰਦੀ, ਕਿਹਾ- ਜਿੱਥੋਂ ਔਰਤਾਂ ਦਿਖਾਈ ਦੇਣ ਉੱਥੇ ਖਿੜਕੀਆਂ ਨਾ ਬਣਾਓ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਪ੍ਰੋਸਟੇਟ ਸਰਜਰੀ ਕਰਵਾਈ, ਰਿਕਵਰੀ ਲਈ ਅੰਡਰਗਾਊਂਡ ਕਮਰੇ ਵਿੱਚ ਹੋਏ ਸਿਫ਼ਟ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਦਿਹਾਂਤ, 100 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ ਲਿਆ ਸੀਰੀਆ ਦੇ ਸਾਬਕਾ ਰਾਸ਼ਟਰਪਤੀ ਦੀ ਪਤਨੀ ਨੂੰ ਬਲੱਡ ਕੈਂਸਰ ਹੋਣ ਦਾ ਦਾਅਵਾ ਅਮਰੀਕਾ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਵਧਾਏਗਾ ਬੰਗਲਾਦੇਸ਼ ਦੇ ਸਕੱਤਰੇਤ ਦੀ ਇਮਾਰਤ 'ਚ ਲੱਗੀ ਅੱਗ, ਇੱਕ ਫਾਇਰਮੈਨ ਦੀ ਮੌਤ ਪਾਕਿਸਤਾਨ ਨੇ ਅਫਗਾਨਿਸਤਾਨ 'ਚ ਕੀਤਾ ਹਵਾਈ ਹਮਲਾ, 46 ਮੌਤਾਂ ਬਲਾਤਕਾਰੀਆਂ ਅਤੇ ਕਾਤਲਾਂ ਨੂੰ ਮੌਤ ਦੀ ਸਜ਼ਾ ਜਾਰੀ ਰਹੇਗੀ : ਟਰੰਪ ਬੰਗਲਾਦੇਸ਼ ਨੇ ਪਾਕਿਸਤਾਨ ਦੀ ਫੌਜ ਨੂੰ ਟ੍ਰੇਨਿੰਗ ਲਈ ਬੁਲਾਇਆ, 53 ਸਾਲ ਬਾਅਦ ਢਾਕਾ ਜਾਣਗੇ ਪਾਕਿ ਫੌਜੀ