ਇੰਫਾਲ, 24 ਸਤੰਬਰ (ਪੋਸਟ ਬਿਊਰੋ): ਮਨੀਪੁਰ ਦੇ ਬਿਸ਼ਨੂਪੁਰ ਜਿ਼ਲ੍ਹੇ ਵਿੱਚ ਇੱਕ ਰਾਈਫਲ, ਕਈ ਗ੍ਰਨੇਡ ਅਤੇ ਆਰਪੀਜੀ (ਰਾਕੇਟ ਪ੍ਰੋਪੇਲਡ ਗ੍ਰੇਨੇਡ) ਦੇ ਗੋਲੇ ਜ਼ਬਤ ਕੀਤੇ ਗਏ ਹਨ।
ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਜਿ਼ਲ੍ਹੇ ਦੇ ਮਾਚਿਨ ਮਾਨੋ ਪਹਾੜੀਆਂ 'ਚ ਤਲਾਸ਼ੀ ਮੁਹਿੰਮ ਦੌਰਾਨ ਰਾਈਫਲਾਂ ਅਤੇ ਵਿਸਫੋਟਕ ਜ਼ਬਤ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਕ ਰਾਈਫਲ ਨਾਲ ਇੱਕ ਮੈਗਜ਼ੀਨ, ਦੋ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਦੇ ਗੋਲੇ, ਦੋ ਆਰਪੀਜੀ ਚਾਰਜਰ, ਤਿੰਨ ਐਚਈ-36 ਹੈਂਡ ਗ੍ਰੇਨੇਡ ਅਤੇ ਇਕ ਚੀਨੀ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ।